ਪੰਜਾਬ 'ਚ ਅਕਾਲੀ-ਬਸਪਾ ਗਠਜੋੜ 'ਤੇ ਮਾਇਆਵਤੀ ਨੇ ਲੋਕਾਂ ਨੂੰ ਦਿੱਤੀ ਵਧਾਈ
ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਘਮਸਾਨ ਨੂੰ ਲੈ ਕੇ ਇਕ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਸਪਾ 20 ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ 'ਤੇ 2022 ਦੀਆਂ ਚੋਣਾਂ ਲੜੇਗੀ। ਇਸ ਐਲਾਨ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।
ਪੜੋ ਹੋਰ ਖਬਰਾਂ: ਇਸ ਸੂਬੇ ਵਿਚ ਕੋਰੋਨਾ ਕਾਲ ‘ਚ ਅਨਾਥ ਹੋਏ ਬੱਚਿਆਂ ਦੇ ਪਾਲਣ-ਪੋਸ਼ਣ ਲਈ ਯੋਜਨਾ ਨੂੰ ਮਿਲੀ ਮਨਜ਼ੂਰੀ ਮਾਇਆਵਤੀ ਨੇ ਆਪਣੇ ਪਹਿਲੇ ਟਵੀਟ ਵਿਚ ਲਿਖਿਆ ਕਿ ਪੰਜਾਬ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਐਲਾਨ ਗਠਜੋੜ ਇਕ ਨਵੀਂ ਸਿਆਸੀ ਤੇ ਸਾਮਾਜਕ ਪਹਿਲ ਹੈ, ਜੋ ਸਹੀ ਵਿਚ ਇੱਥੇ ਸੂਬੇ ਵਿਚ ਜਨਤਾ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਇਤਿਹਾਸਿਕ ਕਦਮ ਲਈ ਲੋਕਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ।1.पंजाब में आज शिरोमणि अकाली दल और बहुजन समाज पार्टी द्वारा घोषित गठबंधन यह एक नया राजनीतिक व सामाजिक पहल है, जो निश्चय ही यहाँ राज्य में जनता के बहु-प्रतीक्षित विकास, प्रगति व खुशहाली के नए युग की शुरूआत करेगा। इस ऐतिहासिक कदम के लिए लोगों को हार्दिक बधाई एवं शुभकामनाएं। 1/3 — Mayawati (@Mayawati) June 12, 2021
ਆਪਣੇ ਦੂਜੇ ਟਵੀਟ ਵਿਚ ਮਾਇਆਵਤੀ ਨੇ ਕਿਹਾ ਕਿ ਉਂਝ ਤਾਂ ਪੰਜਾਬ ਵਿਚ ਸਮਾਜ ਦਾ ਹਰ ਤਬਕਾ ਕਾਂਗਰਸ ਪਾਰਟੀ ਦੇ ਸ਼ਾਸਨ ਵਿਚ ਇਥੇ ਵਿਆਪਕ ਗਰੀਬੀ, ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਆਦਿ ਨਾਲ ਜੂਝ ਰਿਹਾ ਹੈ, ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਆਦਿ ਉੱਤੇ ਪੈ ਰਹੀ ਹੈ, ਜਿਸ ਤੋਂ ਮੁਕਤੀ ਪਾਉਣ ਲਈ ਆਪਣੇ ਇਸ ਗਠਜੋੜ ਨੂੰ ਕਾਮਯਾਬ ਬਣਾਉਣਾ ਬਹੁਤ ਜ਼ਰੂਰੀ ਹੈ।2. वैसे तो पंजाब में समाज का हर तबक़ा कांग्रेस पार्टी के शासन में यहाँ व्याप्त गरीबी, भ्रष्टाचार व बेरोजगारी आदि से जूझ रहा है, लेकिन इसकी सबसे ज्यादा मार दलितों, किसानों, युवाओं व महिलाओं आदि पर पड़ रही है, जिससे मुक्ति पाने के लिए अपने इस गटबन्धन को कामयाब बनाना बहुत जरूरी। 2/3
— Mayawati (@Mayawati) June 12, 2021
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕੁੱਲ ਜਨਤਾ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਅਕਾਲੀ ਦਲ ਅਤੇ ਬੀ.ਐੱਸ.ਪੀ. ਵਿਚਾਲੇ ਅੱਜ ਹੋਏ ਇਸ ਇਤਿਹਾਸਿਕ ਗਠਜੋੜ ਨੂੰ ਆਪਣਾ ਸਾਰਾ ਸਮਰਥਨ ਦਿੰਦੇ ਹੋਏ ਇੱਥੇ ਸੰਨ 2022 ਦੇ ਸ਼ੁਰੂ ਵਿਚ ਹੀ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਇਸ ਗਠਜੋੜ ਦੀ ਸਰਕਾਰ ਬਣਵਾਉਣ ਵਿਚ ਪੂਰੇ ਜੀਅ-ਜਾਨ ਨਾਲ ਹੁਣ ਤੋਂ ਹੀ ਜੁੱਟ ਜਾਓ। -PTC News3. साथ ही, पंजाब की समस्त जनता से पुरज़ोर अपील है कि वे अकाली दल व बी.एस.पी. के बीच आज हुये इस ऐतिहासिक गठबन्धन को अपना पूर्ण समर्थन देते हुए यहाँ सन् 2022 के प्रारम्भ में ही होने वाले विधानसभा आमचुनाव में इस गठबन्धन की सरकार बनवाने में पूरे जी-जान से अभी से ही जुट जाएं। 3/3 — Mayawati (@Mayawati) June 12, 2021