ਫਿਲਮ 'ਸੱਸ ਕੁੱਟਣੀ' ਨੂੰ ਲੈ ਕੇ ਮਨੀਸ਼ਾ ਗੁਲਾਟੀ ਨੇ ਜਾਰੀ ਕੀਤਾ ਨੋਟਿਸ, ਡਾਇਰੈਕਟਰ ਨੂੰ ਲੈ ਕੇ ਕਹੀ ਇਹ ਵੱਡੀ ਗੱਲ
ਚੰਡੀਗੜ੍ਹ: ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਫਿਲਮ ਸੱਸ ਕੁੱਟਣੀ ਜੋ 22 ਤਾਰੀਖ ਨੂੰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਸਾਡੇ ਕੋਲ ਸ਼ਿਕਾਇਤ ਆਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਫਿਲਮ ਸੱਸ ਕੁੱਟਣੀ ਸਾਡੇ ਸੱਭਿਆਚਾਰ ਨੂੰ ਗੰਧਲਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਔਰਤ ਨੂੰ ਔਰਤ ਨਾਲ ਪਿਆਰ ਕਰਨਾ ਚਾਹੀਦਾ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਅਸੀਂ ਇਸ ਬਾਰੇ ਪੰਜਾਬ ਸਰਕਾਰ ਨੂੰ ਚਿੱਠੀ ਲਿਖਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਨੋਟਿਸ ਜਾਰੀ ਕਰਦੇ ਹਨ 22 ਤਾਰੀਖ ਨੂੰ ਫਿਲਮ ਦੇ ਡਾਇਰੈਕਟਰ ਅਤੇ ਪਾਤਰ ਆ ਕੇ ਮਿਲਣ ਅਤੇ ਫਿਲਮ ਦੇ ਬਾਰੇ ਵਿਸਥਾਰ ਨਾਲ ਦੱਸਣ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸਾਨੂੰ ਵਿਸਥਾਰ ਨਾਲ ਦੱਸਣ ਫਿਲਮ ਵਿੱਚ ਅਜਿਹਾ ਕੀ ਹੈ ਕਿ ਜਿਸ ਨੂੰ ਲੈ ਕੇ ਸੱਸ ਕੁੱਟਣੀ ਸਿਰਲੇਖ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਦਾ ਸਿਰਲੇਖ ਗਲਤ ਮੈਸੇਜ ਦਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸੈਂਸਰ ਬੋਰਡ ਨੂੰ ਵੀ ਲਿਖਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਲਿਖਾਂਗੇ। ਉਨ੍ਹਾਂ ਨੇ ਕਿਹਾ ਹੈ ਫਿਲਮਾਂ ਬਣਾਉਣ ਲੱਗੇ ਮਰਿਯਾਦਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਹ ਵੀ ਪੜ੍ਹੋ:ਅਜਨਾਲਾ 'ਚ ਟੂਰਨਾਮੈਂਟ ਦੌਰਾਨ ਧਮਾਕਾ, ਇਕ ਬੱਚੇ ਦੀ ਮੌਤ, ਦੋ ਗੰਭੀਰ ਜ਼ਖ਼ਮੀ -PTC News