Manipur Elections 2022 HIGHLIGHTS: ਮਣੀਪੁਰ 'ਚ ਪਹਿਲੇ ਗੇੜ 'ਚ ਹੁਣ ਤੱਕ 78.03 ਫੀਸਦੀ ਹੋਈ ਵੋਟਿੰਗ
Manipur Elections 2022 HIGHLIGHTS: ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿਚਕਾਰ, ਮਨੀਪੁਰ ਵਿੱਚ ਦੋ-ਪੜਾਵੀ ਵਿਧਾਨ ਸਭਾ ਚੋਣਾਂ ਹੋ ਰਹੀਆ ਹਨ। ਜਿਸ ਵਿੱਚ ਪੰਜ ਜ਼ਿਲ੍ਹਿਆਂ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਕੰਗਪੋਕਪੀ ਅਤੇ ਚੂਰਾਚੰਦਪੁਰ ਦੇ 38 ਹਲਕਿਆਂ ਵਿੱਚ ਵੋਟਾਂ ਪੈਣਗੀਆਂ।ਮਣੀਪੁਰ ਚੋਣਾਂ ਦੇ ਪਹਿਲੇ ਪੜਾਅ ਵਿੱਚ 15 ਔਰਤਾਂ ਸਮੇਤ 173 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਕਿਉਂਕਿ ਕੁੱਲ 175 ਉਮੀਦਵਾਰਾਂ ਨੂੰ ਪਹਿਲਾਂ ਪੋਲਿੰਗ ਲਈ ਮਨਜ਼ੂਰੀ ਦਿੱਤੀ ਗਈ ਸੀ, ਹਾਲਾਂਕਿ ਦੋ ਆਜ਼ਾਦ ਉਮੀਦਵਾਰਾਂ ਥੈਂਗਮਿਨਲੀਅਨ ਕਿਪਗੇਨ ਅਤੇ ਪੀ ਸੋਮੋਰਜੀਤ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ ਹਨ।
ਸੀਨੀਅਰ ਲੀਡਰ ਪਹਿਲੇ ਪੜਾਅ 'ਚ ਮੁੱਖ ਮੰਤਰੀ ਬੀਰੇਨ ਸਿੰਘ ਹੀਂਗਾਂਗ ਸੀਟ ਤੋਂ ਚੋਣ ਲੜਦੇ ਨਜ਼ਰ ਆਉਣਗੇ। ਵਿਧਾਨ ਸਭਾ ਦੇ ਸਪੀਕਰ ਵਾਈ ਖੇਮਚੰਦ ਸਿੰਘ, ਵੁੰਗਜ਼ਾਗਿਨ ਵਾਲਟੇ, ਐਸ ਰਾਜੇਨ ਸਿੰਘ, ਥਾ ਬਿਸ਼ਵਜੀਤ ਸਿੰਘ ਅਤੇ ਓ ਲੁਖੋਈ ਸਿੰਘ ਵੀ ਚੋਣ ਮੈਦਾਨ ਵਿੱਚ ਹਨ।
ਮਨੀਪੁਰ ਦੇ ਚੋਣ ਪ੍ਰਚਾਰ ਦੌਰਾਨ, ਪੀਐਮ ਮੋਦੀ, ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਵੀ ਰੈਲੀਆਂ ਕੀਤੀਆਂ ਅਤੇ ਜਨਤਾ ਨੂੰ ਜਲਦੀ ਹੀ ਇੱਕ ਸੁਰੱਖਿਅਤ ਰਾਜ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਇਸ ਦੌਰਾਨ ਮਨੀਪੁਰ ਚੋਣਾਂ ਦਾ ਦੂਜਾ ਪੜਾਅ 5 ਮਾਰਚ ਨੂੰ ਹੋਵੇਗਾ ਜਿਸ ਵਿੱਚ ਤਿੰਨ ਜ਼ਿਲ੍ਹਿਆਂ ਕੰਗਪੋਕਪੀ, ਚੂਰਾਚੰਦਪੁਰ ਅਤੇ ਫੇਰਜ਼ੌਲ ਵਿੱਚ ਵੋਟਾਂ ਪੈਣਗੀਆਂ।
Manipur Elections 2022 Phase 1 HIGHLIGHTS:-
5.00PM- ਮਣੀਪੁਰ 'ਚ ਪਹਿਲੇ ਗੇੜ 'ਚ ਸ਼ਾਮ 5 ਵਜੇ ਤੱਕ 78.03 ਫੀਸਦੀ ਵੋਟਿੰਗ ਹੋਈ।
4.00PM- ਮਤਦਾਨ ਦੇ ਪਹਿਲੇ ਪੜਾਅ ਵਿੱਚ ਦੁਪਹਿਰ 3 ਵਜੇ ਤੱਕ 67.53% ਮਤਦਾਨ ਹੋਇਆ
1:30 PM- ਦੁਪਹਿਰ 1 ਵਜੇ ਤੱਕ 48.88% ਵੋਟਿੰਗ ਦਰਜ ਕੀਤੀ ਗਈ।
1:00 PM- ਹੁਣ ਤੱਕ 33% ਵੋਟਿੰਗ ਦਰਜ ਕੀਤੀ ਗਈ ਹੈ। ਕੀਥੈਲਮੰਬੀ ਵਿੱਚ ਚੋਣ ਵਿਘਨ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਕਾਰਨ ਪੋਲਿੰਗ ਪ੍ਰਕਿਰਿਆ ਵਿੱਚ ਦੇਰੀ ਹੋਈ ਹੈ। ਈਵੀਐਮ ਮਸ਼ੀਨ ਟੁੱਟ ਗਈ ਹੈ, ਅਸੀਂ ਜਾਂਚ ਕਰ ਰਹੇ ਹਾਂ ਕਿ ਅੱਜ ਇੱਥੇ ਚੋਣਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਜਾਂ ਦੁਬਾਰਾ ਪੋਲ ਕਰਵਾਉਣਾ ਹੈ: ਰਾਜੇਸ ਅਗਰਵਾਲ, ਸੀਈਓ ਮਨੀਪੁਰ
11:30 am - ਮਨੀਪੁਰ ਚੋਣਾਂ 2022 ਦੇ ਪਹਿਲੇ ਪੜਾਅ ਵਿੱਚ ਸਵੇਰੇ 11 ਵਜੇ ਤੱਕ 27.34% ਮਤਦਾਨ ਦਰਜ ਕੀਤਾ ਗਿਆ।