ਲਾਰੈਂਸ ਬਿਸ਼ਨੋਈ ਦਾ 22 ਜੂਨ ਤੱਕ ਲਿਆ ਮਾਨਸਾ ਪੁਲੀਸ ਨੇ ਰਿਮਾਂਡ
ਚੰਡੀਗੜ੍ਹ: ਮਾਨਸਾ ਪੁਲੀਸ ਵਲੋਂ ਅੱਜ ਸਵੇਰੇ ਹੀ ਲਾਰੈਂਸ ਬਿਸ਼ਨੋਈ ਨੂੰ ਸਪੈਸ਼ਲ ਡਿਉਟੀ ਮਜਿਸਟ੍ਰੇਟ ਦਲਜੀਤ ਕੌਰ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਵੱਲੋਂ 7 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਹੁਣ ਲਾਰੈਂਸ ਬਿਸ਼ਨੋਈ 22 ਜੂਨ ਤੱਕ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਹੈ। ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ।ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਨੂੰ ਖਰੜ ਲਿਆਦਾ ਗਿਆ ਹੈ। ਇੱਥੇ ਹੀ ਲਾਰੈਂਸ ਬਿਸ਼ਨੋਈ ਕੋਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਸੀਆਈ ਸਟਾਫ ਦੇ ਇੰਸਪੈਕਟਰ ਸ਼ਿਵ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਅਜੇ ਸ਼ੁਰੂ ਨਹੀਂ ਹੋਈ। ਮੀਡੀਆ ਨੂੰ ਸੀਆਈਏ ਸਟਾਫ ਦੇ ਦਫਤਰ ਦੇ ਅੱਗੋ ਹੱਟਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਨੇ ਸਕਿਉਰਿਟੀ ਦਾ ਹਵਾਲਾ ਦੇ ਮੀਡੀਆ ਤੋਂ ਦੂਰੀ ਬਣਾਈ ਗਈ। ਪੁੱਛਗਿੱਛ ਲਈ ਮਾਨਸਾ ਦੇ ਡੀਐਸਪੀ ਹਿਮੰਤ ਸ਼ਰਮਾ ਖਰੜ ਪਹੁੰਚੇ ਹਨ।ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਖਰੜ ਸੀ.ਆਈ.ਏ ਸਟਾਫ ਦਾ ਕਾਫਲਾ ਨਿਕਲਿਆ ਹੈ, ਜਿਸ ਵਿਚ ਇਕ ਬੁਲੇਟ ਪਰੂਫ ਗੱਡੀ ਵੀ ਨਿਕਲੀ ਹੈ ਅਤੇ ਪੁਲਿਸ ਵੱਲੋਂ ਇਹ ਦਿਖਾਇਆ ਜਾ ਰਿਹਾ ਹੈ ਕਿ ਇਸ ਕਾਫਲੇ ਵਿਚ ਲਾਰੈਂਸ ਬਿਸ਼ਨੋਈ ਵੀ ਹੈ, ਜਦਕਿ ਅੰਦਰ ਲਾਰੈਂਸ ਬਿਸ਼ਨੋਈ ਨਹੀਂ ਹੈ। ਸੀ.ਆਈ.ਏ ਸਟਾਫ਼ ਦੇ ਦਫਤਰ ਖਰੜ ਵਿੱਚ ਹੀ ਲਾਰੈਂਸ ਬਿਸ਼ਨੋਈ ਮੌਜੂਦ ਹੈ। ਇਹ ਸਭ ਕੁਝ ਮੀਡੀਆ ਬਿਸ਼ਨੋਈ ਤੋਂ ਦੂਰ ਰੱਖਣ ਲਈ ਕੀਤਾ ਗਿਆ ਹੈ।
lਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਕਸਟਡੀ ਮਿਲਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਕਤਲ ਮਾਮਲੇ ਦੀਆਂ ਕਈ ਪਰਤਾਂ ਹੁਣ ਖੁੱਲ੍ਹਣਗੀਆਂ।ਹਾਲਾਂਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਵੱਲੋਂ ਲੱਖ ਕੋਸ਼ਿਸ਼ਾਂ, ਤਮਾਮ ਦਲੀਲਾਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਅੱਗੇ ਰੱਖੀਆਂ ਗਈਆਂ, ਉਨ੍ਹਾਂ ਲਾਰੈਂਸ ਦੇ ਫਰਜ਼ੀ ਐਨਕਾਉਂਟਰ ਤੱਕ ਦਾ ਹਵਾਲਾ ਦਿੱਤਾ ਤਾਂ ਜੋ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਕਸਟਡੀ ਨਾ ਮਿਲੇ, ਪਰ ਅਜਿਹਾ ਹੋ ਨਾ ਸਕਿਆ।
ਉੱਥੇ ਹੀ ਦੂਜੇ ਪਾਸੇ ਫਰਜ਼ੀ ਐਨਕਾਉਂਟਰ ਦਾ ਬਹਾਨਾ ਲਾਰੈਂਸ ਬਿਸ਼ਨੋਈ ਨਾ ਬਣਾ ਸਕੇ, ਇਸਦੇ ਲਈ ਪੰਜਾਬ ਪੁਲਿਸ ਪੂਰਾ ਸੁਰੱਖਿਆ ਘੇਰਾ ਤਿਆਰ ਕਰਕੇ ਹੀ ਦਿੱਲੀ ਪਹੁੰਚੀ ਸੀ। ਦਿੱਲੀ ਸਥਿਤ ਪੰਜਾਬ ਭਵਨ ਵਿੱਚ ਪੰਜਾਬ ਪੁਲਿਸ ਦਾ ਕਾਫਿਲਾ ਸਵੇਰੇ ਹੀ ਪਹੁੰਚ ਗਿਆ ਸੀ, ਜਿੱਥੇ ਮਾਨਸਾ ਪੁਲਿਸ ਦੀ ਜੀਪ ਤੋਂ ਇਲਾਵਾ ਬੁਲੇਟ ਪਰੂਫ਼ ਗੱਡੀਆਂ, ਇੱਕ ਬੱਸ, ਜਿਸ ਵਿੱਚ ਪੁਲਿਸ ਦੇ ਜਵਾਨ ਬੈਠ ਕੇ ਆਏ, ਸਣੇ ਤਕਰੀਬਨ 20 ਗੱਡੀਆਂ ਪਹੁੰਚੀਆਂ ਸਨ।
ਅਪਡੇਟ ਜਾਰੀ .....
ਇਹ ਵੀ ਪੜ੍ਹੋ:ਭਰਾਵਾਂ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਤੇ ਭਰਾ ਨੇ ਹੀ ਵੱਡਿਆ ਭੈਣ ਦਾ ਗਲਾ
-PTC News