Wed, Nov 13, 2024
Whatsapp

ਵਿਧਾਇਕ ਕੋਹਲੀ ਦਾ ਪੀਏ ਬਣ ਕੇ ਸਕੂਲ 'ਚ ਦਾਖ਼ਲੇ ਦੀ ਕੀਤੀ ਸਿਫਾਰਿਸ਼

Reported by:  PTC News Desk  Edited by:  Ravinder Singh -- March 25th 2022 11:08 AM
ਵਿਧਾਇਕ ਕੋਹਲੀ ਦਾ ਪੀਏ ਬਣ ਕੇ ਸਕੂਲ 'ਚ ਦਾਖ਼ਲੇ ਦੀ ਕੀਤੀ ਸਿਫਾਰਿਸ਼

ਵਿਧਾਇਕ ਕੋਹਲੀ ਦਾ ਪੀਏ ਬਣ ਕੇ ਸਕੂਲ 'ਚ ਦਾਖ਼ਲੇ ਦੀ ਕੀਤੀ ਸਿਫਾਰਿਸ਼

ਪਟਿਆਲਾ : ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਕੋਹਲੀ ਦਾ ਪੀਏ ਬਣ ਕੇ ਇੱਕ ਵਿਅਕਤੀ ਨੇ ਸਕੂਲ ਵਿੱਚ ਦਾਖ਼ਲੇ ਲਈ ਸਿਫਾਰਿਸ਼ ਕੀਤੀ। ਮਾਮਲਾ ਵਿਧਾਇਕ ਅਜੀਤਪਾਲ ਕੋਹਲੀ ਦੇ ਧਿਆਨ ਵਿੱਚ ਆਉਣ ਉਤੇ ਉਨ੍ਹਾਂ ਨੇ ਸਬੰਧਤ ਥਾਣੇ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤੇ ਸਕੂਲ ਨੂੰ ਦੱਸਿਆ ਕਿ ਉਨ੍ਹਾਂ ਦੇ ਕਿਸੇ ਪੀਏ ਨੇ ਇਸ ਤਰ੍ਹਾਂ ਦੀ ਸਿਫਾਰਿਸ਼ ਨਹੀਂ ਕੀਤੀ। ਵਿਧਾਇਕ ਕੋਹਲੀ ਦਾ ਪੀਏ ਬਣ ਕੇ ਸਕੂਲ 'ਚ ਦਾਖ਼ਲੇ ਦੀ ਕੀਤੀ ਸਿਫਾਰਿਸ਼ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਜਾਅਲੀ ਪੀਏ ਬਣਕਿ ਕਿਸੇ ਵਿਅਕਤੀ ਨੇ ਇੱਕ ਨਿੱਜੀ ਸਕੂਲ ਵਿੱਚ ਦਾਖ਼ਲਾ ਕਰਵਾਉਣ ਲਈ ਫੋਨ ਕੀਤਾ। ਇਸ ਸਬੰਧੀ ਜਦੋਂ ਵਿਧਾਇਕ ਨੂੰ ਪਤਾ ਲੱਗਿਆ ਤਾਂ ਉਨਾਂ ਤੁਰੰਤ ਲਾਹੌਰੀ ਗੇਟ ਥਾਣੇ ਨੂੰ ਕਾਰਵਾਈ ਲਈ ਕਹਿ ਦਿੱਤਾ। ਵਿਧਾਇਕ ਕੋਹਲੀ ਦਾ ਪੀਏ ਬਣ ਕੇ ਸਕੂਲ 'ਚ ਦਾਖ਼ਲੇ ਦੀ ਕੀਤੀ ਸਿਫਾਰਿਸ਼ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਕੱਲ੍ਹ ਸਕੂਲਾਂ ਵਿੱਚ ਦਾਖਲੇ ਦਾ ਸਮਾਂ ਚਲ ਰਿਹਾ ਹੈ। ਬੇਸ਼ੱਕ ਨਿੱਜੀ ਸਕੂਲਾਂ ਵਿੱਚ ਦਾਖਲਾ ਬਹੁਤ ਜਲਦੀ ਮਿਲ ਜਾਂਦਾਂ ਹੈ ਪਰ ਕੁਝ ਕੁ ਨਿੱਜੀ ਸਕੂਲ ਅਜਿਹੇ ਹਨ, ਜਿਥੇ ਮਾਮੂਲੀ ਸਿਫਾਰਿਸ਼ ਹੀ ਨਹੀਂ ਬਲਕਿ ਵੱਡੀ ਸਿਫਾਰਿਸ਼ ਲਾਉਣ ਨਾਲ ਵੀ ਦਾਖ਼ਲਾ ਔਖਾ ਮਿਲਦਾ ਹੈ। ਇਸ ਲਈ ਸ਼ਹਿਰ ਦੇ ਇੱਕ ਵਿਅਕਤੀ ਨੇ ਅਪਣੇ ਬੱਚੇ ਦਾ ਦਾਖਲਾ ਕਿਸੇ ਸਕੂਲ ਵਿਚ ਕਰਵਾਉਣਾ ਸੀ ਤਾਂ ਜਦੋਂ ਸਕੂਲ ਪ੍ਰਬੰਧਕਾਂ ਨੇ ਜਵਾਬ ਦੇ ਦਿੱਤਾ ਤਾਂ ਉਸ ਨੇ ਸਕੂਲ ਪ੍ਰਿੰਸੀਪਲ ਨੂੰ ਇਹ ਕਹਿ ਕਿ ਫੋਨ ਕਰ ਦਿੱਤਾ ਕਿ ਮੈਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਪੀਏ ਬੋਲ ਰਿਹਾ ਹਾਂ ਅਤੇ ਮੇਰੇ ਬੱਚੇ ਦਾ ਦਾਖਲਾ ਕੀਤਾ ਜਾਵੇ। ਵਿਧਾਇਕ ਕੋਹਲੀ ਦਾ ਪੀਏ ਬਣ ਕੇ ਸਕੂਲ 'ਚ ਦਾਖ਼ਲੇ ਦੀ ਕੀਤੀ ਸਿਫਾਰਿਸ਼ਸਕੂਲ ਪ੍ਰਬੰਧਕਾਂ ਨੇ ਤੁਰੰਤ ਅਜੀਤਪਾਲ ਸਿੰਘ ਕੋਹਲੀ ਨੂੰ ਫੋਨ ਲਗਾ ਕਿ ਜਾਣਕਾਰੀ ਦਿੱਤੀ ਤਾਂ ਅੱਗੋਂ ਵਿਧਾਇਕ ਨੇ ਇਸ ਸਖਸ਼ ਨੂੰ ਆਪਣਾ ਪੀਏ ਹੋਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਸਗੋਂ ਵਿਧਾਇਕ ਕੋਹਲੀ ਨੇ ਸਬੰਧਿਤ ਥਾਣੇ ਸ਼ਿਕਾਇਤ ਵੀ ਕਰ ਦਿੱਤੀ। ਇਹ ਵੀ ਪੜ੍ਹੋ : ਸਿੱਧੂ ਦੀ ਰੋਡ ਰੇਜ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ


Top News view more...

Latest News view more...

PTC NETWORK