ਸ਼ਿਮਲਾ : ਇਹਨੀਂ ਦਿਨੀਂ ਸ਼ਿਮਲਾ ਵਿਚ ਬਰਫਬਾਰੀ ਹੋ ਰਹੀ ਹੈ , ਜਿਸ ਨੂੰ ਦੇਖਣ ਅਤੇ ਨਜ਼ਾਰੇ ਲੈਣ ਦੇ ਲਈ ਬਹੁਤ ਸਾਰੇ ਸੈਲਾਨੀ ਸ਼ਿਮਲਾ ਪਹੁੰਚ ਰਹੇ ਹਨ ,ਇਸੇ ਦੌਰਾਨ ਵੱਧ ਰਹੀ ਸੈਲਾਨੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਵੱਡਾ ਫੈਸਲਾ ਲੈਣਾ ਪਿਆ। ਜਿਸ ਫੈਸਲੇ ਤਹਿਤ ਐਤਵਾਰ ਨੂੰ ਇਕ ਦਿਨ ਲਈ ਸ਼ਹਿਰ ਬੰਦ ਰਹੇਗਾ। ਕਿਓਂਕਿ ਇਥੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹੋਰ ਥਾਵਾਂ ਤੋਂ ਸ਼ਿਮਲਾ ਜਾਂਦੇ ਹਨ। ਇਸ ਦੌਰਾਨ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵੀ ਵਾਧਾ ਹੋਣ ਦੀ ਆਸ਼ੰਕਾ ਹੈ , ਜਿਸ ਨੂੰ ਮੱਦੇਨਜ਼ਰ ਸ਼ਿਮਲਾ ਸ਼ਹਿਰ 'ਚ ਐਤਵਾਰ ਵਾਲੇ ਦਿਨ ਤਾਲਾਬੰਦੀ ਰਹੇਗੀ ਪਰ ਨਾਲ ਹੀ ਇਹ ਵੀ ਦੱਸਦੀਏ ਕਿ ਇਥੇ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ।
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਿਮਲਾ 'ਚ ਐਤਵਾਰ ਨੂੰ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਦੁਕਾਨਾਂ ਬੰਦ ਰਹਿਣਗੀਆਂ। ਸ਼ਿਮਲਾ ਸ਼ਹਿਰ ਅਤੇ ਜ਼ਿਲ੍ਹੇ 'ਚ ਬੀਤੇ 2 ਹਫ਼ਤਿਆਂ ਤੋਂ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਸ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਹੁਣ ਜ਼ਰੂਰੀ ਸਮਾਨ ਤੋਂ ਇਲਾਵਾ ਪੂਰਾ ਸ਼ਿਮਲਾ ਸ਼ਹਿਰ ਐਤਵਾਰ ਵਾਲੇ ਦਿਨ ਬੰਦ ਰਹੇਗਾ ਕਿਉਂਕਿ ਐਤਵਾਰ ਹੋਣ ਕਾਰਨ ਸੈਲਾਨੀਆਂ ਦਾ ਇੱਥੇ ਗੁਆਂਢੀ ਸੂਬਿਆਂ ਤੋਂ ਭਾਰੀ ਜਮਾਵੜਾ ਰਹਿੰਦਾ ਹੈ। ਪਰ ਇਸ ਦੌਰਾਨ ਇਹ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ , ਜਿਸ ਕਾਰਨ ਲੱਗ ਰੋਗ ਦੀ ਬਿਮਾਰੀ ਦਾ ਖਤਰਾ ਵੀ ਵੱਧ ਦਾ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ਼ਿਮਲਾ 'ਚ ਖੁੱਲਣ ਵਾਲੀਆਂ ਦੁਕਾਨਾਂ 'ਚ ਕਰਿਆਨਾ, ਦੁੱਧ, ਫਲ, ਸਬਜ਼ੀਆਂ, ਮੀਟ, ਦਵਾਈਆਂ ਅਤੇ ਰੈਸਟੋਰੈਂਟਾਂ ਨੂੰ ਵੇਚਣ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ।