Mercedes 'ਚ ਡਿਪੂ ਤੋਂ ਰਾਸ਼ਨ ਲੈਣ ਪਹੁੰਚਿਆ ਸਖ਼ਸ਼, ਗੱਡੀ ਦਾ ਨੰਬਰ VIP, ਵੀਡੀਓ ਆਈ ਸਾਹਮਣੇ
Video Viral: ਪੰਜਾਬ ਵਿੱਚ ਆਟਾ ਦਾਲ ਸਕੀਮ (ਸਸਤਾ ਰਾਸ਼ਨ) ਦੀ ਹਾਲਤ ਨੂੰ ਬਿਆਨ ਕਰਦਾ ਇੱਕ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਮਰਸਡੀਜ਼ ਵਿੱਚ ਸਸਤਾ ਰਾਸ਼ਨ ਲੈਣ ਆਇਆ ਸੀ। ਉਸ ਨੇ ਮਰਸਡੀਜ਼ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਮਰਸਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਕੋਲ ਗਿਆ। ਉਥੋਂ 4 ਬੋਰੀਆਂ ਰਾਸ਼ਨ ਲੈ ਗਿਆ। ਉਸਨੂੰ ਮਰਸਡੀਜ਼ ਦੇ ਡਿੱਕੀ ਵਿੱਚ ਪਾ ਕੇ ਛੱਡ ਦਿੱਤਾ। ਇਸ ਮਰਸਡੀਜ਼ ਦਾ ਨੰਬਰ VIP ਸੀ, ਇਸ ਸਾਰੀ ਘਟਨਾ ਨੂੰ ਉੱਥੇ ਮੌਜੂਦ ਇੱਕ ਸਥਾਨਕ ਵਿਅਕਤੀ ਨੇ ਵੀਡੀਓ ਵਿੱਚ ਰਿਕਾਰਡ ਕੀਤਾ।
ਇਸ ਮਾਮਲੇ ਵਿੱਚ ਡਿਪੂ ਹੋਲਡਰ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵੱਲੋਂ ਕਾਰਡ ਬਣਾਏ ਗਏ ਹਨ। ਸਾਡੀ ਕੋਈ ਭੂਮਿਕਾ ਨਹੀਂ ਹੈ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਜਿਸ ਕੋਲ ਗਰੀਬ ਦਾ ਕਾਰਡ ਹੈ, ਉਹ ਸਾਨੂੰ ਰਾਸ਼ਨ ਦੇਵੇ। ਉਨ੍ਹਾਂ ਦੇ ਕਾਰਡ ਕਿਵੇਂ ਬਣੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਵੀਡੀਓ ਅੱਗ ਵਾਂਗ ਪੂਰੇ ਸ਼ਹਿਰ ਵਿਚ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: Happy Birthday Sargun Mehta: ਛੋਟੀ ਉਮਰ 'ਚ ਸਰਗੁਣ ਮਹਿਤਾ ਨੇ ਪੜ੍ਹਾਈ ਛੱਡ ਕੇ ਪੰਜਾਬੀ ਇੰਡਸਟਰੀ 'ਚ ਲੁੱਟੀ ਵਾਹ-ਵਾਹੀ
ਦੱਸ ਦਈਏ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਇਹ ਆਟਾ ਦਾਲ ਸਕੀਮ ਗ਼ਰੀਬ ਲੋਕਾਂ ਨੂੰ ਦਿੱਤੀ ਗਈ ਸੀ ਪਰ ਦੂਸਰੇ ਪਾਸੇ ਕੁਝ ਰਸੂਕਦਾਰ ਲੋਕ ਆਪਣੀ ਪਹੁੰਚ ਕਾਰਨ ਇਹ ਕਾਰਡ ਬਣਾ ਕੇ ਮਰਸਡੀਜ਼ ਦੇ ਵਿੱਚ ਵੀ ਇਹ ਆਟਾ ਦਾਲ ਸਕੀਮ ਲੈਣ ਆਉਂਦੇ ਹਨ।
ਗਰੀਬਾਂ ਦੇ ਸਸਤੇ ਰਾਸ਼ਨ 'ਤੇ ਹੰਗਾਮਾ ਕਰਨ ਤੋਂ ਬਾਅਦ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਟਾ ਦੇਣ ਜਾ ਰਹੀ ਹੈ। 1 ਅਕਤੂਬਰ ਤੋਂ ਘਰ-ਘਰ ਯਾਨੀ ਹੋਮ ਡਿਲੀਵਰੀ ਹੋਵੇਗੀ। ਇਸ ਦੇ ਜ਼ਰੀਏ ਸਰਕਾਰ ਇਹ ਵੀ ਜਾਂਚ ਕਰੇਗੀ ਕਿ ਕਿਸ ਦਾ ਕਾਰਡ ਗਲਤ ਬਣਾਇਆ ਗਿਆ ਹੈ। ਹੁਣ ਇਸੇ ਤਰ੍ਹਾਂ ਅਮੀਰ ਲੋਕ ਲੁਕ-ਛਿਪ ਕੇ ਗਰੀਬਾਂ ਦਾ ਰਾਸ਼ਨ ਖਾ ਰਹੇ ਹਨ। ਘਰ ਘਰ ਸਸਤੇ ਰਾਸ਼ਨ ਦੀ ਗੱਡੀ ਆਉਣ ਤੋਂ ਬਾਅਦ ਹਰ ਕਿਸੇ ਦੀ ਪੋਲ ਖੁੱਲ੍ਹੀ ਜਾਵੇਗੀ।
-PTC News