Tue, Apr 8, 2025
Whatsapp

ਵਿਵਾਦਾਂ 'ਚ ਘਿਰੀ ਫ਼ਰੀਦਕੋਟ ਦੀ ਮਾਡਰਨ ਜੇਲ੍ਹ, ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

Reported by:  PTC News Desk  Edited by:  Riya Bawa -- September 01st 2022 03:25 PM -- Updated: September 01st 2022 03:27 PM
ਵਿਵਾਦਾਂ 'ਚ ਘਿਰੀ ਫ਼ਰੀਦਕੋਟ ਦੀ ਮਾਡਰਨ ਜੇਲ੍ਹ, ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

ਵਿਵਾਦਾਂ 'ਚ ਘਿਰੀ ਫ਼ਰੀਦਕੋਟ ਦੀ ਮਾਡਰਨ ਜੇਲ੍ਹ, ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

ਫ਼ਰੀਦਕੋਟ: ਵਿਵਾਦਾਂ 'ਚ ਘਿਰੀ ਫ਼ਰੀਦਕੋਟ ਦੀ ਮਾਡਰਨ ਜ਼ੇਲ੍ਹ ਅੰਦਰ ਬੰਦ ਕੈਦੀਆਂ ਤੋਂ ਲਗਾਤਾਰ ਮੋਬਾਇਲ ਫੋਨ ਅਤੇ ਨਸ਼ਾ ਮਿਲਣ ਦਾ ਸਿਲਸਿਲਾ ਜਾਰੀ ਹੈ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਅਪਨਾਉਣ ਦੇ ਚਲਦੇ ਅੱਜ ਫਰੀਦਕੋਟ ਦੀ ਜੇਲ੍ਹ ਦੇ ਆਲੇ ਦੁਆਲੇ ਦੇ ਇਲਾਕੇ ਅੰਦਰ ਥਾਨਾਂ ਸਦਰ ਮੁਖੀ ਦੀ ਅਗਵਾਈ 'ਚ ਪੁਲਿਸ ਪਾਰਟੀ ਬਣਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਜੇਲ੍ਹ ਪ੍ਰਸ਼ਾਸਨ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਜੇਲ੍ਹ ਦੀ ਬਾਹਰੀ ਦੀਵਾਰ ਵੱਲੋਂ ਕੁੱਝ ਲੋਕਾਂ ਵੱਲੋਂ ਮੋਬਾਇਲ ਫੋਨ ਜਾਂ ਹੋਰ ਇਤਰਾਜ਼ ਯੋਗ ਸਮੱਗਰੀ ਬਾਹਰੋਂ ਜ਼ੇਲ੍ਹ ਅੰਦਰ ਪਹੁੰਚਾਇਆ ਜਾ ਰਿਹਾ ਹੈ ਜਿਸ ਕਾਰਨ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ। JAIL ਗੌਰਤਲਬ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਜੇਲ੍ਹ ਗਾਰਡ ਵੱਲੋਂ ਤਿੰਨ ਬਾਇਕ ਸਵਾਰਾਂ 'ਚੋਂ ਦੋ ਬਾਇਕ ਸਵਾਰਾਂ ਨੂੰ ਜੇਲ੍ਹ ਦੇ ਬਾਹਰੋਂ ਸਮਾਨ ਸੁੱਟਣ ਸਮੇਂ ਕਾਬੂ ਕੀਤਾ ਸੀ ਜਦਕਿ ਇਨਾਂ ਦਾ ਇਕ ਸਾਥੀ ਜੇਲ੍ਹ ਗਾਰਡ ਦੇ ਜਵਾਨ ਦੀਆਂ ਅੱਖਾਂ 'ਚ ਮਿਰਚਾਂ ਪਾ ਭੱਜਣ 'ਚ ਸਫਲ ਹੋ ਗਿਆ ਸੀ। JAIL ਇਸ ਤੋਂ ਇਲਾਵਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਵੀ ਜੇਲ੍ਹ ਅੰਦਰ ਨਸ਼ਾ ਅਤੇ ਮੋਬਾਇਲ ਫ਼ੋਨ ਸਪਲਾਈ ਕਰਨ ਸਮੇਂ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਬੰਦ ਨਹੀਂ ਹੋਇਆ।ਪਿਛਲੇ 15 ਦਿਨਾਂ ਅੰਦਰ ਹੀ ਜੇਲ੍ਹ ਅੰਦਰੋਂ ਤਲਾਸ਼ੀ ਦੋਰਾਨ 50 ਤੋਂ ਜਿਆਦਾ ਮੋਬਾਇਲ ਫ਼ੋਨ ਤੋਂ ਇਲਾਵਾ ਨਸ਼ਾ ਵੀ ਬਰਾਮਦ ਹੋ ਚੁੱਕਾ ਹੈ। ਇਹ ਵੀ ਪੜ੍ਹੋ:ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਗੱਡੀ ਹਾਦਸਾਗ੍ਰਸਤ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਨਾ ਸਦਰ ਦੇ ਮੁਖੀ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰੋਂ ਲਗਾਤਾਰ ਮੋਬਾਇਲ ਫ਼ੋਨ ਮਿਲਣ ਦੀਆਂ ਘਟਨਾਵਾਂ ਦੇ ਚਲਦੇ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਅੱਜ ਕਰੀਬ 50 ਮੂਲਾਮਜ਼ਾ ਦੀ ਟੀਮ ਬਣਾ ਕੇ ਜੇਲ੍ਹ ਬਾਊਂਡਰੀ ਦੇ ਆਲੇ ਦੁਆਲੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ੱਕੀ ਪੁਰਸ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਸ਼ੱਕ ਜਾਹਰ ਕੀਤਾ ਜਾ ਰਿਹਾ ਸੀ ਕਿ ਜੇਲ੍ਹ ਦੀ ਬਾਹਰੀ ਦੀਵਾਰ ਤੋਂ ਥਰੋ ਕਰਕੇ ਜੇਲ੍ਹ ਅੰਦਰ ਮੋਬਾਈਲ ਫੋਨ ਜਾਂ ਹੋਰ ਇਤਰਾਜ਼ ਯੋਗ ਸਮਾਨ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। (ਅਮਨਦੀਪ ਦੀ ਰਿਪੋਰਟ ) -PTC News


Top News view more...

Latest News view more...

PTC NETWORK