Thu, Dec 12, 2024
Whatsapp

ਇਨਸਾਫ਼ ਲਈ ਮਾਰਚ, ਸਬੂਤ ਜਨਤਾ ਦੀ ਕਚਹਿਰੀ ਵਿੱਚ, ਝੂਠੀ FIR ਰੱਦ ਕਰੋ

Reported by:  PTC News Desk  Edited by:  Pardeep Singh -- April 12th 2022 06:52 PM
ਇਨਸਾਫ਼ ਲਈ ਮਾਰਚ, ਸਬੂਤ ਜਨਤਾ ਦੀ ਕਚਹਿਰੀ ਵਿੱਚ, ਝੂਠੀ FIR ਰੱਦ ਕਰੋ

ਇਨਸਾਫ਼ ਲਈ ਮਾਰਚ, ਸਬੂਤ ਜਨਤਾ ਦੀ ਕਚਹਿਰੀ ਵਿੱਚ, ਝੂਠੀ FIR ਰੱਦ ਕਰੋ

ਚੰਡੀਗੜ੍ਹ: ਪੀਟੀਸੀ ਮਿਸ ਪੰਜਾਬੀ ਮਾਮਲੇ ਵਿਚ ਪੁਲਿਸ ਵੱਲੋਂ ਕੇਸ ਦਰਜ ਕਰ ਕੇ ਪੀਟੀਸੀ ਚੈਨਲ ਦੇ ਐਮ.ਡੀ. ਰਬਿੰਦਰ ਨਰਾਇਣ ਨੁੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਦੇ ਸੈਕਟਰ 17 ਵਿੱਚ ਰੋਸ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਕਿਹਾ ਹੈ ਗਿਆ ਹੈ ਕਿ  ਸਬੂਤਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਇਹ ਪ੍ਰੈਸ ਦੀ ਆਜ਼ਾਦੀ ਉੱਤੇ ਡਾਕਾ ਮਾਰਿਆ ਗਿਆ ਹੈ। ਇਸ ਮੌਕੇ ਪੱਤਰਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਰਬਿੰਦਰ ਨਰਾਇਣ ਉੱਤੇ ਝੂਠਾ ਦਰਜ ਕੀਤਾ ਗਿਆ ਮੁਕਾਦਮਾ ਰੱਦ ਕੀਤਾ ਜਾਵੇ। ਉਹਨਾਂ ਕਿਹਾ ਹੈ  ਕਿ ਇਹਨਾਂ ਫੁਟੇਜ ਵਿਚ ਪੀੜਤ ਲੜਕੀ ਨੇ ਜੋ ਦੋਸ਼ ਲਗਾਏ ਹਨ, ਉਸ ਤੋਂ ਉਲਟ ਉਹ ਸੜਕ 'ਤੇ ਖੜ੍ਹੀ ਦੋ ਵਿਅਕਤੀਆਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਹਨਾਂ ਵਿਚੋਂ ਇਕ ਨੇ ਵਕੀਲਾਂ ਵਾਲਾ ਕਾਲਾ ਕੋਟ ਪਾਇਆ ਹੋਇਆ ਹੈ। ਤੁਸੀ ਪੀਟੀਸੀ ਦੇ ਪ੍ਰੋਗਰਾਮਾਂ ਨੂੰ ਵੇਖ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੱਚ ਕੀ ਹੈ। ਪੀਟੀਸੀ ਨੇ ਸਬੂਤਾਂ ਸਮੇਤ ਵੀਡੀਓ ਜਾਰੀ ਕੀਤੀਆ ਹਨ ਜਿੰਨ੍ਹਾਂ ਵਿੱਚ ਸੱਚ ਨੂੰ ਸਪੱਸ਼ਟ ਵੇਖਿਆ ਜਾ ਸਕਦਾ ਹੈ। ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਨੇ ਪੀਟੀਸੀ  ਦੇ ਖਿਲਾਫ ਹੋ ਰਹੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਰਬਿੰਦਰ ਨਰਾਇਣ ਇਕ ਕੌਮਾਂਤਰੀ ਪੱਤਰਕਾਰ ਤੇ ਬਹੁ ਪੱਖੀ ਪ੍ਰਤਿਭਾ ਦੇ ਮਾਲਕ ਸ਼ਖਸੀਅਤ ਹਨ ਜਿਹਨਾਂ ਖਿਲਾਫ ਅਜਿਹੇ ਦੋਸ਼ ਲਗਾਉਣਾ ਇਹ ਸਰਾਸਰ ਗਲਤ ਹੈ। ਪੰਜਾਬ ਦੇ ਸਮੂਹ ਪੱਤਰਕਾਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪੀਟੀਸੀ ਦੇ ਰੋਸ ਮਾਰਚ ਵਿੱਚ ਸਮਾਜ ਦੇ ਵੱਡੀਆਂ ਸਖਸ਼ੀਅਤਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੇ ਝੂਠੇ ਪਰਚੇ ਰੱਦ ਕਰਵਾਉਣ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ:ਪੰਜਾਬ ਦੀਆਂ ਸਮੂਹ ਖਰੀਦ ਏਜੰਸੀਆਂ ਨੇ ਖਰੀਦ ਦਾ ਕੀਤਾ ਬਾਈਕਾਟ   -PTC News


Top News view more...

Latest News view more...

PTC NETWORK