ਮਾਲਿਕ ਨਾਲ ਮਾਰੀ ਲੱਖਾਂ ਦੀ ਵੱਡੀ ਠੱਗੀ, ਸਾਲ ਬਾਅਦ ਚੜ੍ਹਿਆ ਪੁਲਿਸ ਅੜਿੱਕੇ
ਟਾਂਡਾ : ਉੜਮੁੜ ਬਜ਼ਾਰ 'ਚ ਧੋਖਾਧੜੀ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ। ਇਹ ਧੋਖਾਧੜੀ ਹੋਈ ਹੈ ਮਨੀ ਚੈਂਜਰ ਦਾ ਕੰਮ ਕਰਨ ਵਾਲੇ ਵਿਅਕਤੀ ਨਾਲ ਜਿਸ ਨਾਲ ਲੱਖਾਂ ਰੁਪਏ ਦੀ ਹੇਰਾਫੇਰੀ ਹੋਈ ਹੈ ਅਤੇ ਇਹ ਹੇਰਾਫੇਰੀ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਨਾਲ ਕੰਮ ਕਰਨ ਵਾਲੇ ਉਸ ਦੇ ਕਰਿੰਦੇ ਨੇ। ਜਿਸ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਦਰਅਸਲ ਮਾਮਲਾ ਇੱਕ ਸਾਲ ਪਹਿਲਾਂ ਦਾ ਹੈ ਅਤੇ ਹੁਣ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ। ਪੁਲਿਸ ਨੇ ਹੇਰਾਫੇਰੀ ਦਾ ਸ਼ਿਕਾਰ ਹੋਏ ਸੁਭਾਸ਼ ਚਾਵਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਡਰਾਈਵਰ ਪਰਮਿੰਦਰ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਸੁਭਾਸ਼ ਨੇ ਦੱਸਿਆ ਕਿ ਉਸ ਦਾ ਡਰਾਈਵਰ ਗੁੱਲੀ ਅਤੇ ਅਸੀਸ ਮਰਵਾਹਾ ਉਸ ਦੀ ਗੱਡੀ 'ਤੇ 24 ਦਸੰਬਰ 2019 ਨੂੰ ਸਵੇਰੇ ਲੁਧਿਆਣਾ ਗਏ ਸਨ ਅਤੇ ਜਦੋਂ ਉਹ ਉੱਥੋਂ ਪੈਸੇ ਲੈਕੇ ਵਾਪਸ ਆ ਰਹੇ ਸਨ ਤਾਂ ਗੋਰਾਇਆ ਪਹੁੰਚਨ ਤੱਕ ਉਹਨਾਂ ਨਾਲ ਸੰਪਰਕ ਹੋਇਆ ਪਰ ਉਸ ਤੋਂ ਬਾਅਦ ਛੱਡ ਕੇ ਕਿਧਰੇ ਚਲਾ ਗਿਆ ਅਤੇ ਉਸ ਦਾ ਫੋਨ ਵੀ ਬੰਦ ਆਉਣ ਲੱਗਾ।
ਉਥੇ ਹੀ ਜਦ ਰਕਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਘਾਟਾ ਪੈਣ ਅਤੇ ਅਤੇ ਕਦੇ ਉਸ ਨੂੰ ਕਿਡਨੈਪ ਕਰਨ ਦਾ ਬਹਾਨਾ ਲਾਉਣ ਲੱਗਾ। ਬਾਅਦ 'ਚ ਉਸ ਦੀ 83 .50 ਲੱਖ ਰੁਪਏ ਰਕਮ ਨਾ ਮਿਲਣ 'ਤੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਜਿਸ 'ਚ ਗੁੱਲੀ 'ਤੇ ਰਕਮ ਦੀ ਹੇਰਾਫੇਰੀ ਅਤੇ ਚੋਰੀ ਕਰਨ ਦਾ ਦੋਸ਼ ਲਾਇਆ। ਪੁਲਿਸ ਦੇ ਐੱਸ. ਪੀ. ਵੱਲੋਂ ਕੀਤੀ ਜਾਂਚ 'ਚ ਗੁੱਲੀ ਨੂੰ ਰਕਮ ਦੀ ਬੇਈਮਾਨੀ ਅਤੇ ਹੇਰਾਫੇਰੀ ਨਾਲ ਕਰਨ ਦਾ ਦੋਸ਼ੀ ਪਾਇਆ ਗਿਆ। ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।