Wed, Nov 13, 2024
Whatsapp

ਦੋਸਤ ਸਮਝ ਕੇ ਖ਼ਾਤੇ 'ਚ ਟਰਾਂਸਫਰ ਕੀਤੇ ਲੱਖਾਂ ਰੁਪਏ, ਅਸਲੀਅਤ ਸਾਹਮਣੇ ਆਉਣ 'ਤੇ ਵਿਅਕਤੀ ਦੇ ਉੱਡੇ ਹੋਸ਼

Reported by:  PTC News Desk  Edited by:  Riya Bawa -- May 22nd 2022 01:20 PM
ਦੋਸਤ ਸਮਝ ਕੇ ਖ਼ਾਤੇ 'ਚ ਟਰਾਂਸਫਰ ਕੀਤੇ ਲੱਖਾਂ ਰੁਪਏ, ਅਸਲੀਅਤ ਸਾਹਮਣੇ ਆਉਣ 'ਤੇ ਵਿਅਕਤੀ ਦੇ ਉੱਡੇ ਹੋਸ਼

ਦੋਸਤ ਸਮਝ ਕੇ ਖ਼ਾਤੇ 'ਚ ਟਰਾਂਸਫਰ ਕੀਤੇ ਲੱਖਾਂ ਰੁਪਏ, ਅਸਲੀਅਤ ਸਾਹਮਣੇ ਆਉਣ 'ਤੇ ਵਿਅਕਤੀ ਦੇ ਉੱਡੇ ਹੋਸ਼

ਫਗਵਾੜਾ: ਪੰਜਾਬ ਵਿੱਚ ਆਏ ਦਿਨ ਲੋਕਾਂ ਨਾਲ ਫੋਨ ਕਾਲ ਕਰਕੇ ਕੁਝ ਲੋਕ ਠੱਗੀਆਂ ਮਾਰ ਰਹੇ ਹਨ। ਇਸੇ ਲੜੀ ਤਹਿਤ ਹੁਣ ਫਗਵਾੜਾ ਸ਼ਹਿਰ ਦੇ ਹਦੀਆਬਾਦ ਵਿਖੇ ਸ਼ਾਤਿਰ ਠੱਗਾਂ ਵੱਲੋਂ ਇਕ ਵਿਅਕਤੀ ਨੂੰ ਬਾਹਰਲੇ ਨੰਬਰ ਤੋਂ ਫੋਨ ਕਾਲ ਆਉਂਦੀ ਹੈ। ਉਸ ਨੇ ਉਸ ਨੂੰ ਕਿਹਾ ਕਿ ਉਹ ਉਸ ਦਾ ਜਾਣਕਾਰ ਬੋਲ ਰਿਹਾ ਹੈ ਕੁਝ ਚਿਰਾਂ ਬਾਅਦ ਪੀੜਤ ਵਿਅਕਤੀ ਕੋਲੋਂ ਕਹਿ ਹੋ ਗਿਆ ਕਿ ਉਹ ਉਸ ਦੇ ਸਾਢੂ ਦਾ ਦੋਸਤ ਤਾਂ ਨਹੀਂ ਗੱਲ ਕਰ ਰਿਹਾ ਇੰਨੇ ਨੂੰ ਸ਼ਾਤਿਰ ਠੱਗ ਨੇਫਟਾ ਫਟ ਮੰਨ ਲਿਆ ਕਿ ਹਾਂ ਉਹ ਉਸ ਦੇ ਸਾਢੂ ਦਾ ਦੋਸਤ ਹੀ ਗੱਲ ਕਰ ਰਿਹਾ ਹੈ। ਉਸ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੰਡੀਆ ਆ ਰਿਹਾ ਹੈ ਅਤੇ ਉਸ ਨੇ ਕੁਝ ਪੈਸੇ ਤੁਹਾਡੇ ਖਾਤੇ ਵਿਚ ਪਾਉਣੇ ਹਨ ਇੰਨੇ ਨੂੰ ਪੀੜਤ ਵਿਅਕਤੀ ਨੇ ਆਪਣਾ ਖਾਤਾ ਨੰਬਰ ਉਸ ਵਿਅਕਤੀ ਨੂੰ ਦੇ ਦਿੱਤਾ ਜਿਸ ਖਾਤਾ ਨੰਬਰ ਦੀ ਸ਼ਾਤਰ ਠੱਗ ਵੱਲੋਂ ਇੱਕ ਜਾਅਲੀ ਰਸੀਦ ਬਣਾ ਕੇ ਪੀੜਤ ਵਿਅਕਤੀ ਦੇ ਵ੍ਹੱਟਸਐਪ ਉੱਪਰ ਭੇਜ ਦਿੱਤੀ ਗਈ ਜਿਸ ਵਿੱਚ ਉਸ ਨੇ ਉਸ ਨੂੰ ਦੱਸਿਆ ਕਿ ਉਸ ਨੇ ਉਸ ਦੇ ਖਾਤੇ ਵਿੱਚ ਤੇਈ ਲੱਖ ਰੁਪਏ ਪਾ ਦਿੱਤੇ ਹਨ ਜਦੋਂ ਪੀੜਤ ਵਿਅਕਤੀ ਨੇ ਬੈਂਕ ਵਿੱਚ ਜਾ ਕੇ ਪਤਾ ਕੀਤਾ ਤਾਂ ਉਸ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ ਸੀ। ਦੋਸਤ ਸਮਝ ਕੇ ਖ਼ਾਤੇ 'ਚ ਟਰਾਂਸਫਰ ਕੀਤੇ ਲੱਖਾਂ ਰੁਪਏ, ਅਸਲੀਅਤ ਸਾਹਮਣੇ ਆਉਣ 'ਤੇ ਉੱਡੇ ਹੋਸ਼ ਇਸ ਤੋਂ ਬਾਅਦ ਸ਼ਾਤਿਰ ਠੱਗ ਨੇ ਦੁਬਾਰਾ ਫੇਰ ਪੀੜਤ ਵਿਅਕਤੀ ਨੂੰ ਫੋਨ ਕਰਕੇ ਕਿਹਾ ਕਿ ਇਹ ਪੈਸੇ ਉਸ ਦੇ ਖਾਤੇ ਵਿੱਚ ਬਾਰਾਂ ਘੰਟਿਆਂ ਦੇ ਅੰਦਰ ਅੰਦਰ ਆ ਜਾਣਗੇ ਅਤੇ ਕੁਝ ਦੇਰ ਬਾਅਦ ਹੀ ਸ਼ਾਤਿਰ ਠੱਗ ਨੇ ਪੀੜਤ ਵਿਅਕਤੀ ਨੂੰ ਫੋਨ ਕੀਤਾ ਕਿ ਉਸ ਨੂੰ ਅਰਜੈਂਟ ਦੋ ਲੱਖ ਰੁਪਏ ਦੀ ਲੋੜ ਪੈ ਗਈ ਹੈ ਤੇ ਉਸ ਨੇ ਆਪਣੇ ਸਾਰੇ ਪੈਸੇ ਤੁਹਾਡੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਹਨ। ਉਹ ਸ਼ਾਤਿਰ ਠੱਗ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਉਸ ਨੂੰ ਦੋ ਲੱਖ ਰੁਪਏ ਭੇਜ ਦੇਵੇ ਨਹੀਂ ਤਾਂ ਉਸ ਨੂੰ ਇਸ ਕੰਟਰੀ 'ਚੋਂ ਡਿਪੋਰਟ ਕਰ ਦਿੱਤਾ ਜਾਵੇਗਾ। ਸ਼ਾਤਰ ਠੱਗ ਦੀਆਂ ਗੱਲਾਂ ਵਿੱਚ ਆ ਕੇ ਪੀੜਤ ਵਿਅਕਤੀ ਨੇ ਡੇਢ ਲੱਖ ਰੁਪਈਆ ਉਸ ਨੂੰ ਵੈਸਟਰਨ ਯੂਨੀਅਨ ਤੋਂ ਟਰਾਂਸਫਰ ਕਰ ਦਿੱਤਾ। ਦੋਸਤ ਸਮਝ ਕੇ ਖ਼ਾਤੇ 'ਚ ਟਰਾਂਸਫਰ ਕੀਤੇ ਲੱਖਾਂ ਰੁਪਏ, ਅਸਲੀਅਤ ਸਾਹਮਣੇ ਆਉਣ 'ਤੇ ਉੱਡੇ ਹੋਸ਼ ਇਹ ਵੀ ਪੜ੍ਹੋ : ਰਾਜਾਸਾਂਸੀ ਦੇ ਧਰਮਕੋਟ ਬੇਅਦਬੀ ਮਾਮਲੇ ਤਿੰਨ ਜਣੇ ਗ੍ਰਿਫ਼ਤਾਰ ਘਰ ਆ ਕੇ ਆਪਣੇ ਭਰਾ ਦੀ ਲੜਕੀ ਕੋਲੋਂ ਪੰਜਾਹ ਹਜ਼ਾਰ ਰੁਪਏ ਉਸ ਸ਼ਾਤਰ ਠੱਗ ਨੂੰ ਟਰਾਂਸਫਰ ਕਰਵਾ ਦਿੱਤੇ ਜਿਸ ਤੋਂ ਬਾਅਦ ਸ਼ਾਤਿਰ ਠੱਗ ਨੇ ਉਨ੍ਹਾਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਅੱਜ ਕੁਝ ਦਿਨਾਂ ਬਾਅਦ ਫਿਰ ਜਿਸ ਲੜਕੀ ਦੇ ਮੋਬਾਇਲ ਤੋਂ ਉਸ ਨੂੰ ਪੈਸੇ ਟ੍ਰਾਂਸਫਰ ਕੀਤੇ ਗਏ ਸਨ ਉਸ ਲੜਕੀ ਦੇ ਮੋਬਾਇਲ ਦੇ ਸਾਰੇ ਨੰਬਰ ਹੈਕ ਕਰ ਕੇ ਉਸ ਦੀ ਫੋਟੋ ਦੀ ਵਰਤੋਂ ਕਰ ਕੇ ਉਸ ਦੇ ਨਜ਼ਦੀਕੀਆਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਹੈ। ਦੋਸਤ ਸਮਝ ਕੇ ਖ਼ਾਤੇ 'ਚ ਟਰਾਂਸਫਰ ਕੀਤੇ ਲੱਖਾਂ ਰੁਪਏ, ਅਸਲੀਅਤ ਸਾਹਮਣੇ ਆਉਣ 'ਤੇ ਉੱਡੇ ਹੋਸ਼ ਪਰਿਵਾਰ ਨੇ ਇਸ ਸਾਰੀ ਘਟਨਾ ਬਾਰੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਇਹੋ ਜਿਹੇ ਸ਼ਾਤਿਰ ਠੱਗਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਉਨ੍ਹਾਂ ਵਾਂਗਰ ਕੋਈ ਹੋਰ ਭੋਲੇ ਭਾਲੇ ਲੋਕ ਇਨ੍ਹਾਂ ਸ਼ਾਤਿਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਨਾ ਹੋਣ ਸਕਣ। -PTC News


Top News view more...

Latest News view more...

PTC NETWORK