Manipur Elections 2022 Phase 2 Highlights: ਹੁਣ ਤੱਕ 67.77 ਫੀਸਦੀ ਵੋਟਿੰਗ ਦਰਜ
Manipur Elections 2022 Phase 2 Highlights: ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿਚਕਾਰ, ਮਨੀਪੁਰ ਵਿੱਚ ਦੋ-ਪੜਾਵੀ ਵਿਧਾਨ ਸਭਾ ਚੋਣਾਂ ਹੋ ਰਹੀਆ ਹਨ। ਮਨੀਪੁਰ ਚੋਣ 2022 ਦੇ ਪਹਿਲੇ ਪੜਾਅ ਵਿੱਚ 92 ਉਮੀਦਵਾਰ ਸ਼ਾਮਿਲ ਸਨ। ਜਿਨ੍ਹਾਂ ਵਿੱਚੋਂ 2 ਔਰਤਾਂ ਹਨ। ਛੇ ਚੋਣਾਂਵੀ ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ 22 ਹਲਕਿਆਂ ਵਿੱਚ 5 ਮਾਰਚ ਭਾਵ ਅੱਜ ਹੋ ਰਹੀਆ ਹਨ।
ਅੰਤਲੇ ਪੜਾਅ ਲਈ ਦੋ ਔਰਤਾਂ ਸਮੇਤ ਕੁੱਲ 92 ਉਮੀਦਵਾਰ ਮੈਦਾਨ ਵਿੱਚ ਹਨ। ਦੋ ਮਹਿਲਾ ਉਮੀਦਵਾਰ ਕਾਕਚਿੰਗ ਹਲਕੇ ਤੋਂ ਸੀਪੀਆਈ ਦੀ ਵਾਈ ਰੋਮਿਤਾ ਅਤੇ ਚੰਦੇਲ ਹਲਕੇ ਤੋਂ ਭਾਜਪਾ ਦੇ ਐਸਐਸ ਓਲਿਸ਼ ਹਨ।ਛੇ ਵਿੱਚੋਂ ਚਾਰ ਪੋਲਿੰਗ ਸਟੇਸ਼ਨ ਥੌਬਲ ਵਿੱਚ ਅਤੇ ਦੋ ਹੋਰ ਚੂਰਾਚੰਦਪੁਰ ਵਿੱਚ ਹਨ।
ਸਾਰੇ ਉਮੀਦਵਾਰਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 22, ਕਾਂਗਰਸ ਦੇ 18, ਜਨਤਾ ਦਲ-ਯੂਨਾਈਟਿਡ (ਜੇਡੀ-ਯੂ) ਅਤੇ ਨਾਗਾ ਪੀਪਲਜ਼ ਫਰੰਟ (ਐਨਪੀਐਫ) ਦੇ 10-10, ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਦੇ 11, ਦੋ ਉਮੀਦਵਾਰ ਹਨ। ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਹਰੇਕ, ਰਿਪਬਲਿਕਨ ਪਾਰਟੀ ਆਫ਼ ਇੰਡੀਆ-ਅਠਾਵਲੇ (ਆਰਪੀਆਈ-ਏ) ਦੇ ਤਿੰਨ, ਰਾਸ਼ਟਰੀ ਜਨਹਿਤ ਸੰਘਰਸ਼ ਪਾਰਟੀ (ਆਰਜੇਐਸਪੀ) ਅਤੇ ਸੀਪੀਆਈ ਦਾ ਇੱਕ-ਇੱਕ, ਅਤੇ 12 ਆਜ਼ਾਦ ਉਮੀਦਵਾਰ।
Manipur Elections 2022 Phase 2 Highlights:-
17:45 pm | ਦੁਪਹਿਰ 3 ਵਜੇ ਤੱਕ 67.77 ਫੀਸਦੀ ਪੋਲਿੰਗ ਹੋਈ
ਮਣੀਪੁਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਜਾਰੀ ਹੈ। ਦੁਪਹਿਰ 3 ਵਜੇ ਤੱਕ 67.77 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਵੋਟ ਪਾਉਣ ਲਈ ਲੋਕ ਘਰਾਂ ਤੋਂ ਬਾਹਰ ਨਿਕਲੇ।
15:00 pm | ਆਪਣੇ ਕੰਮ ਕਾਜ ਛੱਡ ਲੋਕ ਪੰਹੁਚੇ ਵੋਟ ਪਾਉਣ।
14:35 pm | ਦੂਜੇ ਪੜਾਅ 'ਚ ਦੁਪਹਿਰ 1 ਵਜੇ ਤੱਕ 47.16 ਫੀਸਦੀ ਵੋਟਿੰਗ ਦਰਜ ਕੀਤੀ ਗਈ |
13:00 pm | ਮਨੀਪੁਰ ਦੇ ਲੋਕ ਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ, ਲੱਗੀਆਂ ਭਾਰੀ ਲਾਈਨਾਂ।
12:01 PM | ਵੋਟਿੰਗ ਦੌਰਾਨ ਹਿੰਸਾ 'ਚ 2 ਦੀ ਮੌਤ
ਮਣੀਪੁਰ ਵਿੱਚ ਦੂਜੇ ਅਤੇ ਆਖਰੀ ਪੜਾਅ ਦੀ ਵੋਟਿੰਗ ਦੌਰਾਨ ਪੋਲਿੰਗ ਨਾਲ ਸਬੰਧਤ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ਥੌਬਲ ਜ਼ਿਲ੍ਹੇ ਵਿੱਚ ਅਤੇ ਦੂਜੀ ਸੈਨਾਪਤੀ ਜ਼ਿਲ੍ਹੇ ਵਿੱਚ ਵਾਪਰੀ। ਫਿਲਹਾਲ ਮਨੀਪੁਰ 'ਚ ਸਵੇਰੇ 11 ਵਜੇ ਤੱਕ 28.19 ਫੀਸਦੀ ਵੋਟਿੰਗ ਹੋ ਚੁੱਕੀ ਹੈ।
11:58 AM | ਦੂਜੇ ਪੜਾਅ 'ਚ ਸਵੇਰੇ 11 ਵਜੇ ਤੱਕ 28.19 ਫੀਸਦੀ ਵੋਟਿੰਗ ਦਰਜ ਕੀਤੀ ਗਈ |
10:00 am | ਦੂਜੇ ਪੜਾਅ 'ਚ ਸਵੇਰੇ 9 ਵਜੇ ਤੱਕ 11.40 ਫੀਸਦੀ ਵੋਟਿੰਗ ਦਰਜ ਕੀਤੀ ਗਈ।
09:40 am | ਹੀਰੋਕ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਠੋਕਚੌਮ ਰਾਧੇਸ਼ਿਆਮ ਸਿੰਘ ਦਾ ਮੰਨਣਾ ਹੈ ਕਿ ਉਹ ਘੱਟੋ-ਘੱਟ 5000 ਵੋਟਾਂ ਨਾਲ ਚੋਣ ਜਿੱਤਣਗੇ।
ਸੇਵਾਮੁਕਤ ਆਈਪੀਐਸ ਅਧਿਕਾਰੀ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਹੈ ਕਿ ਚੋਣਾਂ ਮਨੀਪੁਰ ਦੇ ਭਵਿੱਖ ਦਾ ਫੈਸਲਾ ਕਰਨਗੀਆਂ ਅਤੇ ਮੈਂ ਘੱਟੋ-ਘੱਟ 5000 ਵੋਟਾਂ ਦੇ ਫਰਕ ਨਾਲ ਜਿੱਤਾਂਗਾ
08:40 am | ਕਾਂਗਪੋਕਪੀ, ਚੂਰਾਚੰਦਪੁਰ ਅਤੇ ਇੰਫਾਲ ਪੂਰਬ ਦੇ ਸਾਰੇ 12 ਰੀਪੋਲ ਪੋਲਿੰਗ ਸਟੇਸ਼ਨਾਂ 'ਤੇ ਪੋਲਿੰਗ ਹੋ ਰਹੀ ਹੈ।
08:20 am | ਚੋਣ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਸਾਰੇ ਲੋਕ ਵੋਟ ਪਾਉਣ ਲਈ ਆਉਣ ਅਤੇ ਆਪਣੇ ਅਧਿਕਾਰ ਦੀ ਵਰਤੋ ਕਰਨ।
07:55 am | ਮਨੀਪੁਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋਈ ਹੈ ਅਤੇ ਫੇਸ 2 ਵਿੱਚ ਲੋਕਾਂ ਵਿੱਚ ਵੋਟਿੰਗ ਨੂੰ ਲੈ ਕੇ ਉਤਸ਼ਾਹ ਵੇਖਿਆ ਗਿਆ ਹੈ ਅਤੇ ਪੋਲਿੰਗ ਸੈਂਟਰ ਉੱਤੇ ਲੰਬੀਆ ਲਾਈਨਾਂ ਲੱਗੀਆਂ ਹੋਈਆ ਹਨ।
07:45 am | ਉਖਰੁਲ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨੀਪੁਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ।
07:35 am | 41/52 ਪਾਓਰੋਲੋਨ ਪੋਲ ਸਮੇਂ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੋਟਿੰਗ ਸ਼ੁਰੂ ਹੋਈ।
07:30 am | ਦੂਜੇ ਪੜਾਅ ਦੀ ਪੋਲਿੰਗ 41 ਚੰਦੇਲ ਏ.ਸੀ. ਵਿਖੇ ਵੀ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ:
20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀ
-PTC News