ਮਨਾਲੀ ਦੇ ਹੋਟਲ 'ਚ ਪਤਨੀ ਦੇ ਦੋਸਤ ਦੀ ਹੱਤਿਆ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚਲੇ ਹੋਟਲ ਵਿੱਚ ਪਤੀ ਨੇ ਆਪਣੀ ਪਤਨੀ ਦੇ ਦੋਸਤ ਦਾ ਕਤਲ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਤੀ ਵੱਲੋਂ ਚਲਾਈ ਗੋਲੀ ਵਿੱਚ ਪਤਨੀ ਵੀ ਗੰਭੀਰ ਜ਼ਖ਼ਮੀ ਹੋ ਗਈ। ਕੁੱਲੂ ਦੇ ਐੱਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਦਿੱਲੀ ਦੀਆਂ ਦੋ ਔਰਤਾਂ, ਜਿਨ੍ਹਾਂ ਵਿੱਚੋਂ ਇੱਕ ਵਿਆਹੁਤਾ ਹੈ, ਮਨਾਲੀ ਦੇ ਹੋਟਲ ਵਿੱਚ ਰੁਕੀਆਂ ਹੋਈਆਂ ਸਨ। ਉਨ੍ਹਾਂ ਨੇ ਰਾਤ ਨੂੰ ਦੋਸਤ, ਜੋ ਗੁੜਗਾਉਂ ਦਾ ਸੀ, ਨੂੰ ਕਮਰੇ 'ਚ ਬੁਲਾਇਆ ਸੀ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚਲੇ ਹੋਟਲ 'ਚ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਇਕ ਕਾਰੋਬਾਰੀ ਨੇ ਆਪਣੀ ਪਤਨੀ ਦੇ ਦੋਸਤ ਦਾ ਕਤਲ ਕਰਨ ਤੋਂ ਬਾਅਦ ਕਥਿਤ ਤੌਰ ਉਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਹੱਥ 'ਚ ਵੀ ਗੋਲ਼ੀ ਲੱਗੀ ਹੈ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਜਿਸ ਹੋਟਲ ਵਿੱਚ ਇਹ ਘਟਨਾ ਵਾਪਰੀ ਹੈ। ਦੋ ਔਰਤਾਂ ਨੇ ਕਿਰਾਏ ਉਤੇ ਹੋਟਲ ਲਿਆ ਸੀ। ਇਨ੍ਹਾਂ ਵਿਚੋਂ ਇਕ ਔਰਤ ਵਿਆਹੀ ਹੋਈ ਤੇ ਉਸ ਦਾ ਪਤੀ ਦਿੱਲੀ ਵਿੱਚ ਕਾਰੋਬਾਰੀ ਸੀ। ਕੁੱਲੂ ਦੇ ਪੁਲਿਸ ਸੁਪਰਡੈਂਟ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਸਰੂ ਪਿੰਡ ਦੇ ਇਸ ਹੋਟਲ ਵਿੱਚ ਦਿੱਲੀ ਦੀਆਂ ਦੋ ਔਰਤਾਂ ਠਹਿਰੀਆਂ ਹੋਈਆਂ ਸਨ। ਰਾਤ ਨੂੰ ਦੋਵੇਂ ਔਰਤਾਂ ਨੇ ਸੰਨੀ ਨਾਂ ਦੇ ਦੋਸਤ ਨੂੰ ਪਾਰਟੀ ਲਈ ਹੋਟਲ ਵਿੱਚ ਬੁਲਾਇਆ ਸੀ। ਬਾਅਦ 'ਚ ਵਿਆਹੁਤਾ ਔਰਤ ਉਸ ਵਿਅਕਤੀ ਨਾਲ ਕਮਰੇ 'ਚ ਚਲੀ ਗਈ। ਪੁਲਿਸ ਸੁਪਰਡੈਂਟ ਅਨੁਸਾਰ ਵਿਆਹੁਤਾ ਔਰਤ ਦਾ ਪਤੀ ਸ਼ੁੱਕਰਵਾਰ ਸਵੇਰੇ ਹੋਟਲ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਸੰਨੀ ਨਾਲ ਕਮਰੇ ਵਿੱਚ ਦੇਖ ਕੇ ਗੁੱਸੇ ਵਿੱਚ ਆ ਗਿਆ। ਇਸ ਤੋਂ ਬਾਅਦ ਉਸ ਨੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ। ਔਰਤ ਮੁਤਾਬਕ ਉਸ ਦੇ ਪਤੀ ਨੇ ਸੰਨੀ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਅੱਗੇ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਅਪਰਾਧ ਵਿੱਚ ਔਰਤਾਂ ਦੀ ਕੋਈ ਭੂਮਿਕਾ ਨਹੀਂ ਸੀ। ਇਹ ਵੀ ਪੜ੍ਹੋ : ਖਜ਼ਾਨੇ ਦੀ ਦੁਰਵਰਤੋਂ ਖ਼ਿਲਾਫ਼ ਵ੍ਹਾਈਟ ਪੇਪਰ ਲਿਆਏਗੀ 'ਆਪ' ਸਰਕਾਰ