ਪੰਜਾਬ ਦੇ ਨਕਸ਼ੇ 'ਤੇ ਦਰਸਾਈ ਤਿੰਨ ਯੋਧਿਆਂ ਦੀ ਸ਼ਹਾਦਤ
ਅੰਮ੍ਰਿਤਸਰ: 23 ਮਾਰਚ 1931 ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਇਕ ਮਾਡਲ ਅਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਅਜ ਪੰਜਾਬ ਦੇ ਨਕਸ਼ੇ ਤੇ ਬਣਾ ਇਹਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਇਕ ਉਪਰਾਲਾ ਕੀਤਾ ਗਿਆ ਹੈ। ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾ ਵੱਲੋਂ 23 ਮਾਰਚ 1931 ਨੂੰ ਹੁਸੈਨੀਵਾਲਾ ਵਿਖੇ ਹੋਈ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਇਕ ਮਾਡਲ ਅਮ੍ਰਿਤਸਰ ਦੇ ਨਕਸ਼ੇ ਤੇ ਬਣਾ ਇਹਨਾ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਦੇਣ ਦਾ ਇਕ ਉਪਰਾਲਾ ਕੀਤਾ ਗਿਆ ਹੈ ਕਿਉਕਿ ਪੰਜਾਬ ਵਿਚ ਨਵੀ ਅਤੇ ਅਜਿਹੀ ਸਰਕਾਰ ਬਣੀ ਹੈ ਜਿਸ ਵੱਲੋਂ ਭਗਤ ਸਿੰਘ ਦੇ ਸਿਧਾਤਾਂ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਰ ਮਹਿਕਮੇ ਵਿਚ ਲਗਾਉਣ ਦੀ ਸਿਫਾਰਿਸ਼ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਹਾਦਤ ਨੂੰ ਸਮਰਪਿਤ ਇਕ ਮਾਡਲ ਬਣਾ ਕੇ ਸ਼ਹੀਦਾਂ ਨੂੰ ਯਾਦ ਕਰ ਸ਼ਰਧਧਾਜਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾ ਜੋ ਆਉਣ ਵਾਲੀ ਪੀੜੀ ਇਹਨਾ ਸ਼ਹੀਦਾਂ ਦੇ ਇਤਿਹਾਸ ਨਾਲ ਜਾਣੂ ਹੋ ਸਕੇ। ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਹਰ ਮੌਕੇ ਅਲਗ ਅੱਲਗ ਮਾਡਲ ਤਿਆਰ ਕਰ ਅਜਿਹੇ ਮੌਕਿਆਂ ਉਪਰ ਪ੍ਰਦਰਸ਼ਿਤ ਕੀਤੇ ਜਾਦੇ ਹਨ। ਜਿਸਦੇ ਚਲਦੇ ਉਹਨਾ ਨੂੰ ਇਸ ਵਾਸਤੇ ਵੱਖ-ਵੱਖ ਤਰ੍ਹਾਂ ਦੇ ਸਨਮਾਨ ਵੀ ਪ੍ਰਾਪਤ ਹੋ ਚੁਕੇ ਹਨ। ਇਹ ਵੀ ਪੜ੍ਹੋ:ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦਾ ਕੀਤਾ ਵਾਅਦਾ, ਜਾਣੋ ਹੋਰ ਕੀ ਕਿਹਾ -PTC News