ਗਾਇਕ ਮੀਕਾ ਸਿੰਘ ਨੂੰ ਹਮਸਫ਼ਰ ਦੀ ਤਲਾਸ਼, ਰਚਾਉਣਗੇ ਸਵੰਬਰ
Mika di Vohti :ਗਾਇਕ ਮੀਕਾ ਸਿੰਘ ਕੁਝ ਕਾਰਨਾਂ ਕਰ ਕੇ ਹਮੇਸ਼ਾ ਸੁਰਖੀਆਂ 'ਚ ਬਣੇ ਰਹਿੰਦੇ ਹਨ। ਮੀਕਾ ਇਨ੍ਹੀਂ ਦਿਨੀਂ ਆਪਣੇ ਸਵੰਬਰ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਮੀਕਾ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਜਾਂ ਇਸ ਲਈ ਕਰਨ ਜਾ ਰਹੇ ਹਨ ਕਿਉਂਕਿ ਉਹ ਅੱਜ ਕੱਲ੍ਹ ਇਕ ਪਾਰਟਨਰ ਦੀ ਤਲਾਸ਼ ਵਿੱਚ ਹਨ। ਇਹ ਸ਼ੋਅ ਸਟਾਰ ਭਾਰਤ 'ਤੇ ਟੈਲੀਕਾਸਟ ਹੋਣ ਜਾ ਰਿਹਾ ਹੈ।
ਇਹ ਇਕ ਰਿਐਲਿਟੀ ਸ਼ੋਅ ਹੋਵੇਗਾ ਜਿਸ ਦਾ ਨਾਂ 'ਮੀਕਾ ਦੀ ਵਾਹੁਟੀ' ਰੱਖਿਆ ਗਿਆ ਹੈ। ਹਾਲ ਹੀ ਵਿੱਚ ਇਸ ਸ਼ੋਅ ਦਾ ਇੱਕ ਨਵਾਂ Promo ਆਇਆ ਹੈ, ਜਿਸ ਵਿੱਚ ਸ਼ੋਅ ਦੇ ਜਲਦ ਹੀ ਟੀਵੀ ਉਤੇ ਆਉਣ ਬਾਰੇ ਦੱਸਿਆ ਗਿਆ ਹੈ।
ਮੀਕਾ ਦਾ ਇਹ ਸ਼ੋਅ ਜਲਦੀ ਹੀ ਟੀਵੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਸ਼ੋਅ 'ਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਸ਼ੋਅ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 8 ਮਈ ਰੱਖੀ ਗਈ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ 16 ਮਾਰਚ ਨੂੰ ਚੁੱਕਣਗੇ ਸਹੁੰ, ਨਵੇਂ ਚੁਣੇ ਗਏ ਵਿਧਾਇਕਾਂ ਦੀ ਪਲੇਠੀ ਮੀਟਿੰਗ ਸ਼ੁਰੂ
ਪ੍ਰੋਮੋ ਦੀ ਸ਼ੁਰੂਆਤ 'ਚ ਮੀਕਾ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ ਜਿਸ ਦੇ Background 'ਚ ਰੈਡੀ ਫਿਲਮ ਦਾ ਗਾਣਾ ਢਿੰਕਾ-ਚਿਕਾ ਚੱਲ ਰਿਹਾ ਹੈ। ਇਸ ਤੋਂ ਬਾਅਦ ਮੀਕਾ ਅੱਗੇ ਪ੍ਰੋਮੋ 'ਚ ਆਪਣੇ ਕੁੱਤੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ ਕਿ ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਇਕ ਸਾਥੀ ਦੀ ਲੋੜ ਹੈ। ਮੀਕਾ ਕਹਿੰਦਾ ਹੈ "ਲੰਡਨ ਹੋਵੇ, ਪੈਰਿਸ ਹੋਵੇ ਜਾਂ ਝੁਮਰੀ ਤਲਈਆ...ਤੁਸੀਂ ਜਾਣਦੇ ਹੋ ਕਿ ਕਿੰਨੇ ਵਿਆਹ ਅਤੇ ਪਾਰਟੀਆਂ ਹੁੰਦੀਆਂ ਹਨ। ਮੇਰੇ ਗੀਤਾਂ 'ਤੇ ਲੱਖਾਂ ਰਿਸ਼ਤੇ ਤੇ ਕਰੋੜਾਂ ਦਿਲ ਜੁੜਦੇ ਹਨ ਪਰ ਮੈਂ ਕਦੇ ਇਹ ਨਹੀਂ ਸੋਚਿਆ ਕਿ ਮੇਰੇ ਦਿਲ ਦੇ ਰਿਸ਼ਤੇ ਬਾਰੇ ਕੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੀਕਾ ਨੇ ਕੈਪਸ਼ਨ 'ਚ ਲਿਖਿਆ ਮੀਕਾ ਨੂੰ ਆਪਣੇ ਜੀਵਨ ਸਾਥੀ ਦੀ ਤਲਾਸ਼ ਹੈ। ਆਖਰ ਕਿਸ ਕਿਸਮਤ ਵਾਲੀ 'ਤੇ ਆਵੇਗਾ ਮੀਕਾ ਦਾ ਦਿਲ? ਜ਼ਿਕਰਯੋਗ ਹੈ ਕਿ ਮੀਕਾ ਟੀਵੀ 'ਤੇ ਪਾਰਟਨਰ ਦੀ ਭਾਲ ਕਰਨ ਵਾਲੇ ਚੌਥੇ ਸੈਲੀਬ੍ਰਿਟੀ ਹਨ।
ਇਹ ਵੀ ਪੜ੍ਹੋ : ਸੀਬੀਐਸਈ 10ਵੀਂ ਤੇ 12ਵੀਂ ਕਲਾਸ ਦੀ ਦੂਜੇ ਪੜਾਅ ਦੀ ਪ੍ਰੀਖਿਆ ਦਾ ਐਲਾਨ
ਮੀਕਾ ਤੋਂ ਪਹਿਲਾਂ ਰਾਖੀ ਸਾਵੰਤ, ਰਤਨ ਰਾਜਪੂਤ ਤੇ ਰਾਹੁਲ ਮਹਾਜਨ ਆਪਣਾ ਸਵੰਬਰ ਕਰਵਾ ਚੁੱਕੇ ਹਨ।
ਮਿਲੀ ਜਾਣਕਾਰੀ ਮੁਤਾਬਕ ਮੀਕਾ ਸ਼ੋਅ 'ਚ ਵਿਆਹ ਨਹੀਂ ਕਰਨਗੇ, ਉਹ ਸਿਰਫ ਇਕ ਸਾਥੀ ਦੀ ਤਲਾਸ਼ ਕਰਨਗੇ। ਅਸਲ ਜ਼ਿੰਦਗੀ 'ਚ ਤਾਂ ਉਹ ਇਸ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਗੇ। ਪਹਿਲਾਂ ਉਹ ਸਮਝਣ ਦੀ ਕੋਸ਼ਿਸ਼ ਕਰਨਗੇ, ਉਸ ਤੋਂ ਬਾਅਦ ਉਹ ਵਿਆਹ ਕਰਨਗੇ।
-PTC News