ਵਾਰਾਨਸੀ 'ਚ ਕਰੋੜਾਂ ਦੀ ਨਕਲੀ ਕੋਰੋਨਾ ਵੈਕਸੀਨ ਤੇ ਕੋਰੋਨਾ ਕਿੱਟ ਬਰਾਮਦ
ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ। ਕੋਰੋਨਾ ਨੂੰ ਰੋਕਣ ਲਈ ਵੈਕਸੀਨ ਲਗਵਾਈ ਜਾ ਰਹੀ ਹੈ। ਉੱਥੇ ਹੀ ਵਾਰਾਨਸੀ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ।STF ਦੀ ਟੀਮ ਨੇ ਵਾਰਾਨਸੀ ਜ਼ਿਲ੍ਹੇ ਵਿੱਚ ਇਕ ਵੱਡੀ ਕਾਰਵਾਈ ਕਰਦੇ ਹੋਏ ਕੋਵਿਸ਼ੀਲਡ ਅਤੇ ਜ਼ੈਕੋਵ ਡੀ ਵੈਕਸੀਨ ਅਤੇ ਨਕਲੀ ਕੋਵਿਡ ਟੈੱਸਟਿੰਗ ਕਿੱਟਾਂ ਬਰਾਮਦ ਕੀਤੀਆਂ ਹਨ। STF ਦੀ ਟੀਮ ਨੇ ਗੁਪਤ ਸੂਚਨਾ ਉੱਤੇ ਕਾਰਵਾਈ ਕਰਦੇ ਹੋਏ ਨਕਲੀ ਕੋਵਿਡ ਟੈਸਟਿੰਗ ਕਿੱਟਾਂ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐਸਟੀਐਫ ਵੱਲੋਂ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਟੀਐਫ ਦੀ ਟੀਮ ਨੇ ਮੁਕਦਮਾ ਦਰਜ ਕਰਵਾਇਆ ਗਿਆ ਹੈ। STF ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਮੁਲਜ਼ਮ ਰਾਕੇਸ਼ ਥਵਾਨੀ ਪੁੱਤਰ ਹਰੀ ਕਿਸ਼ਨ, ਸੰਦੀਪ ਸ਼ਰਮਾ ਪੁੱਤਰ ਸੁਰੇਸ਼ ਸ਼ਰਮਾ, ਨਿਸ਼ਾਨਾ ਜਾਵਾ ਪੁੱਤਰ ਰਮੇਸ਼ ਕੁਮਾਰ ਜਾਵਾ , ਸ਼ਮਸ਼ੇਰ ਪੁੱਤਰ ਗੋਪਾਲ , ਰਾਸਦਾ ਬਲੀਆ, ਅਰੁਣੇਸ਼ ਵਿਸ਼ਵਕਰਮਾ ਪੁੱਤਰ ਮਦਨ ਵਿਸ਼ਵਕਰਮਾ ਵਜੋਂ ਪਛਾਣ ਹੋਈ ਹੈ।ਐਸਟੀਐਫ ਦੀ ਟੀਮ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਜਾਅਲੀ ਟੈਸਟਿੰਗ ਕਿੱਟਾਂ, ਨਕਲੀ ਕੋਵਿਸ਼ੀਲਡ ਵੈਕਸੀਨ, ਨਕਲੀ ਜ਼ਾਇਕੋਵ ਡੀ ਵੈਕਸੀਨ, ਪੈਕਿੰਗ ਮਸ਼ੀਨ, ਖਾਲੀ ਸ਼ੀਸ਼ੀ, ਸਵੈਬ ਸਟਿਕ ਬਰਾਮਦ ਕੀਤੇ ਗਏ ਹਨ। ਡਰੱਗ ਲਾਇਸੈਂਸ ਅਥਾਰਟੀ ਦੇ ਸਹਾਇਕ ਡਰੱਗ ਕਮਿਸ਼ਨਰ ਕੇ.ਜੀ.ਗੁਪਤਾ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਨਕਲੀ ਟੀਕਾ ਮਿਲਿਆ ਹੈ। ਜਿਸ ਦੀ ਸਪਲਾਈ ਕੁਝ ਨਿੱਜੀ ਹਸਪਤਾਲਾਂ ਵਿੱਚ ਕੀਤੀ ਜਾ ਰਹੀ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਲੰਕਾ ਵਿੱਚ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:ਸੜਕ 'ਤੇ ਪੁਲਿਸ ਨੇ ਮਾਸੂਮ ਬੱਚਿਆਂ 'ਤੇ ਢਾਹਿਆਂ ਕਹਿਰ -PTC News