ਮੈਡੀਕਲ ਅਫ਼ਸਰ ਦੀ ਕਾਰ 'ਚੋਂ ਮਿਲੀ ਲਾਸ਼ , ਪਤਨੀ ਬੋਲੀ - ਦੂਜੀ ਦੇ ਚੱਕਰ 'ਚ ਕੀਤੀ ਆਤਮ ਹੱਤਿਆ
ਮੈਡੀਕਲ ਅਫ਼ਸਰ ਦੀ ਕਾਰ 'ਚੋਂ ਮਿਲੀ ਲਾਸ਼ , ਪਤਨੀ ਬੋਲੀ - ਦੂਜੀ ਦੇ ਚੱਕਰ 'ਚ ਕੀਤੀ ਆਤਮ ਹੱਤਿਆ :ਜਲੰਧਰ : ਮੈਕਸ ਹਸਪਤਾਲ ਦੇ ਮੈਡੀਕਲ ਅਫ਼ਸਰ ਨਿਤੇਸ਼ ਸਿੰਘ ਤੋਮਰ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸਦੀ ਲਾਸ਼ ਪਸਰੀਚਾ ਹਸਪਤਾਲ ਦੀ ਸੈਂਟਰੋ ਕਾਰ 'ਚੋਂ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
[caption id="attachment_318012" align="aligncenter" width="300"] ਮੈਡੀਕਲ ਅਫ਼ਸਰ ਦੀ ਕਾਰ 'ਚੋਂ ਮਿਲੀ ਲਾਸ਼ , ਪਤਨੀ ਬੋਲੀ - ਦੂਜੀ ਦੇ ਚੱਕਰ 'ਚ ਕੀਤੀ ਆਤਮ ਹੱਤਿਆ[/caption]
ਮਿਲੀ ਜਾਣਕਾਰੀ ਮੁਤਾਬਕ ਆਦਰਸ਼ ਨਗਰ ਦੇ ਰਹਿਣ ਵਾਲੇ ਨਿਤੇਸ਼ ਦੀ ਬਾਂਹ 'ਤੇ ਡਰਿੱਪ ਲੱਗੀ ਹੋਈ ਸੀ। ਉਸਦੀ ਲਾਸ਼ ਕੋਲ ਇਕ ਸਿਰਿੰਜ ਵੀ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਨਿਤੇਸ਼ ਟੀਬੀ ਦੇ ਮਰੀਜ਼ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਸੁਡਰਵਿਲੀ, ਏਸੀਪੀ ਹਰਸਿਮਰਤ ਸਿੰਘ, ਥਾਣਾ ਦੋ ਦੇ ਇੰਚਾਰਜ ਰਾਜੇਸ਼ ਕੁਮਾਰ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।
[caption id="attachment_318011" align="aligncenter" width="300"]
ਮੈਡੀਕਲ ਅਫ਼ਸਰ ਦੀ ਕਾਰ 'ਚੋਂ ਮਿਲੀ ਲਾਸ਼ , ਪਤਨੀ ਬੋਲੀ - ਦੂਜੀ ਦੇ ਚੱਕਰ 'ਚ ਕੀਤੀ ਆਤਮ ਹੱਤਿਆ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡਰਾਮਾ ਕੁਈਨ ਰਾਖੀ ਸਾਵੰਤ ਨੇ ਭੋਜਪੁਰੀ ਗੀਤ ‘ਤੇ ਲਾਏ ਖ਼ੂਬ ਠੁਮਕੇ , ਵੀਡੀਓ ਵਾਇਰਲ
ਇਸ ਦੌਰਾਨ ਨਿਤੇਸ਼ ਦੀ ਪਤਨੀ ਪਾਇਲ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਕੇ 'ਤੇ ਪਹੁੰਚੀ। ਪਾਇਲ ਨੇ ਪੁਲਿਸ ਨੂੰ ਦੱਸਿਆ ਕਿ ਨਿਤੇਸ਼ ਦੇ ਕਿਸੇ ਹੋਰ ਕੁੜੀ ਨਾਲ ਸੰਬੰਧ ਸਨ। ਇਸ ਗੱਲ਼ ਨੂੰ ਲੈ ਕੇ ਘਰ 'ਚ ਕਲੇਸ਼ ਰਹਿੰਦਾ ਸੀ। ਪਾਇਲ ਨੇ ਸ਼ੱਕ ਜਤਾਇਆ ਕਿ ਇਸੇ ਕਾਰਨ ਉਸ ਦੇ ਪਤੀ ਨਿਤੇਸ਼ ਨੇ ਆਤਮਹੱਤਿਆ ਕੀਤੀ ਹੈ।
-PTCNews