ਨਹੀਂ ਰਿਹਾ ਦੁਨੀਆ ਦੀ ਸਭ ਤੋਂ ਵੱਡੀ ਫੈਮਿਲੀ ਦਾ ਮੁਖੀ, ਪਰਿਵਾਰ 'ਚ 38 ਪਤਨੀਆਂ ਤੇ 89 ਬੱਚੇ
ਮਿਜ਼ੋਰਮ: ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਮੰਨੇ ਜਾਣ ਵਾਲੇ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਮਿਜ਼ੋਰਮ ਦੇ ਸੀਐੱਮ ਜੋਰਮਥਾਂਗਾ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਚਾਨਾ ਦੇ ਪਰਿਵਾਰ ਵਿਚ 38 ਪਤਨੀਆਂ ਅਤੇ 89 ਬੱਚੇ ਹਨ। ਇੰਨਾ ਵੱਡਾ ਪਰਿਵਾਰ ਹੋਣ ਦੇ ਨਾਤੇ ਉਹ ਮਿਜ਼ੋਰਮ ਵਿਚ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਸਨ। ਪੜੋ ਹੋਰ ਖਬਰਾਂ: ਦਿੱਲੀ ‘ਚ ਡਿੱਗ ਰਿਹੈ ਕੋਰੋਨਾ ਦਾ ਗ੍ਰਾਫ, 24 ਘੰਟਿਆਂ ‘ਚ 255 ਮਾਮਲੇ ਮਿਜ਼ੋਰਮ ਦੇ ਸੀਐੱਮ ਨੇ ਟਵੀਟ ਕਰ ਲਿਖਿਆ ਹੈ ਕਿ ਮਿਜ਼ੋਰਮ ਅਤੇ ਬਕਟਾਵੰਗ ਤਲੰਗਨੁਮ ਵਿਚ ਉਨ੍ਹਾਂ ਦੇ ਪਿੰਡ, ਪਰਿਵਾਰ ਦੇ ਕਾਰਨ ਰਾਜ ਵਿਚ ਸੈਲਾਨੀਆਂ ਦਾ ਪ੍ਰਮੁੱਖ ਖਿੱਚ ਬਣ ਗਿਆ ਸੀ। ਜਿਓਨਾ ਦੇ ਪਰਿਵਾਰ ਦੀ ਔਰਤਾਂ ਖੇਤੀ ਕਰਦੀਆਂ ਹਨ ਅਤੇ ਘਰ ਚਲਾਉਣ ਵਿਚ ਯੋਗਦਾਨ ਦਿੰਦੀਆਂ ਹਨ। ਜਿਓਨਾ ਦੀ ਸਭ ਤੋਂ ਵੱਡੀ ਪਤਨੀ ਮੁਖੀ ਦੀ ਭੂਮਿਕਾ ਨਿਭਾਉਂਦੀ ਹੈ ਅਤੇ ਘਰ ਦੇ ਸਾਰੇ ਮੈਬਰਾਂ ਦੇ ਕੰਮਾਂ ਨੂੰ ਵੰਡਣ ਦੇ ਨਾਲ ਹੀ ਕੰਮਧੰਦੇ ਉੱਤੇ ਨਜ਼ਰ ਵੀ ਰੱਖਦੀ ਹੈ। ਪੜੋ ਹੋਰ ਖਬਰਾਂ: ਪਾਕਿ ਨੇ ਭਾਰਤ ਸਮੇਤ 26 ਦੇਸ਼ਾਂ ‘ਤੇ ਲਗਾਈ ਯਾਤਰਾ ਪਾਬੰਦੀ ਜਿਓਨਾ ਦੇ ਦੇਹਾਂਤ ਨਾਲ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾਂਦਾ ਹੈ ਕਿ ਜਿਓਨਾ ਆਪਣੇ ਬੇਟਿਆਂ ਦੇ ਨਾਲ ਤਰਖਾਨ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਪਰਿਵਾਰ ਮਿਜ਼ੋਰਮ ਵਿਚ ਖੂਬਸੂਰਤ ਪਹਾੜੀਆਂ ਵਿਚਾਲੇ ਬਕਟਾਵੰਗ ਪਿੰਡ ਵਿਚ ਇੱਕ ਵੱਡੇ ਸਾਰੇ ਮਕਾਨ ਵਿਚ ਰਹਿੰਦਾ ਹੈ। ਮਕਾਨ ਵਿਚ ਕੁੱਲ ਸੌ ਕਮਰੇ ਹਨ। ਪੜੋ ਹੋਰ ਖਬਰਾਂ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੀ ਕਾਰ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੀ ਜਾਨ -PTC News