ਮੋਹਾਲੀ: ਐਲੀ ਮਾਂਗਟ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ
ਮੋਹਾਲੀ: ਐਲੀ ਮਾਂਗਟ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ,ਮੋਹਾਲੀ: ਪੰਜਾਬੀ ਗਾਇਕ ਰੰਧਾਵਾ ਬ੍ਰਦਰਜ਼ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਬੀਤੇ ਦਿਨ ਸੈਕਟਰ-88 ਪਹੁੰਚੇ ਐਲੀ ਮਾਂਗਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਜਿਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਤੇ ਅੱਜ ਉਸ ਨੂੰ ਮੋਹਾਲੀ ਕੋਰਟ 'ਚ ਪੇਸ਼ ਕੀਤਾ ਗਿਆ। ਜਿਸ 'ਤੇ ਕੋਰਟ ਨੇ ਸੁਣਵਾਈ ਕਰਦਿਆਂ ਐਲੀ ਮਾਂਗਟ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਹੋਰ ਪੜ੍ਹੋ: ਮੁਹਾਲੀ ਪੁਲਿਸ ਨੇ ਨੈਣਾਂ ਦੇਵੀ ਜਾ ਕੀਤਾ ਐਨਕਾਊਂਟਰ,ਇੱਕ ਗੈਂਗਸਟਰ ਢੇਰ,ਦੋ ਗ੍ਰਿਫ਼ਤਾਰ
ਤੁਹਾਨੂੰ ਦੱਸ ਦਈਏ ਕਿ ਕਈ ਦਿਨਾਂ ਤੋਂ ਦੋਹਾਂ ਗਾਇਕਾਂ ਵਿਚਕਾਰ ਸੋਸ਼ਲ ਮੀਡੀਆ ‘ਤੇ ਲੜਾਈ ਚੱਲ ਰਹੀ ਸੀ। ਜਿਸ ਦੌਰਾਨ ਦੋਵਾਂ ਨੇ ਆਪਸ 'ਚ 11 ਸਤੰਬਰ ਨੂੰ ਆਹਮੋ-ਸਾਹਮਣੇ ਹੋ ਕੇ ਖੂਨੀ ਸੰਘਰਸ਼ ਕਰਨ ਦਾ ਸਮਾਂ ਫਿਕਸ ਕੀਤਾ ਸੀ।
ਬੀਤੇ ਕੱਲ੍ਹ ਐਲੀ ਮੋਹਾਲੀ ਪਹੁੰਚਿਆ, ਜਿਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇਕ ਦਿਨ ਪਹਿਲਾਂ 10 ਸਤੰਬਰ ਨੂੰ ਹੀ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਉਹ ਜ਼ਮਾਨਤ 'ਤੇ ਬਾਹਰ ਹੈ।
-PTC News