ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਨੂੰ ਜਨਤਕ ਕਰੇਗਾ MICROSOFT
ਨਵੀਂ ਦਿੱਲੀ:ਜਿਨਸੀ ਸ਼ੋਸ਼ਣ ਨੂੰ ਮਾਈਕਰੋਸਾਫਟ ਕੰਪਨੀ ਵੱਲੋਂ ਵੱਡਾ ਦਾਅਵਾ ਕੀਤਾ ਗਿਆ। ਇਸ ਬਾਰੇ ਮਾਈਕ੍ਰੋਸਾਫਟ (MICROSOFT) ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਨੂੰ ਲੈ ਕੇ ਉਹ ਸਮੀਖਿਆ ਕਰ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬਿਲ ਗੇਟਸ ਸਮੇਤ ਬੋਰਡ ਆਫ਼ ਡਾਇਰੈਕਟਰਜ਼ ਅਤੇ ਸੀਨੀਅਰ ਐਗਜ਼ੀਕਿਊਟਿਵ ਦੇ ਮੈਂਬਰਾਂ 'ਤੇ ਲੱਗੇ ਇਲਜ਼ਾਮ ਦੀ ਜਾਂਚ ਦੇ ਨਤੀਜਿਆਂ ਨੂੰ ਜਨਤਕ ਕਰੇਗੀ। ਇਸ ਬਾਰੇ ਅਖਬਾਰ 'ਦਿ ਸਿਆਟਲ ਟਾਈਮਜ਼' 'ਚ ਬੋਰਡ ਨੇ ਵੀਰਵਾਰ ਨੂੰ ਖ਼ਬਰ ਦਿੱਤੀ ਹੈ ਕਿ ਮਾਈਕ੍ਰੋਸਾਫਟ ਸਮੀਖਿਆ ਲਈ ਤੀਜੀ ਧਿਰ ਦੀ ਕਾਨੂੰਨ ਕੰਪਨੀ ਦੀਆਂ ਸੇਵਾਵਾਂ ਲਵੇਗੀ। ਜੋ ਕੰਪਨੀ ਦੇ ਸੰਚਾਲਨ ਦੀ ਨਿਗਰਾਨੀ ਕਰੇਗੀ ਅਤੇ ਨਾਲ ਹੀ ਦੂਜੀਆਂ ਕੰਪਨੀਆਂ ਦੀਆਂ ਅਜਿਹੀਆਂ ਨੀਤੀਆਂ ਦੀ ਜਾਂਚ ਕਰੇਗੀ। MICROSOFT ਵੱਲੋਂ ਆਪਣੀ ਸਮੀਖਿਆ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇਗਾ।ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ ਜਿਨਸੀ ਸ਼ੋਸ਼ਣ ਦੇ ਕਿੰਨੇ ਮਾਮਲਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਕਿੰਨੇ ਨੂੰ ਹੱਲ ਕੀਤਾ ਗਿਆ ਸੀ। ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਸਿਰਫ਼ ਰਿਪੋਰਟ ਦੀ ਸਮੀਖਿਆ ਕਰਨ ਲਈ ਨਹੀਂ, ਸਗੋਂ ਮੁਲਾਂਕਣ ਤੋਂ ਸਿੱਖਣ ਲਈ ਵੀ ਵਚਨਬੱਧ ਹਾਂ, ਤਾਂ ਜੋ ਅਸੀਂ ਆਪਣੇ ਕਰਮਚਾਰੀਆਂ ਦੇ ਤਜ਼ਰਬਿਆਂ ਵਿੱਚ ਸੁਧਾਰ ਕਰਨਾ ਜਾਰੀ ਰੱਖ ਸਕੀਏ। ਇਹ ਵੀ ਪੜ੍ਹੋ:ਧੁੰਦ ਦਾ ਕਹਿਰ, ਵਿਜ਼ੀਬਿਲਟੀ ਜ਼ੀਰੋ, ਵੇਖੋ ਤਸਵੀਰਾਂ -PTC News