ਮੁਹਾਲੀ ਪੁਲਸ ਵੱਲੋਂ ਇਲਾਕੇ 'ਚ ਸਰਚ ਓਪਰੇਸ਼ਨ: ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ 'ਚ
ਮੁਹਾਲੀ: ਪੰਜਾਬ ਪੁਲਿਸ ਦੀ ਟੀਮ ਨੇ ਅੱਜ ਸਵੇਰੇ ਮੋਹਾਲੀ ਦੇ ਸੰਨੀ ਇਨਕਲੇਵ ਸਥਿਤ ਜਲਵਾਯੂ ਟਾਵਰ ਸੋਸਾਇਟੀ ਵਿੱਚ ਸਰਚ ਆਪ੍ਰੇਸ਼ਨ ਕੀਤਾ। ਇਸ ਮੌਕੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਵੀ ਹਾਜ਼ਰ ਸਨ। ਭੁੱਲਰ ਨੇ ਦੱਸਿਆ ਕਿ ਇਹ ਵੱਡਾ ਸਰਚ ਆਪ੍ਰੇਸ਼ਨ ਮੁਹਾਲੀ ਵਿੱਚ ਚਲਾਇਆ ਗਿਆ ਹੈ। ਇਹ ਜਲਵਾਯੂ ਟਾਵਰ ਇੱਕ ਵਿਸ਼ਾਲ ਰਿਹਾਇਸ਼ੀ ਏਰੀਆ ਹੈ। ਦਰਅਸਲ ਪੁਲਿਸ ਨੂੰ ਕੁਝ ਸ਼ੂਟਰ ਦੇ ਰੁਕਣ ਦੀ ਸੂਚਨਾ ਮਿਲੀ ਸੀ, ਇਸ ਤੋਂ ਬਾਅਦ ਪੁਲਿਸ ਵੱਲੋਂ ਸਖ਼ਤੀ ਨਾਲ ਕਾਰਵਾਈ ਕਰਦਿਆਂ ਹੋਇਆ 20 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਦੌਰਾਨ ਖਰੜ ਦੇ ਅਧੀਨ ਪੈਂਦੇ ਸੰਨੀ ਇਨਕਲੇਵ ਦੀ ਕਾਲੋਨੀ ਜਲਵਜੂ 'ਚ ਕੜੀ ਸਰਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੋਹਾਲੀ ਹੋਮਲੈਂਡ ਵਿਚ ਵੀ ਪੁਲਸ ਵਲੋਂ ਸਰਚ ਕੀਤੀ ਗਈ ਸੀ। ਦੱਸ ਦੇਈਏ ਕਿ ਮੁਹਾਲੀ ਪੁਲਿਸ ਨੇ ਜਲਵਾਯੂ ਟਾਵਰ ਇਲਾਕੇ 'ਚ ਅਚਾਨਕ ਰੇਡ ਮਾਰੀ ਹੈ। ਪੁਲਿਸ ਨੇ ਇਸ ਦੌਰਾਨ 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ। ਸੂਤਰਾਂ ਮੁਤਾਬਕ ਹਿਰਾਸਤ 'ਚ ਲਏ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਮੂਸੇਵਾਲਾ ਕਤਲ ਕਾਂਡ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੱਡੀ ਲੀਡ ਮਿਲੀ ਹੈ। ਹਾਲਾਂਕਿ ADGP ਮੁਹਾਲੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ ਕੁੱਝ ਲੋਕ ਬਿਨ੍ਹਾ ਵੈਰੀਫਿਕੇਸ਼ਨ ਇੱਥੇ ਰਹਿੰਦੇ ਹਨ ਜਿਸ ਦਾ ਕੁਝ ਐਂਟੀ ਸੋਸ਼ਲ ਐਲੀਮੈਂਟ ਵੀ ਫਾਇਦਾ ਲੈਂਦੇ ਹਨ। ਪੁਲਿਸ ਟੀਮਾਂ ਨੇ ਮੁਹਾਲੀ ਦੀਆਂ ਤਿੰਨ ਸੁਸਾਇਟੀਆਂ ਜਿਨ੍ਹਾਂ ਵਿੱਚ ਮੁਹਾਲੀ ਈਡਨ ਕੋਰਟ, ਜਲ ਵਾਯੂ ਵਿਹਾਰ ਅਤੇ ਹੋਮਲੈਂਡ ਸ਼ਾਮਲ ਹਨ, ਵਿੱਚ ਕਾਰਵਾਈ ਕਰਕੇ ਘੱਟੋ-ਘੱਟ 20 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਹੈ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ 10 ਵਾਹਨਾਂ ਨੂੰ ਵੀ ਜ਼ਬਤ ਕੀਤਾ ਹੈ ਅਤੇ 18 ਗ੍ਰਾਮ ਅਫੀਮ, ਸੱਤ ਹਥਿਆਰ ਅਤੇ 21 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਵੀ ਪੜ੍ਹੋ: ਬਾਂਦਰ ਜ਼ਖਮੀ ਹੋਣ ਤੋਂ ਬਾਅਦ ਇਲਾਜ ਕਰਵਾਉਣ ਲਈ ਪਹੁੰਚਿਆ ਕਲੀਨਿਕ, ਵੀਡੀਓ ਵਾਇਰਲ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਅਪਰੇਸ਼ਨ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਸੁਸਾਇਟੀ ਦੇ ਕੈਮਰੇ ਪੁਲੀਸ ਨੂੰ ਸੌਂਪਣ ਦੇ ਮੁੱਦੇ ’ਤੇ ਜ਼ਿਲ੍ਹਾ ਮੈਜਿਸਟਰੇਟ ਨਾਲ ਗੱਲਬਾਤ ਕੀਤੀ ਗਈ ਹੈ। ਇਸ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਬਾਰੇ ਸਮੇਂ ਸਿਰ ਸੂਚਨਾ ਮਿਲ ਸਕੇਗੀ। ਜ਼ਿਕਰਯੋਗ ਹੈ ਕਿ ਹੋਮਲੈਂਡ ਸੋਸਾਇਟੀ ਵਿੱਚ ਮੰਗਲਵਾਰ ਸਵੇਰੇ ਵੀ ਅਜਿਹੀ ਹੀ ਖੋਜ ਕੀਤੀ ਗਈ ਸੀ। ਉੱਥੇ ਬਹੁਤ ਸਾਰੇ ਪੰਜਾਬੀ ਗਾਇਕ ਰਹਿੰਦੇ ਹਨ। ਉਥੋਂ ਪੁਲਸ ਨੇ ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਸੈਕਟਰ 88 ਦੇ ਪੁਰਬ ਅਪਾਰਟਮੈਂਟ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਤਲਾਸ਼ੀ ਵਿਚ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਦੱਸ ਦੇਈਏ ਕਿ ਮੂਸੇਵਾਲਾ, ਜੋ ਕਿ 29 ਮਈ ਨੂੰ ਸ਼ਾਮ 4.30 ਵਜੇ ਦੇ ਕਰੀਬ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲਿਆ ਸੀ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਆਪਣੀ ਥਾਰ ਚਲਾ ਰਿਹਾ ਸੀ। -PTC News