ਸੜਕ 'ਤੇ ਪੁਲਿਸ ਨੇ ਮਾਸੂਮ ਬੱਚਿਆਂ 'ਤੇ ਢਾਹਿਆਂ ਕਹਿਰ
ਭਰਤਪੁਰ: ਰਾਜਸਥਾਨ ਤੋਂ ਪੁਲਿਸ ਵੱਲੋਂ ਬੱਚਿਆਂ 'ਤੇ ਤਸ਼ੱਦਦ ਕਰਨ ਦੀ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਪੁਲਸ ਮੁਲਾਜ਼ਮਾਂ ਨੇ ਸੜਕ 'ਤੇ ਦੋ ਮਾਸੂਮ ਬੱਚਿਆਂ ਦੀ ਬੇਰਹਮੀ ਨਾਲ ਕੁੱਟ ਮਾਰ ਕੀਤੀ। ਦੱਸ ਦੇਈਏ ਕਿ ਇਹ ਮਾਮਲਾ ਰਾਜਸਥਾਨ ਦੇ ਭਰਤਪੁਰ ਦਾ ਜਿੱਥੇ ਪੁਲਿਸ ਦੀ ਬੇਰਹਿਮੀ ਦਾ ਉਸ ਸਮੇਂ ਪਰਦਾਫਾਸ਼ ਹੋਇਆ ਜਦੋਂ ਦੋ ਪੁਲਿਸ ਵਾਲਿਆਂ ਨੇ ਦੋ ਨਾਬਾਲਗ ਬੱਚਿਆਂ ਦੀ ਸਿਰਫ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਹ ਪੁਲਿਸ ਵਾਲਿਆਂ ਦੀ ਕਾਰ ਦੇ ਅੱਗੇ ਤੋਂ ਨਹੀਂ ਹਟੇ ਸਨ। ਬੱਚਿਆਂ ਦਾ ਇਹ ਹੀ ਕਸੂਰ ਸੀ ਕਿ ਉਹ ਪੁਲਿਸ ਮੁਲਾਜ਼ਮਾਂ ਦੇ ਹੋਰਨ ਦੀ ਆਵਾਜ਼ ਨਹੀਂ ਸੁਣ ਸਕੇ ਫਿਰ ਪੁਲਸ ਵਾਲੇ ਆਪਣੀ ਕਾਰ ਤੋਂ ਹੇਠਾਂ ਉਤਰ ਗਏ ਅਤੇ ਸੜਕ 'ਤੇ ਖੜ੍ਹੇ ਦੋਹਾਂ ਬੱਚਿਆਂ ਨੂੰ ਬੇਰਹਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ 'ਚ ਜਦੋਂ ਸਥਾਨਕ ਲੋਕਾਂ ਨੇ ਦਖਲ ਦਿੱਤਾ ਤਾਂ ਪੁਲਸ ਕਰਮਚਾਰੀ ਜ਼ਖਮੀ ਹਾਲਤ 'ਚ ਬੱਚਿਆਂ ਨੂੰ ਸੜਕ 'ਤੇ ਛੱਡ ਕੇ ਭੱਜ ਗਏ। ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ’ਚ ਮਾਮੂਲੀ ਜ਼ਖ਼ਮੀ ਸਾਗਰ ਸੈਣੀ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜੋ ਵੈਂਟੀਲੇਟਰ ’ਤੇ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇੱਥੇ ਪੜ੍ਹੋ ਹੋਰ ਖ਼ਬਰਾਂ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 1 ਅੱਤਵਾਦੀ ਢੇਰ ਜਾਣੋ ਪੂਰਾ ਮਾਮਲਾ ਇਹ ਮਾਮਲਾ 31 ਜਨਵਰੀ ਹੈ ਜਿਥੇ ਮਥੁਰਾ ਗੇਟ ਥਾਣਾ ਖੇਤਰ ਦੇ ਸੂਰਜਪੋਲ ਚੌਰਾਹੇ 'ਤੇ ਕ੍ਰਿਕਟ ਖੇਡ ਕੇ ਘਰ ਪਰਤ ਰਹੇ ਦੋ ਮਾਸੂਮ ਬੱਚਿਆਂ 'ਤੇ ਪੁਲਿਸ ਮੁਲਾਜ਼ਮਾਂ ਨੇ ਹਮਲਾ ਕਰ ਦਿੱਤਾ। ਦੋਵੇਂ ਬੱਚੇ ਕੰਪਨੀ ਬਾਗ 'ਚ ਕ੍ਰਿਕਟ ਖੇਡ ਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਮਥੁਰਾ ਗੇਟ ਥਾਣੇ ਦੇ ਕੁਝ ਪੁਲਿਸ ਮੁਲਾਜ਼ਮ ਜ਼ਿਲ੍ਹਾ ਹਸਪਤਾਲ ਵਿੱਚ ਕੈਦੀਆਂ ਦਾ ਮੈਡੀਕਲ ਕਰਵਾ ਕੇ ਥਾਣੇ ਵੱਲ ਜਾ ਰਹੇ ਸਨ। ਜਦੋਂ ਪੁਲਿਸ ਮੁਲਾਜ਼ਮਾਂ ਨੇ ਹੌਰਨ ਵਜਾ ਕੇ ਬੱਚਿਆਂ ਨੂੰ ਸਾਈਡ ’ਤੇ ਜਾਣ ਦਾ ਇਸ਼ਾਰਾ ਕੀਤਾ ਪਰ ਬੱਚੇ ਪੁਲਿਸ ਦੀ ਕਾਰ ਦੇ ਹਾਰਨ ਦੀ ਆਵਾਜ਼ ਨਹੀਂ ਸੁਣ ਸਕੇ ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਬੱਚਿਆਂ ਨੂੰ ਵਿਚਕਾਰਲੀ ਸੜਕ ’ਤੇ ਲੱਤਾਂ ਮਾਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤਾ ਦੀ ਮਾਂ ਸਾਵਿਤਰੀ ਦੇਵੀ ਨੇ ਜ਼ਿਲ੍ਹਾ ਪੁਲਿਸ ਮੁਖੀ ਸ਼ਿਆਮ ਸਿੰਘ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਲਈ ਸਿਟੀ ਸੀਓ ਸਤੀਸ਼ ਵਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: ਇਥੇ ਪੜ੍ਹੋ ਹੋਰ ਖ਼ਬਰਾਂ: 10 ਹਫ਼ਤਿਆਂ 'ਚ Omicron ਦੇ 90 ਕਰੋੜ ਤੋਂ ਵੱਧ ਮਾਮਲੇ ਆਏ ਸਾਹਮਣੇ: WHO -PTC News