ਮੁਹਾਲੀ ਇੰਟੈਲੀਜੈਂਸ ਧਮਾਕਾ, ਪੁਲਿਸ ਨੇ 6 ਮੁਲਜ਼ਮ ਕੀਤੇ ਕਾਬੂ
ਚੰਡੀਗੜ੍ਹ :
ਮੁਹਾਲੀ ਇੰਟੈਲੀਜੈਂਸ ਧਮਾਕੇ ਦੇ ਸਬੰਧ ਵਿੱਚ ਡੀਜੀਪੀ ਵੀਕੇ ਭਵਰਾ ਪੰਜਾਬ ਨੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੁਹਾਲੀ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ ਹੈ। ਡੀਜੀਪੀ ਨੇ ਦੱਸਿ ਕਿ ਹਮਲੇ ਪਿੱਛੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਹੱਥ ਹੈ। ਇਸ ਹਮਲੇ ਵਿੱਚ ਮੁੱਖ ਸਰਗਨਾ ਤਰਨਤਾਰਨ ਵਾਸੀ ਲਖਬੀਰ ਸਿੰਘ ਲਾਂਡਾ ਤੇ ਹਰਵਿੰਦਰ ਸਿੰਘ ਰਿੰਦਾ ਨੂੰ ਦੱਸਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਲਖਬੀਰ ਸਿੰਘ ਲਾਂਡਾ 2017 ਵਿੱਚ ਕੈਨੇਡਾ ਚਲਾ ਗਿਆ ਸੀ। ਉਸ ਉਤੇ ਪਹਿਲਾਂ ਵੀ ਫਿਰੌਤੀ ਤੇ ਲੋਕਾਂ ਨੂੰ ਧਮਕੀਆਂ ਦੇਣ ਦੇ ਕਈ ਮਾਮਲੇ ਦਰਜ ਹਨ। ਡੀਜੀਪੀ ਨੇ ਖੁਲਾਸਾ ਕੀਤਾ ਕਿ ਮੁਹਾਲੀ ਹਮਲੇ ਵਿੱਚ ਕੁਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਨਿਸ਼ਾਨ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਡੀਜੀਪੀ ਨੇ ਖੁਲਾਸਾ ਕੀਤਾ ਕਿ ਨਿਸ਼ਾਨ ਸਿੰਘ ਨੇ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਹੈ।
ਨਿਸ਼ਾਨ ਨੇ ਵੀ ਮੁਲਜ਼ਮਾਂ ਨੂੰ ਜਗ੍ਹਾ ਅਤੇ ਆਰਪੀਜੀ ਮੁਹੱਈਆ ਕਰਵਾਈ ਸੀ। ਜ਼ਿਕਰਯੋਗ ਹੈ ਕਿ ਨਿਸ਼ਾਨ ਉਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਜਗਦੀਪ ਸਿੰਘ ਕੰਗ ਵੇਵ ਅਸਟੇਟ ਮੋਹਾਲੀ ਵਿੱਚ ਰਹਿੰਦਾ ਹੈ। ਉਸ ਨੇ ਵੀ ਮੁਲਜ਼ਮਾਂ ਨੂੰ ਜਗ੍ਹਾ ਮੁਹੱਈਆ ਕਰਵਾਈ ਸੀ ਤੇ ਮੁਹਾਲੀ ਪੁਲਿਸ ਇੰਟੈਲੀਜੈਂਸ ਇਮਾਰਤ ਦੀ ਰੇਕੀ ਕੀਤੀ ਸੀ। ਇਸ ਤੋਂ ਇਲਾਵਾ ਕੰਵਰ ਬਾਠ ਤੇ ਬਲਜੀਤ ਕੌਰ ਨੇ ਮੁਲਜ਼ਮਾਂ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ ਸੀ। ਇਸ ਮਾਮਲੇ ਵੱਚ ਬਲਜਿੰਦਰ ਸਿੰਘ ਉਰਫ ਰੈਬੋਂ ਤਰਨਤਾਰਨ ਨੂੰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਨੰਦਦੀਪ ਸੋਨੂੰ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ।
ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਚੜਤ ਸਿੰਘ ਤਰਨਤਾਰਨ ਫਰ਼ਾਰ ਹੈ। ਇਸ ਤੋਂ ਇਲਾਵਾ ਮੁਹੰਮਦ ਨਸ਼ੀਮ ਆਲਮ ਤੇ ਸ਼ਰਫਰਾਜ਼ ਬਿਹਾਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਆਰਪੀਜੀ ਚਲਾਉਣ ਵਾਲੇ ਅਜੇ ਵੀ ਫ਼ਰਾਰ ਅਤੇ ਸ਼ਹਿ ਦੇਣ ਵਾਲੇ ਗ੍ਰਿਫ਼ਤਾਰ ਕਰ ਲਏ ਗਏ ਹਨ।
ਇਹ ਵੀ ਪੜ੍ਹੋ : ਫ਼ੌਜ ਦਾ ਡਰੋਨ ਉਡਾਨ ਭਰਨ ਪਿਛੋਂ ਹੋਇਆ ਗਾਇਬ, ਪੁਲਿਸ ਨੂੰ ਦਿੱਤੀ ਸ਼ਿਕਾਇਤ