'ਆਪ' ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਕੱਟਿਆ ਚਾਲਾਨ
ਚੰਡੀਗੜ੍ਹ : ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪੱਛਮ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ 'ਤੇ ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਉਤੇ ਉੱਠੀ ਮੰਗ ਮਗਰੋਂ ਵੱਡਾ ਐਕਸ਼ਨ ਲਿਆ। ਚੰਡੀਗੜ੍ਹ ਪੁਲਿਸ ਨੇ ਵਿਧਾਇਕ ਗੋਗੀ ਦਾ ਚਲਾਨ ਕਰ ਦਿੱਤਾ। ਕਾਬਿਲੇਗੌਰ ਹੈ ਕਿ ਵਿਧਾਇਕ ਗੋਗੀ ਬਿਨਾਂ ਹੈਲਮੇਟ ਮੋਟਰਸਾਈਕਲ ਚਲਾ ਰਹੇ ਸਨ, ਜਿਸ ਕਾਰਨ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ। ਦੱਸ ਦਈਏ ਕਿ 4 ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਰਾਜਪਾਲ ਖਿਲਾਫ਼ ਰੋਸ ਮਾਰਚ ਕੱਢਿਆ ਗਿਆ ਸੀ ਤੇ ਇਸ ਰੋਸ ਮਾਰਚ ਦੌਰਾਨ ਵਿਧਾਇਕ ਗੋਗੀ ਨੇ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਇਆ ਸੀ, ਇਸ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਸੀ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਹੁਣ ਉਨ੍ਹਾਂ ਦਾ ਚਲਾਨ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਚੰਡੀਗੜ੍ਹ 'ਚ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣ 'ਤੇ ਚਲਾਨ ਕੱਟਿਆ ਗਿਆ। ਗੁਰਪ੍ਰੀਤ ਗੋਗੀ ਨੇ ਇਸ ਮਾਮਲੇ 'ਤੇ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਜਲਦਬਾਜ਼ੀ 'ਚ ਹੈਲਮੇਟ ਪਾਉਣਾ ਭੁੱਲ ਗਏ, ਜੋ ਵੀ ਜੁਰਮਾਨਾ ਚੰਡੀਗੜ੍ਹ ਪ੍ਰਸ਼ਾਸਨ ਲਗਾਏ ਉਹ ਅਦਾ ਕਰਨਗੇ। ਇਸ ਲਈ ਸ਼ਰਮਿੰਦਾ ਹਾਂ ਅਤੇ ਹੱਥ ਜੋੜ ਕੇ ਮੁਆਫੀ ਵੀ ਮੰਗਦਾ ਹਾਂ। -PTC News ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਨੇ 86 ਲੱਖ ਰੁਪਏ 'ਚੋਂ 30 ਲੱਖ ਰੁਪਏ ਕੀਤੇ ਬਰਾਮਦ, ਜਾਣੋ ਪੂਰਾ ਮਾਮਲਾ