Wed, Nov 13, 2024
Whatsapp

ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 'ਆਪ' ਦੀ ਜਿੱਤ 'ਤੇ ਦਿੱਤਾ ਵੱਡਾ ਬਿਆਨ

Reported by:  PTC News Desk  Edited by:  Ravinder Singh -- March 12th 2022 03:51 PM
ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 'ਆਪ' ਦੀ ਜਿੱਤ 'ਤੇ ਦਿੱਤਾ ਵੱਡਾ ਬਿਆਨ

ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 'ਆਪ' ਦੀ ਜਿੱਤ 'ਤੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਬਾਰੇ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ 'ਆਪ' ਨੂੰ ਜੋ ਵੋਟਾਂ ਮਿਲੀਆਂ ਹਨ, ਉਹ ਅਸਲ ਵਿੱਚ ਉਥੋਂ ਦੀ ਸਰਕਾਰ ਖ਼ਿਲਾਫ਼ ਜਨਤਾ ਦੀ ਨਾਰਾਜ਼ਗੀ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਦੀ ਨਵੀਂ ਸਿਆਸੀ ਕਾਰਜਸ਼ੈਲੀ ਨੂੰ ਜਨਮ ਦਿੱਤਾ ਹੈ, ਉਹ ਵਿਰੋਧੀ ਧਿਰ ਨੂੰ ਆਪਣੀ ਕਾਰਜਸ਼ੈਲੀ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਲੋਕਾਂ ਲਈ ਕੁਝ ਨਹੀਂ ਕੀਤਾ, ਬਲਕਿ ਸਿਆਸਤ ਉਤੇ ਜ਼ੋਰ ਦਿੱਤਾ ਜਿਸ ਕਾਰਨ ਲੋਕਾਂ ਨੇ ਹੁਣ ਆਪਣੀ ਭੜਾਸ ਕੱਢੀ ਹੈ। ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 'ਆਪ' ਦੀ ਜਿੱਤ 'ਤੇ ਦਿੱਤਾ ਵੱਡਾ ਬਿਆਨਪੰਜਾਬ ਵਿੱਚ ਆਮ ਆਦਮੀ ਦੀ ਵੱਡੀ ਜਿੱਤ ਨੂੰ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਨੂੰ ਜੋ ਵੋਟਾਂ ਮਿਲੀਆਂ ਹਨ, ਉਹ ਆਮ ਆਦਮੀ ਨੂੰ ਨਹੀਂ , ਸਗੋਂ ਲੋਕਾਂ 'ਚ ਮੌਜੂਦਾ ਸਰਕਾਰ ਖ਼ਿਲਾਫ਼ ਗੁੱਸਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ। ਜਤਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਅਕਾਲੀਆਂ ਨਾਲੋਂ ਉਥੋਂ ਨਾਤਾ ਨਹੀਂ ਤੋੜਿਆ ਪਰ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ। ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 'ਆਪ' ਦੀ ਜਿੱਤ 'ਤੇ ਦਿੱਤਾ ਵੱਡਾ ਬਿਆਨਹਾਲ ਹੀ 'ਚ ਹੋਈਆਂ ਚੋਣਾਂ 'ਚ ਕਾਂਗਰਸ ਦੀ ਬੁਰੀ ਹਾਰ ਤੋਂ ਬਾਅਦ ਕਾਂਗਰਸ ਦੇ ਕੁਝ ਨੇਤਾਵਾਂ ਵੱਲੋਂ ਹਾਈਕਮਾਂਡ ਖਿਲਾਫ਼ ਉੱਠੀਆਂ ਬਗ਼ਾਵਤੀ ਸੁਰਾਂ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਨੇ ਇਕ ਨਵੇਂ ਸਿਆਸੀ ਸੱਭਿਆਚਾਰ ਅਤੇ ਕਾਰਜਸ਼ੈਲੀ ਨੂੰ ਜਨਮ ਦਿੱਤਾ ਹੈ ਅਤੇ ਹੁਣ ਦੂਜੀਆਂ ਪਾਰਟੀਆਂ ਲਈ ਵੀ ਮਜਬੂਰੀ ਬਣ ਜਾਵੇਗਾ। ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 'ਆਪ' ਦੀ ਜਿੱਤ 'ਤੇ ਦਿੱਤਾ ਵੱਡਾ ਬਿਆਨਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਕਾਂਗਰਸ ਨੇ ਇਸ ਦੇਸ਼ ਵਿੱਚ ਇਹ ਰੁਝਾਨ ਪੈਦਾ ਕੀਤਾ ਹੈ ਕਿ ਜਾਤ, ਧਰਮ ਦੇ ਆਧਾਰ ਉਤੇ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਫ਼ੈਸਲਾ ਚੋਣ ਕਮਿਸ਼ਨ ਕਰੇਗਾ। ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਵੇਣੂ ਪ੍ਰਸਾਦ ਨੂੰ ਨਿਯੁਕਤ ਕੀਤਾ ਵਧੀਕ ਮੁੱਖ ਸਕੱਤਰ


Top News view more...

Latest News view more...

PTC NETWORK