Wed, Nov 13, 2024
Whatsapp

ਜਨਹਿਤ ਪਟੀਸ਼ਨ ਦੀ ਅੱਧੀ ਰਾਤੀ ਹੋਈ ਸੁਣਵਾਈ; ਹਾਈਕੋਰਟ ਵੱਲੋਂ NH44 'ਤੇ ਆਵਾਜਾਈ ਯਕੀਨੀ ਬਣਾਓ ਦੇ ਹੁਕਮ ਜਾਰੀ

Reported by:  PTC News Desk  Edited by:  Jasmeet Singh -- September 24th 2022 09:40 AM
ਜਨਹਿਤ ਪਟੀਸ਼ਨ ਦੀ ਅੱਧੀ ਰਾਤੀ ਹੋਈ ਸੁਣਵਾਈ; ਹਾਈਕੋਰਟ ਵੱਲੋਂ NH44 'ਤੇ ਆਵਾਜਾਈ ਯਕੀਨੀ ਬਣਾਓ ਦੇ ਹੁਕਮ ਜਾਰੀ

ਜਨਹਿਤ ਪਟੀਸ਼ਨ ਦੀ ਅੱਧੀ ਰਾਤੀ ਹੋਈ ਸੁਣਵਾਈ; ਹਾਈਕੋਰਟ ਵੱਲੋਂ NH44 'ਤੇ ਆਵਾਜਾਈ ਯਕੀਨੀ ਬਣਾਓ ਦੇ ਹੁਕਮ ਜਾਰੀ

ਚੰਡੀਗੜ੍ਹ, 24 ਸਤੰਬਰ: ਹਰਿਆਣਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 (ਜੀਟੀ ਰੋਡ) ਜਾਮ ਕਰ ਦਿੱਤੀ ਹੈ। ਹਾਈਵੇਅ ਨੂੰ ਜਾਮ ਕੀਤੇ ਕਰੀਬ 10 ਘੰਟੇ ਬੀਤ ਚੁੱਕੇ ਹਨ। ਸ਼ੁੱਕਰਵਾਰ ਨੂੰ ਕਰੀਬ 400 ਤੋਂ 500 ਕਿਸਾਨਾਂ ਨੇ ਨੈਸ਼ਨਲ ਹਾਈਵੇ-44 ਨੂੰ ਦੱਸ ਘੰਟੇ ਤੋਂ ਜਾਮ ਕਰ ਰਖਿਆ ਹੈ। ਇਸ ਮਾਮਲੇ 'ਚ ਬੀਤੀ ਦੇਰ ਰਾਤ ਇੱਕ ਜਨਹਿਤ ਪਟੀਸ਼ਨ ਦਾਇਰ ਵੀ ਕੀਤੀ ਗਈ ਜਿਸ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਧੀ ਰਾਤ ਨੂੰ ਇਸ ਦੀ ਸੁਣਵਾਈ ਕੀਤੀ। ਮਾਣਯੋਗ ਅਦਾਲਤ ਨੇ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਅਜਿਹਾ ਹੋਣਾ ਹੀ ਨਹੀਂ ਦੇਣਾ ਚਾਹੀਦਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਪ੍ਰਸ਼ਾਸਨ ਨੂੰ ਕੌਮੀ ਮਾਰਗ-44 'ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਸੋਮਵਾਰ 26 ਸਤੰਬਰ ਤੱਕ ਇਸ ਮਾਮਲੇ 'ਤੇ ਜਵਾਬ ਵੀ ਮੰਗਿਆ ਹੈ। ਧਰਨਾਕਾਰੀ ਕਿਸਾਨ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ। ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ-ਚਢੂਨੀ (ਬੀਕੇਯੂ-ਚਰੁਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਸ਼ੁੱਕਰਵਾਰ ਸ਼ਾਮ ਤੱਕ ਝੋਨੇ ਦੀ ਖਰੀਦ ਸ਼ੁਰੂ ਨਾ ਕਰਨ 'ਤੇ ਜੀਟੀ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਸੀ। ਕਿਸਾਨਾਂ ਦੀ ਪ੍ਰਸ਼ਾਸਨ ਨਾਲ 6-7 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਪਾਇਆ ਹੈ। ਇਸ ਦੇ ਨਾਲ ਹੀ ਮੌਕੇ 'ਤੇ ਭਾਰੀ ਪੁਲਿਸ ਬਲ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਕਿਸਾਨਾਂ ਨੂੰ ਹਾਈਵੇਅ ਜਾਮ ਕਰਨ ਤੋਂ ਰੋਕਣ ਲਈ ਭਾਰੀ ਪੁਲੀਸ ਫੋਰਸ ਤਾਇਨਾਤ ਸੀ ਅਤੇ ਬੈਰੀਕੇਡ ਵੀ ਲਾਏ ਗਏ ਸਨ ਪਰ ਕਿਸਾਨਾਂ ਨੇ ਜ਼ਬਰਦਸਤੀ ਬੈਰੀਕੇਡ ਹਟਾ ਦਿੱਤੇ ਅਤੇ ਹਾਈਵੇਅ ਜਾਮ ਕਰ ਦਿੱਤਾ। ਕਿਸਾਨਾਂ ਨੇ ਮੀਂਹ ਕਾਰਨ ਤਿਆਰ ਝੋਨੇ ਦਾ ਖ਼ਰਾਬ ਹੋਣ ਦਾ ਖਦਸ਼ਾ ਵੀ ਜਤਾਇਆ ਹੈ ਕਿਉਂਕਿ ਅਨਾਜ ਮੰਡੀਆਂ ਵਿੱਚ ਖੁਲ੍ਹਾ ਪਿਆ ਹੋਇਆ ਹੈ। ਇਹ ਵੀ ਪੜ੍ਹੋ: ਨਿਗਮ 'ਚ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਭਰਿਆ ਜਾ ਸਕੇਗਾ ਪ੍ਰਾਪਰਟੀ ਟੈਕਸ ਜ਼ਿਕਰਯੋਗ ਹੈ ਕਿ ਹਰਿਆਣਾ 'ਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਪਰ ਕਿਸਾਨਾਂ ਵੱਲੋਂ ਖਰੀਦ ਸ਼ੁਰੂ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ ਕਿਉਂਕਿ ਝੋਨੇ ਦੀ ਫਸਲ ਅਨਾਜ ਮੰਡੀਆਂ 'ਚ ਪੁੱਜਣੀ ਸ਼ੁਰੂ ਹੋ ਚੁੱਕੀ ਹੈ ਤੇ ਖੁਲ੍ਹੇ 'ਚ ਪਈ ਇਹ ਫ਼ਸਲ ਬਰਸਾਤ ਵਿੱਚ ਖ਼ਰਾਬ ਹੋ ਜਾਂਦੀ ਹੈ ਜਿਸ ਨਾਲ ਕਿਸਾਨ ਵੀਰਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈਂਦਾ ਹੈ। -PTC News


Top News view more...

Latest News view more...

PTC NETWORK