Mon, Mar 24, 2025
Whatsapp

ਜਲੰਧਰ 'ਚ ਨਾਈਟ ਕਰਫਿਊ ਦੌਰਾਨ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰੱਖਣ ਦਾ ਲਿਆ ਫੈਸਲਾ   

Reported by:  PTC News Desk  Edited by:  Shanker Badra -- March 19th 2021 01:39 PM
ਜਲੰਧਰ 'ਚ ਨਾਈਟ ਕਰਫਿਊ ਦੌਰਾਨ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰੱਖਣ ਦਾ ਲਿਆ ਫੈਸਲਾ   

ਜਲੰਧਰ 'ਚ ਨਾਈਟ ਕਰਫਿਊ ਦੌਰਾਨ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰੱਖਣ ਦਾ ਲਿਆ ਫੈਸਲਾ   

ਜਲੰਧਰ : ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਵੀ ਕੋਰੋਨਾ ਦੀ ਦੂੁਜੀ ਲਹਿਰ ਆਉਣ ਨਾਲ ਕਈ ਜ਼ਿਲ੍ਹਿਆਂ ਵਿਚ ਕੋਰੋਨਾ ਜ਼ੋਰ ਫੜਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਰਾਤ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ ਜੋ ਨਾਈਟ ਕਰਫਿਊ ਲਾਉਣ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਸੀ, ਉਹ ਹੁਕਮ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ 'ਤੇ ਲਾਗੂ ਨਹੀਂ ਹੋਣਗੇ। [caption id="attachment_482734" align="aligncenter" width="275"] ਜਲੰਧਰ 'ਚ ਨਾਈਟ ਕਰਫਿਊ ਦੌਰਾਨ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰੱਖਣ ਦਾ ਲਿਆ ਫੈਸਲਾ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   ਜਾਣਕਾਰੀ ਅਨੁਸਾਰ ਜਲੰਧਰ ’ਚ ਨਾਈਟ ਕਰਫਿਊ ਦੌਰਾਨ ਸਾਰੇ ਮੈਡੀਕਲ ਸਟੋਰ ਤੇ ਹਸਪਤਾਲ ਆਮ ਦਿਨਾਂ ਦੀ ਤਰ੍ਹਾਂ ਕੰਮ ਕਰਨਗੇ। ਡੀਸੀ ਘਨਸ਼ਿਆਮ ਧੋਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸ਼ਹਿਰ ’ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵੱਧਣ ਦੇ ਬਾਅਦ ਪ੍ਰਸ਼ਾਸਨ ਤੇ ਰਾਤ 9.00 ਵਜੇ ਤੋਂ ਸਵੇਰੇ 5.00 ਤੱਕ ਕਰਫਿਊ ਲਾਗੂ ਰੱਖਣ ਦਾ ਫੈਸਲਾ ਲਿਆ ਸੀ। [caption id="attachment_482731" align="aligncenter" width="300"]Medical stores and hospitals open during night curfew in Jalandhar ਜਲੰਧਰ 'ਚ ਨਾਈਟ ਕਰਫਿਊ ਦੌਰਾਨ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰੱਖਣ ਦਾ ਲਿਆ ਫੈਸਲਾ[/caption] ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ 9 ਜ਼ਿਲ੍ਹਿਆਂ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਫੈਸਲਾ ਕੀਤਾ ਸੀ ਪਰ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ ਕਿ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ 'ਤੇ ਨਾਈਟ ਕਰਫਿਊ ਲਾਗੂ ਨਹੀਂ ਹੋਣਗੇ। ਪਹਿਲਾਂ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੀ। [caption id="attachment_482733" align="aligncenter" width="696"]Medical stores and hospitals open during night curfew in Jalandhar ਜਲੰਧਰ 'ਚ ਨਾਈਟ ਕਰਫਿਊ ਦੌਰਾਨ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰੱਖਣ ਦਾ ਲਿਆ ਫੈਸਲਾ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ 'ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ ਗੌਰਤਲਬ ਹੈ ਕਿ ਪੰਜਾਬ ਵਿੱਚ ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਕੋਰੋਨਾ ਦੇ 2,387 ਕੇਸ ਸਾਹਮਣੇ ਆਏ ਤੇ 32 ਵਿਅਕਤੀਆਂ ਦੀ ਮੌਤ ਹੋਈ ਸੀ। ਵੀਰਵਾਰ ਨੂੰ ਪੰਜਾਬ ’ਚੋਂ  ਸਭ ਤੋਂ ਜ਼ਿਆਦਾ ਮਰੀਜ਼ ਜਲੰਧਰ ’ਚ ਆਏ ਸੀ। ਪਹਿਲੀ ਵਾਰ ਰਿਕਾਰਡ 510 ਮਰੀਜ਼ ਕੋਰੋਨਾ ਦੀ ਲਪੇਟ ’ਚ ਆਏ। ਇਨ੍ਹਾਂ ’ਚ 47 ਮਰੀਜ਼ ਹੋਰ ਜ਼ਿਲ੍ਹਿਆਂ ਸ਼ਾਮਲ ਹਨ। 98 ਮਰੀਜ਼ਾਂ ਦੀ ਕੋਰੋਨਾ ਨਾਲ ਜੰਗ ਜਿੱਤਣ ਦੇ ਬਾਅਦ ਅੰਕੜਾ 22 ਹਜ਼ਾਰ ਦੇ ਪਾਰ ਹੋ ਗਿਆ, ਜਦਕਿ 6 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। -PTCNews


Top News view more...

Latest News view more...

PTC NETWORK