ਮਨਜਿੰਦਰ ਸਿਰਸਾ ਨੇ ਸ੍ਰੀ ਲੰਕਾ ’ਚ ਹੋਏ ਬੰਬ ਧਮਾਕਿਆਂ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ , ਪੀੜਤ ਪਰਿਵਾਰਾਂ ਨਾਲ ਜਤਾਈ ਹਮਦਰਦੀ
ਮਨਜਿੰਦਰ ਸਿਰਸਾ ਨੇ ਸ੍ਰੀ ਲੰਕਾ ’ਚ ਹੋਏ ਬੰਬ ਧਮਾਕਿਆਂ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ , ਪੀੜਤ ਪਰਿਵਾਰਾਂ ਨਾਲ ਜਤਾਈ ਹਮਦਰਦੀ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਲੰਕਾ ’ਚ ਹੋਏ ਬੰਬ ਧਮਾਕਿਆਂ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਦੇ ਸਮੇਂ ਅੱਤਵਾਦ ਪੂਰੀ ਦੁਨੀਆ ਦੀ ਸਮੱਸਿਆ ਹੈ।ਉਹਨਾਂ ਕਿਹਾ ਕਿ ਸ੍ਰੀ ਲੰਕਾ ’ਚ ਹੋਏ ਬੰਬ ਧਮਾਕਿਆਂ ’ਚ 290 ਜਾਨਾਂ ਗਈਆਂ ਹਨ।
[caption id="attachment_286498" align="aligncenter" width="300"] ਮਨਜਿੰਦਰ ਸਿਰਸਾ ਨੇ ਸ੍ਰੀ ਲੰਕਾ ’ਚ ਹੋਏ ਬੰਬ ਧਮਾਕਿਆਂ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ , ਪੀੜਤ ਪਰਿਵਾਰਾਂ ਨਾਲ ਜਤਾਈ ਹਮਦਰਦੀ[/caption]
ਸਿਰਸਾ ਨੇ ਅੱਗੇ ਕਿਹਾ ਕਿ ਬੇਗੁਨਾਹ ਲੋਕਾਂ ਨੂੰ ਮਾਰਨ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਅਤੇ ਨਾ ਹੀ ਅਜਿਹੀ ਘਿਨੌਣੀ ਹਰਕਤ ਨੂੰ ਅਸੀਂ ਬਹਾਦਰੀ ਵਾਲਾ ਕਾਰਨਾਮਾ ਕਹਿ ਸਕਦੇ ਹਾਂ ਸਗੋਂ ਅਜਿਹੀਆਂ ਕਾਰਵਾਈਆਂ ਤਾਂ ਕਾਇਰਤਾ ਨੂੰ ਹੀ ਦਰਸਾਉਂਦੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਝਾਰਖੰਡ ਦੇ ਹਜਾਰੀਬਾਗ ਵਿੱਚ 2 ਦਿਨਾਂ ਸਮਾਗਮ , ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਸ਼ਿਰਕਤ
ਸਿਰਸਾ ਨੇ ਬੰਬ ਧਮਾਕਿਆਂ ’ਚ ਮਰਨ ਵਾਲੇ ਭਾਰਤੀਆਂ ਦੇ ਪਰਿਵਾਰਾਂ ਨਾਲ ਪ੍ਰੈਸ ਨੋਟ ਜਾਰੀ ਕਰਦੇ ਦੁੱਖ ਸਾਂਝਾ ਕੀਤਾ ਤੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੀ ਹੈ।
-PTCNews