ਇਲਾਹਾਬਾਦ HC ਦਾ ਫੈਸਲਾ, ਨਾਬਾਲਗ ਪਤੀ ਨਾਲ ਨਹੀਂ ਰਹਿ ਸਕੇਗੀ ਬਾਲਗ ਪਤਨੀ
ਇਲਾਹਾਬਾਦ: ਇਲਾਹਾਬਾਦ ਹਾਈਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਜੇਕਰ ਪਤੀ ਨਬਾਲਿਗ ਹੈ ਤਾਂ ਉਹ ਬਾਲਿਗ ਪਤਨੀ ਦੇ ਨਾਲ ਨਹੀਂ ਰਹਿ ਸਕਦਾ। ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਨਬਾਲਿਗ ਪਤੀ ਨੂੰ ਉਸਦੀ ਬਾਲਿਗ ਪਤਨੀ ਨੂੰ ਸੌਂਪਨਾ ਪਾਕਸੋ ਐਕਟ ਦੇ ਤਹਿਤ ਅਪਰਾਧ ਹੋਵੇਗਾ। ਇਸ ਲਈ ਜਦੋਂ ਤੱਕ ਪਤੀ ਬਾਲਿਗ ਨਹੀਂ ਹੋ ਜਾਂਦਾ ਤੱਦ ਤੱਕ ਉਸ ਨੂੰ ਆਸ਼ਰਮ ਵਿਚ ਰਹਿਣਾ ਹੋਵੇਗਾ।
ਪੜੋ ਹੋਰ ਖਬਰਾਂ: ਪਤੀ ਨੇ ਬਣਾਈ ਨਵੀਂ ਗਰਲਫ੍ਰੈਂਡ ਤਾਂ ਮਹਿਲਾ ਨੇ ਮਾਰ ਦਿੱਤੇ ਆਪਣੇ ਹੀ 5 ਬੱਚੇ
ਕੋਰਟ ਨੇ ਇਹ ਫੈਸਲਾ ਮੁੰਡੇ ਦੀ ਮਾਂ ਦੀ ਪਟੀਸ਼ਨ ਉੱਤੇ ਸੁਣਾਇਆ ਹੈ। ਮਾਂ ਨੇ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਉਸਦੀ ਹਵਾਲਗੀ ਮੰਗੀ ਸੀ। ਪਰ ਮੁੰਡਾ ਆਪਣੀ ਮਾਂ ਦੇ ਨਾਲ ਵੀ ਨਹੀਂ ਰਹਿਣਾ ਚਾਹੁੰਦਾ। ਉਹ ਆਪਣੀ ਪਤਨੀ ਦੇ ਨਾਲ ਹੀ ਰਹਿਨਾ ਚਾਹੁੰਦਾ ਹੈ। ਮੁੰਡੇ ਦੀ ਉਮਰ ਇਸ ਸਮੇਂ 16 ਸਾਲ ਹੀ ਹੈ ਅਤੇ ਉਹ 4 ਫਰਵਰੀ 2022 ਨੂੰ 18 ਸਾਲ ਦਾ ਹੋਵੇਗਾ।
ਪੜੋ ਹੋਰ ਖਬਰਾਂ: ਇਕ ਸਾਲ ਤੱਕ ਮਜ਼ਬੂਤ ਰਹਿੰਦੀ ਹੈ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ‘ਇਮਿਊਨਿਟੀ’
ਇਸ ਪਟੀਸ਼ਨ ਉੱਤੇ ਫੈਸਲਾ ਦਿੰਦੇ ਹੋਏ ਕੋਰਟ ਨੇ ਦੋਵਾਂ ਦੇ ਵਿਆਹ ਨੂੰ ਸਿਫ਼ਰ ਯਾਨੀ ਮੁਅੱਤਲ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਨਬਾਲਿਗ ਪਤੀ ਨੂੰ ਬਾਲਿਗ ਪਤਨੀ ਨੂੰ ਨਹੀਂ ਸੌਂਪਿਆ ਜਾ ਸਕਦਾ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਪਾਕਸੋ ਐਕਟ ਦੇ ਤਹਿਤ ਅਪਰਾਧ ਹੋਵੇਗਾ।
ਪੜੋ ਹੋਰ ਖਬਰਾਂ: ਹਰਿਆਣਾ ਦੇ ਸਕੂਲਾਂ ‘ਚ 30 ਜੂਨ ਤੱਕ ਰਹਿਣਗੀਆਂ ਗਰਮੀਆਂ ਦੀਆਂ ਛੁੱਟੀਆਂ, 1 ਜੁਲਾਈ ਤੋਂ ਖੁੱਲਣਗੇ ਸਕੂਲ
ਜਸਟਿਸ ਜੇਜੇ ਮੁਨੀਰ ਦੀ ਬੈਂਚ ਨੇ ਫੈਸਲਾ ਦਿੰਦੇ ਹੋਏ ਕਿਹਾ ਕਿ ਕਿਉਂਕਿ ਮੁੰਡਾ ਮਾਂ ਦੇ ਨਾਲ ਵੀ ਨਹੀਂ ਰਹਿਨਾ ਚਾਹੁੰਦਾ ਇਸ ਲਈ ਉਸ ਨੂੰ 4 ਫਰਵਰੀ 2022 ਤੱਕ ਬਾਲਿਗ ਹੋਣ ਤੱਕ ਆਸ਼ਰਮ ਵਿਚ ਰੱਖਿਆ ਜਾਵੇ। ਬਾਲਿਗ ਹੋਣ ਦੇ ਬਾਅਦ ਮੁੰਡਾ ਆਪਣੀ ਮਰਜ਼ੀ ਨਾਲ ਕਿਤੇ ਵੀ ਕਿਸੇ ਦੇ ਨਾਲ ਵੀ ਰਹਿ ਸਕਦਾ ਹੈ। ਪਰ ਉਦੋਂ ਤੱਕ ਉਸ ਨੂੰ ਆਸ਼ਰਮ ਵਿਚ ਹੀ ਸਾਰੀਆਂ ਸਹੂਲਤਾਂ ਦੇ ਨਾਲ ਰੱਖਿਆ ਜਾਵੇ।
-PTC News