ਕੈਨੇਡਾ ’ਚ ਵਿਆਹੁਤਾ ਨੇ ਲਿਆ ਫਾਹਾ, ਸਹੁਰਿਆਂ ‘ਤੇ ਲੱਗੇ ਦਬਾਅ ਦੇ ਇਲਜ਼ਾਮ
ਮੋਗਾ : ਜ਼ਿਲ੍ਹੇ ਦੇ ਪਿੰਡ ਖਾਈ ਤੋਂ ਸਟੱਡੀ ਵੀਜ਼ਾ ਉਤੇ ਕੈਨੇਡਾ ਗਈ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਖ਼ੁਦਕੁਸ਼ੀ ਕਰ ਲਈ। ਜਸਪ੍ਰੀਤ ਕੌਰ ਬਰੈਂਪਟਨ ਵਿੱਚ ਰਹਿ ਰਹੀ ਸੀ। ਕੈਨੇਡਾ ਪੁਲਿਸ ਨੇ ਜਸਪ੍ਰੀਤ ਕੌਰ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਗਾ ਦੇ ਪਿੰਡ ਖਾਈ ਤੋਂ ਸਟੱਡੀ ਵੀਜ਼ਾ ਤੇ ਕੈਨੇਡਾ ਆਈ ਬਰੈਂਪਟਨ ਵਾਸੀ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਸਹੁਰਿਆਂ ਦੇ ਦਬਾਅ ਦੇ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਜਸਪ੍ਰੀਤ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਪ੍ਰੀਤ 4 ਦਸੰਬਰ 2019 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਜਸਪ੍ਰੀਤ ਆਈਲੈਟਸ ਕਰ ਕੇ ਕੈਨੇਡਾ ਗਈ ਸੀ ਤੇ ਇਸ ਦੌਰਾਨ ਉਸਨੇ ਪਿੰਡ ਸੋਹੀਆਂ ਵਾਸੀ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਵੀ 3 ਵਾਰ ਸਪੋਂਸਰਸ਼ਿਪ ਭੇਜੀ ਪਰ ਗੁਰਮੀਤ ਸਿੰਘ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ। ਗੁਰਮੀਤ ਸਿੰਘ ਨੂੰ ਵੀਜ਼ਾ ਨਾ ਮਿਲਣ ਕਾਰਨ ਉਸਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ ਉਤੇ ਦਬਾਅ ਬਣਾ ਰਹੇ ਸਨ। ਜਸਪ੍ਰੀਤ ਦੀ ਮਾਤਾ ਕੁਲਵਿੰਦਰ ਕੌਰ ਨੇ ਜਸਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ 35 ਲੱਖ ਰੁਪਏ ਤੇ ਤਲਾਕ ਮੰਗਦੇ ਸਨ ਜਿਸ ਕਰ ਕੇ ਉਹ ਪਰੇਸ਼ਾਨ ਰਹਿੰਦੀ ਸੀ। ਜਦਕਿ ਜਸਪ੍ਰੀਤ ਆਪਣੇ ਪਤੀ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਤੋਂ ਤੰਗ ਹੋ ਕੇ ਜਸਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ। ਪਿਛਲੇ ਕੁਝ ਸਮੇਂ ਦੌਰਾਨ ਕੈਨੇਡਾ 'ਚ ਪੜ੍ਹਾਈ ਲਈ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਤੇ ਖ਼ੁਦਕੁਸ਼ੀ ਵਰਗਾ ਭਿਆਨਕ ਕਦਮ ਚੁੱਕਣ ਵਾਲੇ ਵਿਦਿਆਰਥੀਆਂ 'ਚੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਿਕ ਆਤਮ ਹੱਤਿਆ ਕਰਨ ਵਾਲਿਆਂ ਦੀ ਉਮਰ 29 ਸਾਲ ਤੋਂ ਹੇਠਾਂ ਹੁੰਦੀ ਹੈ। ਇਸ ਕਾਰਨ ਹੀ ਪੰਜਾਬ ਵਿਚ ਮਾਪੇ ਕੈਨੇਡਾ ਪੜ੍ਹਾਈ ਲਈ ਆਉਣ ਵਾਲੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਇਹ ਵੀ ਪੜ੍ਹੋ : ਐਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰ ਵੱਲੋਂ ਕਣਕ ਦੀ ਬਰਾਮਦ 'ਤੇ ਪਾਬੰਦੀ ਦੀ ਨਿਖੇਧੀ