Wed, Apr 16, 2025
Whatsapp

ਮਾਨਸਾ 'ਚ ਕਬਾੜ ਦੀ ਦੁਕਾਨ 'ਤੇ ਧਮਾਕਾ, 1 ਦੀ ਮੌਕੇ 'ਤੇ ਮੌਤ

Reported by:  PTC News Desk  Edited by:  Jashan A -- November 30th 2018 04:51 PM -- Updated: November 30th 2018 04:54 PM
ਮਾਨਸਾ 'ਚ ਕਬਾੜ ਦੀ ਦੁਕਾਨ 'ਤੇ ਧਮਾਕਾ, 1 ਦੀ ਮੌਕੇ 'ਤੇ ਮੌਤ

ਮਾਨਸਾ 'ਚ ਕਬਾੜ ਦੀ ਦੁਕਾਨ 'ਤੇ ਧਮਾਕਾ, 1 ਦੀ ਮੌਕੇ 'ਤੇ ਮੌਤ

ਮਾਨਸਾ 'ਚ ਕਬਾੜ ਦੀ ਦੁਕਾਨ 'ਤੇ ਧਮਾਕਾ, 1 ਦੀ ਮੌਕੇ 'ਤੇ ਮੌਤ,ਮਾਨਸਾ: ਮਾਨਸਾ 'ਚ ਇੱਕ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਦੰਗ ਰਹਿ ਜਾਓਗੇ। ਦਰਅਸਲ ਮਾਨਸਾ 'ਚ ਇਕ ਮਸ਼ਹੂਰ ਕਬਾੜੀਆ ਮਿੱਠੂ ਅਰੋੜਾ ਦੀ ਦੁਕਾਨ 'ਤੇ ਅੱਜ ਜ਼ਬਰਦਸਤ ਧਮਾਕਾ ਹੋਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। mansa blastਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਇੰਨ੍ਹਾਂ ਜ਼ਬਰਦਸਤ ਸੀ ਕਿ ਧਮਾਕੇ 'ਚ ਮਜ਼ਦੂਰ ਦੇ ਚਿੱਥੜੇ ਉੱਡ ਗਏ। ਖ਼ਬਰਾਂ ਮੁਤਾਬਕ ਇਸ ਕਬਾੜ ਦੀ ਦੁਕਾਨ 'ਤੇ ਇੱਕ ਕੰਪਰੈਸਰ ਜਿਹੀ ਚੀਜ਼ ਨੂੰ ਭੰਨਿਆ ਜਾ ਰਿਹਾ ਸੀ, ਜਿਸ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ। blast newsਮ੍ਰਿਤਕ ਦੀ ਪਹਿਚਾਣ ਨੱਥਾ ਸਿੰਘ ਵਜੋਂ ਹੋਈ ਹੈ।ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ ਅਤੇ ਬਣਦੀ ਹੋਈ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। —PTC News


Top News view more...

Latest News view more...

PTC NETWORK