Sat, May 10, 2025
Whatsapp

ਬੀਬੀ ਜਗੀਰ ਕੌਰ ਸਮੇਤ ਕਈ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ

Reported by:  PTC News Desk  Edited by:  Pardeep Singh -- February 28th 2022 03:46 PM
ਬੀਬੀ ਜਗੀਰ ਕੌਰ ਸਮੇਤ ਕਈ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ

ਬੀਬੀ ਜਗੀਰ ਕੌਰ ਸਮੇਤ ਕਈ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਪਟਿਆਲਾ ਜੇਲ੍ਹ ਵਿੱਚ ਬੀਬੀ ਜਗੀਰ ਕੌਰ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ ਅਤੇ ਸੁਰਜੀਤ ਸਿੰਘ ਰੱਖੜਾ ਪਹੁੰਚੇ ਹਨ ਅਤੇ ਇਨ੍ਹਾਂ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ। ਉੱਥੇ ਹੀ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਅਤੇ ਪ੍ਰਕਾਸ ਚੰਦ ਗਰਗ ਆਪਣੇ ਸਾਥੀਆ ਸਮੇਤ ਪਹੁੰਚੇ ਹਨ ਪਰ ਇਹ ਮੁਲਾਕਾਤ ਨਹੀ ਕਰ ਸਕੇ। ਰੋਜ਼ਾਨਾ ਸੈਂਕੜੇ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਪਟਿਆਲ਼ਾ ਜੇਲ੍ਹ ਪਹੁੰਚ ਰਹੇ ਹਨ ਪਰ  ਪ੍ਰਸ਼ਾਸਨ ਮਿਲਣ ਨਹੀਂ ਦੇ ਰਿਹਾ ਪਰ ਲੋਕਲ ਜਿਲ੍ਹਾ ਪ੍ਰਧਾਨ ਹਰਪਾਲ ਜੁਨੇਜਾ ਤੇ ਹਲਕਾ ਵਾਰ ਪ੍ਰਬੰਧਾਂ ਦੀ ਡਿਊਟੀ ਵਿੱਚ ਅੱਜ ਹਲਕਾ ਰਾਜਪੁਰਾ ਨੇ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਸੈਂਕੜੇ ਵਰਕਰਾਂ ਵੱਲੋ ਪਹੁੰਚ ਕੇ ਦੇਖ-ਰੇਖ ਕੀਤੀ। ਇਹ ਵੀ ਪੜ੍ਹੋ:ਯੂਕਰੇਨ ਨਾਲ ਲਗਦੇ ਦੇਸ਼ਾਂ ਨੂੰ ਜਾਣਗੇ ਮੋਦੀ ਕੈਬਿਨਟ ਦੇ ਇਹ ਚਾਰ ਮੰਤਰੀ -PTC News


Top News view more...

Latest News view more...

PTC NETWORK