ਮੋਹਾਲੀ ਪੁਲਿਸ ਨੇ ਸੰਪਤ ਨਹਿਰਾ ਗਿਰੋਹ ਦੇ 5 ਗੁਰਗੇ ਦਬੋਚੇ
ਮੁਹਾਲੀ : ਮੁਹਾਲੀ ਪੁਲਿਸ ਨੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਵਾਲੇ ਗੈਂਗਸਟਰ ਅਸ਼ਵਨੀ ਕੁਮਾਰ ਉਰਫ਼ ਸਰਪੰਚ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਖ਼ੁਲਾਸਾ ਕੀਤਾ ਕਿ ਪੁਲਿਸ ਨੇ ਸੰਪਤ ਨਹਿਰਾ ਦੇ 5 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਅਸ਼ਵਨੀ ਕੁਮਾਰ ਉਰਫ ਸਰਪੰਚ ਇਨ੍ਹਾਂ ਗੁਰਗਿਆਂ ਦਾ ਸਰਗਨਾ ਸੀ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਖਰੜ ਵਿੱਚ ਹੋਈ ਗੱਡੀ ਦੀ ਲੁੱਟ ਅਤੇ ਸੋਹਾਣਾ ਵਿੱਚ ਹੋਈ ਜਵੈਲਰ ਦਾ ਮਾਮਲਾ ਸੁਲਝ ਗਿਆ ਤੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਗੱਡੀ ਬਰਾਮਦ ਕਰ ਲਈ ਗਈ ਹੈ ਪੁਲਿਸ ਨੇ ਸਰਪੰਚ ਦੇ ਕਬਜ਼ੇ 'ਚੋਂ 6 ਪਿਸਤੌਲ, 1 ਰਿਵਾਲਵਰ, 25 ਜਿੰਦਾ ਕਾਰਤੂਸ ਅਤੇ ਇਕ ਐਕਟਿਵਾ ਬਰਾਮਦ ਕੀਤੀ ਹੈ। ਮੁਲਜ਼ਮ ਪਿਛਲੇ ਦੋ ਮਹੀਨੇ ਤੋਂ ਜ਼ੀਰਕਪੁਰ ਵਿੱਚ ਹੀ ਰਹਿ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਮੁਹਾਲੀ ਜ਼ਿਲ੍ਹੇ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਗੈਂਗਸਟਰ ਸਰਪੰਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੰਡ ਖਿਦਰਾਬਾਦ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ 11 ਜੂਨ ਨੂੰ ਥਾਣਾ ਸੋਹਾਣਾ ਵਿੱਚ ਸਨੈਚਿੰਗ ਅਤੇ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਵਿੱਚ ਸਰਪੰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਸਰਪੰਚ ਯੂਪੀ ਦੇ ਹਾਪੁੜ ਜ਼ਿਲ੍ਹੇ ਦੇ ਪਿੰਡ ਰਾਮਪੁਰ ਦੇ ਆਪਣੇ ਸਾਥੀ ਪ੍ਰਸ਼ਾਂਤ ਹਿੰਦਰਵ ਨਾਲ ਮਿਲ ਕੇ ਮੁਹਾਲੀ ਜ਼ਿਲ੍ਹੇ ਦੇ ਨਾਮੀ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਦਾ ਸੀ। ਅਸ਼ਵਨੀ ਉਰਫ ਸਰਪੰਚ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜ਼ੀਰਕਪੁਰ ਸਥਿਤ ਹੋਟਲ ਜੀ ਰੀਜੈਂਸੀ ਅਤੇ ਮੋਹਾਲੀ ਸਥਿਤ ਹੋਟਲ ਬਰਿਊ ਬੌਸ ਦੇ ਬਾਹਰ ਗੋਲੀਬਾਰੀ ਕਰ ਕੇ ਉਨ੍ਹਾਂ ਦੇ ਮਾਲਕਾਂ ਤੋਂ ਵਸੂਲੀ ਮੰਗੀ ਗਈ ਸੀ। ਸਰਪੰਚ ਨੇ ਕੁਸ਼ਲ ਇਨਕਲੇਵ, ਜ਼ੀਰਕਪੁਰ ਦੇ ਦੁਰਗਾ ਪ੍ਰਸਾਦ ਦੇ ਨਾਂ 'ਤੇ ਰਜਿਸਟਰਡ ਐਕਟਿਵਾ ਖੋਹ ਲਈ ਸੀ। ਇਸ ਐਕਟਿਵਾ ਦੀ ਵਰਤੋਂ ਮੁਲਜ਼ਮਾਂ ਨੇ ਜ਼ੀਰਕਪੁਰ ਦੇ ਹੋਟਲ ’ਤੇ ਫਾਇਰਿੰਗ ਮਾਮਲੇ ਵਿੱਚ ਕੀਤੀ ਸੀ। ਸਰਪੰਚ ਪੰਜਾਬ ਦੇ ਕਈ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਪਿਛਲੇ ਇਕ ਸਾਲ 'ਚ ਉਸ ਦੇ ਕਬਜ਼ੇ 'ਚੋਂ 21 ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। 12 ਮਾਰਚ 2022 ਨੂੰ ਮੁਹਾਲੀ ਦੇ ਹੋਟਲ ਵਿੱਚ ਗੋਲੀਬਾਰੀ ਅਤੇ ਬਰਾਮਦਗੀ ਦੇ ਸਬੰਧ ਵਿੱਚ ਆਈਪੀਸੀ ਦੀ ਧਾਰਾ 386, 427, 506, 34, 120 ਬੀ, ਆਈਟੀ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਏ ਹਨ। ਪ੍ਰਸ਼ਾਂਤ ਹਿੰਦਰਾਵ ਇਸ ਸਮੇਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹੈ। ਇਹ ਵੀ ਪੜ੍ਹੋ : ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ