ਮੋਦੀ ਵੱਲੋਂ ਫ਼ਰੀਦਾਬਾਦ 'ਚ ਏਸ਼ੀਆ ਦੇ ਸਭ ਤੋਂ ਵੱਡੇ ਹਸਪਤਾਲ ਦਾ ਉਦਘਾਟਨ
ਫ਼ਰੀਦਾਬਾਦ : ਹਰਿਆਣਾ ਦੇ ਸਨਅਤੀ ਸ਼ਹਿਰ ਫ਼ਰੀਦਾਬਾਦ ਨੂੰ ਬੁੱਧਵਾਰ ਨੂੰ ਅੰਮ੍ਰਿਤਾ ਹਸਪਤਾਲ ਦੇ ਰੂਪ ਵਿੱਚ ਮੈਡੀਕਲ ਖੇਤਰ ਦਾ ਵੱਡਾ ਤੋਹਫਾ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁੱਜ ਕੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਫਰੀਦਾਬਾਦ ਵਿੱਚ ਜਨਤਾ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਪ੍ਰਾਈਵੇਟ ਹਸਪਤਾਲ ਸਮਰਿਪਤ ਕੀਤਾ। ਮਾਂ ਅੰਮ੍ਰਿਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਰਾਜਪਾਲ ਬੰਡਾਰੂ ਦੱਤਾਤ੍ਰੇਯ, ਅੰਮ੍ਰਿਤਾਨੰਮਈ ਮੱਠ ਦੀ ਪ੍ਰਮੁੱਖ ਮਾਂ ਅੰਮ੍ਰਿਤਾ, ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਅਤੇ ਉਪਰ ਮੁੱਖ ਦੁਸ਼ਯੰਤ ਚੌਟਾਲਾ ਮੌਜੂਦ ਸਨ। ਹਸਪਤਾਲ ਦੀ ਉਸਾਰੀ ਮਾਤਾ ਅੰਮ੍ਰਿਤਾਨੰਮਈ ਮਿਸ਼ਨ ਟਰੱਸਟ ਵੱਲੋਂ ਕੀਤੀ ਗਈ ਹੈ। ਟਰੱਸਟ ਦੀ ਪ੍ਰਮੁੱਖ ਅਧਿਆਤਮਿਕ ਗੁਰੂ ਮਾਤਾ ਅਮ੍ਰਿਤਾਨੰਮਈ ਦੀ ਸੇਵਾ ਭਾਵਨਾ ਦੇ ਮੱਦੇਨਜ਼ਰ ਇਸ ਹਸਪਤਾਲ ਦਾ ਲਾਭ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੋੜਵੰਦਾਂ ਨੂੰ ਬਹੁਤ ਹੀ ਰਿਆਇਤੀ ਦਰਾਂ 'ਤੇ ਦੇਣ ਦੀ ਗੱਲ ਵੀ ਟਰੱਸਟ ਨਾਲ ਜੁੜੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਇਹ ਏਸ਼ੀਆ ਦਾ ਸਭ ਤੋਂ ਵੱਡਾ ਪ੍ਰਾਈਵੇਟ ਹਸਪਤਾਲ ਹੈ। ਇਹ ਵੀ ਪੜ੍ਹੋ : ਆਸ਼ੂ ਦੀ ਗ੍ਰਿਫ਼ਤਾਰੀ 'ਤੇ ਸਪਲਾਈ ਵਿਭਾਗ ਦੇ ਅਫ਼ਸਰ ਨੇ ਵੀਡੀਓ ਜਾਰੀ ਕਰਕੇ ਮਾਨ ਸਰਕਾਰ ਨੂੰ ਦਿੱਤੀ ਵਧਾਈ ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਿਰਫ਼ ਹਸਪਤਾਲ ਦਾ ਉਦਘਾਟਨ ਨਹੀਂ, ਗ਼ਰੀਬ ਦੀ ਸੇਵਾ ਦਾ ਮੌਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਤੇ ਸੂਬੇ ਅੱਗੇ ਵੱਧ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਰੀਆਂ ਯੋਜਨਾਵਾਂ ਨਪੇਰੇ ਚੜ੍ਹ ਰਹੀਆਂ ਹਨ।
ਨਾਗਰਿਕਾਂ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਸਿਰਫ਼ ਹਸਪਤਾਲ ਨਹੀਂ 150 ਸੀਟਾਂ ਦਾ ਇਥੇ ਮੈਡੀਕਲ ਕਾਲਜ ਵੀ ਬਣੇਗਾ। ਇਹ ਹਸਪਤਾਲ ਪ੍ਰਧਾਨ ਮੰਤਰੀ ਮੋਦੀ ਦੇ ਸਿਹਤਮੰਦ ਭਾਰਤ ਦੇ ਸੁਪਨਿਆਂ ਦਾ ਹਿੱਸਾ ਹੈ। ਹਰਿਆਣਾ ਵਿੱਚ 2014 ਵਿੱਚ 7 ਮੈਡੀਕਲ ਕਾਲਜ ਸਨ, ਜਿਨ੍ਹਾਂ ਦੀ ਗਿਣਤੀ ਵੱਧ ਕੇ ਹੁਣ 13 ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਹਸਪਤਾਲ ਖੋਲ੍ਹੇ ਜਾਣਗੇ। ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ 21 ਲੱਖ ਤੋਂ ਤੱਕ ਪੁੱਜੇਗਾ। -PTC News