ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਉਡਾਉਣ 'ਤੇ ਘਿਰੀ ਮਾਨ ਸਰਕਾਰ, ਵਿਰੋਧੀ ਧਿਰਾਂ ਨੇ ਸਾਧੇ ਨਿਸ਼ਾਨੇ
ਸੰਗਰੂਰ : ਪੰਜਾਵ ਵਿਚ ‘ਆਪ’ ਸਰਕਾਰ ਦੇ ਤਿੰਨ ਮਹੀਨਿਆਂ ਵਿੱਚ ਹੀ ਕਰੋੜਾਂ ਰੁਪਏ ਇਸ਼ਤਿਹਾਰਾਂ ਉੱਪਰ ਖਰਚ ਕੇ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ। ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ‘ਆਪ’ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ‘ਆਪ’ ਸਰਕਾਰ ਨੇ ਇੱਕ ਮਹੀਨੇ ਵਿੱਚ 24 ਕਰੋੜ 40 ਲੱਖ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੇ ਪ੍ਰਚਾਰ ਮੁਹਿੰਮ ਤਹਿਤ ਲੋਕਾਂ ਸਾਹਮਣੇ ਇਹ ਭਰਮ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕਿ ਸੂਬੇ ਵਿੱਚ ਰਿਕਾਰਡ ਤੋੜ ਵਿਕਾਸ ਹੋ ਰਿਹਾ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੋਂ ਬਾਅਦ ਤਾਪਮਾਨ 'ਚ ਆਈ ਗਿਰਾਵਟ, ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਉਨ੍ਹਾਂ ਆਖਿਆ ਕਿ ਸਰਕਾਰ ਨਾ ਸਿਰਫ਼ ਵਿਕਾਸ ਸਗੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ ’ਤੇ ਵੀ ਅਸਫ਼ਲ ਸਾਬਤ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਹੀ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਅਦੇ ਅਨੁਸਾਰ ਬੀਬੀਆਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਤੇ 300 ਯੂਨਿਟ ਬਿਜਲੀ ਹਰ ਮਹੀਨੇ ਮੁਫ਼ਤ ਦੇਣ ਵਿੱਚ ਵੀ ਨਾਕਾਮ ਰਹੀ ਹੈ। Bhagwant Mann, sukhbir badal, aam aadmi party, aap govt, Punjabi news " width="750" height="390" /> ਦੂਜੇ ਪਾਸੇ ਸਤਬੀਰ ਵਾਲੀਆ ਨੇ ਵੀ ਟਵੀਟ ਕਰਦਿਆਂ ਲਿਖਿਆ," @BhagwantMann ਅਤੇ @ArvindKejriwal ਦੇ ਦਿੱਲੀ ਵਾਲਾ ਬਦਲਾਵ ਪੰਜਾਬ ਵਿੱਚ ਵੀ ਆਉਣਾ ਸ਼ੁਰੂ 7 ਦਿਨਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋ ਬਾਹਰ ਦੇ ਸੂਬਿਆਂ ਵਿੱਚ ਪੰਜਾਬ ਦੇ ਪੈਸੇ ਨਾਲ ਕੀਤੀ ਗਈ 3 ਕਰੋੜ 55 ਲੱਖ 54 ਹਜ਼ਾਰ 184 ਰੁਪਏ ਦੀ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ @SukhpalKhaira @TajinderBagga"।
ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਪੰਜਾਬ ਵਿੱਚ 'ਆਪ' ਸਰਕਾਰ ਪ੍ਰਚਾਰ ਦੀ ਆਕਸੀਜਨ 'ਤੇ ਚੱਲ ਰਹੀ ਹੈ, ਇਹ ਰੋਜ਼ਾਨਾ ਲਗਪਗ ਇੱਕ ਕਰੋੜ ਰੁਪਏ ਇਸ਼ਤਿਹਾਰਾਂ 'ਤੇ ਖਰਚ ਕਰਦੀ ਹੈ। ਜਿਵੇਂ ਹੀ ਜਿਉਂਦੇ ਰਹਿਣ ਲਈ ਇਸ ਕੋਲ ਕੁਝ ਵੀ ਭਰੋਸੇਮੰਦ ਨਹੀਂ, ਇਹ ਆਪਣੇ 'ਆਕਸੀਜਨ ਪੱਧਰ' ਨੂੰ ਕਾਇਮ ਰੱਖਣ ਲਈ ਕਰੋੜਾਂ ਵਿੱਚ 'ਪੰਪਿੰਗ' ਕਰਦੀ ਰਹਿੰਦੀ ਹੈ। ਪਹਿਲੇ ਮਹੀਨੇ 24 ਕਰੋੜ ਖਰਚੇ; ਯਕੀਨੀ ਤੌਰ 'ਤੇ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਹੈ। -PTC News@BhagwantMann ਅਤੇ @ArvindKejriwal ਦੇ ਦਿੱਲੀ ਵਾਲਾ ਬਦਲਾਵ ਪੰਜਾਬ ਵਿੱਚ ਵੀ ਆਉਣਾ ਸ਼ੁਰੂ 7 ਦਿਨਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋ ਬਾਹਰ ਦੇ ਰਾਜਾਂ ਵਿੱਚ ਪੰਜਾਬ ਦੇ ਪੈਸੇ ਨਾਲ ਕੀਤੀ ਗਈ 3 ਕਰੋੜ 55 ਲੱਖ 54 ਹਜ਼ਾਰ 184 ਰੁਪਏ ਦੀ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ @SukhpalKhaira @TajinderBagga pic.twitter.com/WAVI3hzxrP — Satbir Walia (@chdwalia) June 19, 2022