Wed, Nov 13, 2024
Whatsapp

ਮਾਂ ਦੇ ਦੀਦਾਰਾਂ ਨੂੰ ਤਰਸਦੀ ਬੱਚੀ ਦਾ ਆਪਣੇ ਮਾਂ ਦੇ ਨਾਂਅ ਸੁਨੇਹਾ 'ਜੇ ਰੋਲਣਾ ਹੁੰਦਾ ਤਾਂ ਜੰਮਿਆਂ ਨਾ ਕਰੋ'

Reported by:  PTC News Desk  Edited by:  Jasmeet Singh -- July 19th 2022 06:09 PM
ਮਾਂ ਦੇ ਦੀਦਾਰਾਂ ਨੂੰ ਤਰਸਦੀ ਬੱਚੀ ਦਾ ਆਪਣੇ ਮਾਂ ਦੇ ਨਾਂਅ ਸੁਨੇਹਾ 'ਜੇ ਰੋਲਣਾ ਹੁੰਦਾ ਤਾਂ ਜੰਮਿਆਂ ਨਾ ਕਰੋ'

ਮਾਂ ਦੇ ਦੀਦਾਰਾਂ ਨੂੰ ਤਰਸਦੀ ਬੱਚੀ ਦਾ ਆਪਣੇ ਮਾਂ ਦੇ ਨਾਂਅ ਸੁਨੇਹਾ 'ਜੇ ਰੋਲਣਾ ਹੁੰਦਾ ਤਾਂ ਜੰਮਿਆਂ ਨਾ ਕਰੋ'

Viral Video: ਇੰਟਰਨੈੱਟ 'ਤੇ ਇੱਕ ਵੀਡੀਓ ਧੜੱਲੇ ਨਾਲ ਵਾਇਰਲ ਜਾ ਰਹੀ ਹੈ ਜਿਸ ਵਿਚ ਪੰਜਾਬ ਦੀ ਇੱਕ ਸਕੂਲੀ ਵਿਦਿਆਰਥਣ ਵੱਲੋਂ ਆਪਣੀ ਮਾਂ ਦੇ ਨਾਂ ਸੁਨੇਹਾ ਦਿੱਤਾ ਗਿਆ ਹੈ। ਵਾਇਰਲ ਹੋਈ ਇਸ ਵੀਡੀਓ ਵਿਚ ਬੱਚੀ ਦਾ ਕਹਿਣਾ ਹੈ ਕਿ ਉਸਦੀ ਮਾਂ ਨੂੰ ਇਹ ਸੰਦੇਸ਼ ਦੇ ਦਿੱਤਾ ਜਾਵੇ ਕਿ ਉਹ ਉਸਦੇ ਦੀਦਾਰ ਕਰਨਾ ਚਾਹੁੰਦੀ ਹੈ ਤੇ ਆਹਮੋ-ਸਾਹਮਣੇ ਬਹਿ ਕਿ ਉਸ ਨਾਲ ਗੱਲ ਕਰਨਾ ਚਾਹੁੰਦੀ ਹੈ ਅਤੇ ਨਾ ਕਿ ਫੋਨ ਉੱਤੇ। ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਪਿੰਡ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਇਹ ਬੱਚੀ ਜਿਸਦਾ ਨਾਂ ਅੱਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਨੇ ਆਪਣੇ ਹੱਥ ਵਿਚ ਸਲਫਾਸ ਦੀਆਂ ਗੋਲੀਆਂ ਫੜ੍ਹੀਆਂ ਹੋਈਆਂ ਨੇ ਤੇ ਉਹ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਬਸ ਇੱਕ ਵਾਰ ਉਸਨੂੰ ਮਿਲਣ ਆ ਜਾਵੇ। ਇਸ ਬੱਚੀ ਨੇ ਦੋਸ਼ ਲਾਇਆ ਕਿ ਉਸਦੀ ਮਾਂ ਜੋ ਸਿੰਘਾਪੁਰ ਗਈ ਹੋਈ ਹੈ ਉਸ ਨਾਲ ਗੱਲਬਾਤ ਨਹੀਂ ਕਰਦੀ ਨਾ ਹੀ ਵਾਪਿਸ ਆਉਂਦੀ ਹੈ। ਬੱਚੀ ਨੇ ਦੱਸਿਆ ਵੀ ਜਦੋਂ ਗੱਲ ਹੁੰਦੀ ਵੀ ਹੈ ਤਾਂ ਉਸਦੀ ਮਾਂ ਉਸ ਨਾਲ ਬਹੁਤ ਰੁੱਖੇ ਢੰਗ ਅਤੇ ਗੁੱਸੇ ਨਾਲ ਬੋਲਦੀ ਹੈ। ਅੰਤ ਵਿਚ ਬੱਚੀ ਵੱਲੋਂ ਆਪਣੀ ਮਾਂ ਮਨਜੀਤ ਕੌਰ ਅਤੇ ਪੰਜਾਬ ਦੀਆਂ ਸਾਰੀਆਂ ਭੈਣਾਂ ਦੇ ਨਾਂਅ ਵੀ ਸੁਨੇਹਾ ਦਿੱਤਾ ਗਿਆ ਤੇ ਕਿਹਾ ਕਿ ਜੇਕਰ ਵਿਦੇਸ਼ ਜਾਣ ਦਾ ਇਨ੍ਹਾਂ ਹੀ ਲੋਭ ਹੁੰਦਾ ਤਾਂ ਫਿਰ ਬੱਚੇ ਜੰਮਿਆ ਹੀ ਨਾ ਕਰੋ। ਉਸਨੇ ਕਿਹਾ ਨਾ ਤਾਂ ਬੱਚੇ ਜੰਮਣ ਨਾ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਣ। ਦੱਸ ਦੇਈਏ ਕਿ ਪੰਜਾਬ ਦੇ ਲੋਕਾਂ 'ਚ ਬਾਹਰ ਜਾਣ ਦਾ ਬਹੁਤ ਕਰੇਜ਼ ਹੈ ਤੇ ਅਕਸਰ ਇਸ ਕਰੇਜ਼ ਦੇ ਚੱਕਰਾਂ ਵਿਚ ਪਰਿਵਾਰ ਬਰਬਾਦ ਹੋ ਜਾਂਦੇ ਹਨ। ਪੰਜਾਬ ਦੇ ਜ਼ਿਆਦਾਤਰ ਘਰਾਂ ਵਿਚ ਬੁਜ਼ੁਰਗ ਅਤੇ ਬੱਚੇ ਇੱਕਲੇ ਰਹਿ ਗਏ ਹਨ ਕਿਉਂਕਿ ਜਾਵਾਂ ਪੀੜ੍ਹੀ ਵਧੀਆ ਲਾਈਫਸਟਾਈਲ ਦੀ ਉਮੀਦ ਵਿਚ ਵਿਦੇਸ਼ਾਂ ਨੂੰ ਭੱਜੀ ਜਾ ਰਹੀ ਹੈ। -PTC News


Top News view more...

Latest News view more...

PTC NETWORK