Manipur Exit Poll 2022: ਮਨੀਪੁਰ ' ਕੌਣ ਹਾਸਿਲ ਕਰੇਗਾ ਬਹੁਮਤ, ਜਾਣੋ ਐਗਜ਼ਿਟ ਪੋਲ ਜ਼ਰੀਏ
ਨਵੀਂ ਦਿੱਲੀ : ਮਨੀਪੁਰ ਦੀਆਂ 60 ਵਿਧਾਨ ਸਭਾ ਸੀਟਾਂ ਲਈ ਚੋਣ ਪ੍ਰਕਿਰਿਆ ਤੋਂ ਬਾਅਦ ਹੁਣ ਵੱਖ-ਵੱਖ ਚੈਨਲਾਂ ਤੇ ਏਜੰਸੀਆਂ ਨੇ ਐਗਜ਼ਿਟ ਪੋਲ ਜਾਰੀ ਕਰ ਦਿੱਤਾ ਹੈ।
ਵੱਖ-ਵੱਖ ਮੀਡੀਆ ਹਾਊਸਾਂ ਵੱਲੋਂ ਜਾਰੀ ਐਗਜ਼ਿਟ ਪੋਲ ਅਨੁਸਾਰ ਇਥੇ ਵੀ ਕਾਫੀ ਫਸਵਾਂ ਮੁਕਾਬਲੇ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ।
ਐਗਜ਼ਿਟ ਪੋਲ ਮੁਤਾਬਕ ਮਨੀਪੁਰ 'ਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਸੂਬੇ 'ਚ ਭਾਜਪਾ ਨੂੰ 32 ਤੋਂ 38 ਸੀਟਾਂ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਾਂਗਰਸ ਦੂਜੇ ਨੰਬਰ 'ਤੇ ਜਾ ਰਹੀ ਹੈ, ਜਿਸ ਨੂੰ 12-17 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਮਨੀਪੁਰ ਚੋਣਾਂ 'ਚ NPF ਨੂੰ 3-5 ਸੀਟਾਂ ਮਿਲਣ ਦੀ ਉਮੀਦ ਹੈ ਅਤੇ NPP ਨੂੰ 2-4 ਸੀਟਾਂ ਮਿਲ ਸਕਦੀਆਂ ਹਨ।
ਜੇ ਵੋਟ ਫ਼ੀਸਦੀ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਭਾਜਪਾ ਦਾ ਵੱਡਾ ਹੱਥ ਹੈ। ਭਾਜਪਾ ਦੀ ਵੋਟ ਫ਼ੀਸਦੀ 39 ਦੇ ਨੇੜੇ ਰਹਿ ਸਕਦੀ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ 30 ਫ਼ੀਸਦੀ, ਐਨਪੀਐਫ ਨੂੰ 9 ਫ਼ੀਸਦੀ, ਐਨਪੀਪੀ ਨੂੰ 6 ਫ਼ੀਸਦੀ ਵੋਟਾਂ ਮਿਲ ਸਕਦੀਆਂ ਹਨ। 16 ਫ਼ੀਸਦੀ ਵੋਟਾਂ ਦੂਜਿਆਂ ਦੇ ਖਾਤੇ 'ਚ ਜਾ ਸਕਦੀਆਂ ਹਨ।
Zee News-DESIGNBOXED
ਭਾਜਪਾ 23-28
ਕਾਂਗਰਸ-10-14
ABP ਨਿਊਜ਼-ਸੀ ਵੋਟਰ ਐਗਜ਼ਿਟ ਪੋਲ ਦੇ ਅਨੁਸਾਰ, ਮਣੀਪੁਰ ਵਿਧਾਨ ਸਭਾ ਦੀਆਂ 60 ਸੀਟਾਂ ਵਿੱਚੋਂ ਭਾਜਪਾ ਨੂੰ ਜਿੱਤਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਵੀ ਸੀਟਾਂ ਜਿੱਤ ਸਕਦੀ ਹੈ।
India News
ਭਾਜਪਾ- 23-28
ਕਾਂਗਰਸ -10-14
ਇਹ ਵੀ ਪੜ੍ਹੋ :ਪੰਜਾਬ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਕੀਤੀ ਜਾਰੀ