ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦੇਹਾਂਤ
ਚੰਡੀਗੜ੍ਹ: ਲੈਜੇਂਡਰੀ ਐਥਲੀਟ ਮਿਲਖਾ ਸਿੰਘ ਦੀ ਪਤਨੀ ਤੇ ਭਾਰਤ ਦੀ ਸਾਬਕਾ ਵਾਲੀਬਾਲ ਕਪਤਾਨ ਨਿਰਮਲ ਮਿਲਖਾ ਸਿੰਘ ਦਾ 82 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ। ਪੜੋ ਹੋਰ ਖਬਰਾਂ: ਕੋਵਿਡ-19 ਕਾਰਨ ਬੰਗਲਾਦੇਸ਼ 'ਚ 30 ਜੂਨ ਤੱਕ ਬੰਦ ਰਹਿਣਗੇ ਸਕੂਲ ਨਿਰਮਲ ਮਿਲਖਾ ਸਿੰਘ ਬੀਤੇ ਮਹੀਨੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਉਸ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਸਨ। ਹਸਪਤਾਲ ਵਲੋਂ ਬੀਤੇ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਸਿਹਤ ਵਿਚ ਗਿਰਾਵਟ ਆ ਰਹੀ ਹੈ। ਇਸੇ ਵਿਚਾਲੇ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਐਤਵਾਰ ਦੁਪਹਿਰ ਬਾਅਦ 4 ਵਜੇ ਦੇਹਾਂਤ ਹੋ ਗਿਆ। ਪੜੋ ਹੋਰ ਖਬਰਾਂ: ਕੋਰੋਨਾ ਦੀ ਹੋਰ ਢਿੱਲੀ ਪਈ ਰਫਤਾਰ, 958 ਨਵੇਂ ਮਾਮਲੇ ਆਏ ਸਾਹਮਣੇ -PTC News