ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਆਧਾਰ ਕਾਰਡ 'ਤੇ ਪਾ ਕੇ ਬੈਂਕ ਖਾਤਾ ਖੋਲ੍ਹਣ ਪਹੁੰਚਿਆ ਨੌਜਵਾਨ
ਪਠਾਨਕੋਟ, 9 ਜੁਲਾਈ: ਢਾਂਗੂ ਰੋਡ 'ਤੇ ਸਥਿਤ ਇਕ ਨਿੱਜੀ ਬੈਂਕ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਨੌਜਵਾਨ ਆਧਾਰ ਕਾਰਡ 'ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲਗਾ ਕੇ ਖਾਤਾ ਖੋਲ੍ਹਣ ਲਈ ਪਹੁੰਚ ਗਿਆ।
ਕੇ.ਵਾਈ.ਸੀ ਦੇ ਦੌਰਾਨ ਜਦੋਂ ਬੈਂਕ ਮੁਲਾਜ਼ਮਾਂ ਨੂੰ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਆਈਡੀ 'ਤੇ ਲੱਗੀ ਮਿਲੀ ਤਾਂ ਉਹ ਚੌਕਸ ਹੋ ਗਏ ਅਤੇ ਨੌਜਵਾਨ ਨੂੰ ਗੱਲਾਂ 'ਚ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਭੱਜ ਗਿਆ।
ਇਹ ਵੀ ਪੜ੍ਹੋ: ਬ੍ਰਿਟਿਸ਼ ਫੌਜ ਦੇ 12 ਸਿੱਖ ਫੌਜੀਆਂ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਭਾਰਤ ਚਿੰਤਤ
ਹਾਲਾਂਕਿ ਇੱਕ ਬੈਂਕ ਕਰਮਚਾਰੀ ਨੇ ਸਕੂਟੀ 'ਤੇ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਨੌਜਵਾਨ ਗਾਇਬ ਹੋ ਚੁੱਕਾ ਸੀ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਰੀ ਘਟਨਾ ਦੌਰਾਨ ਹਰਿਆਣਾ ਨੰਬਰ ਦੀ ਗੱਡੀ ਵੀ ਬੈਂਕ ਦੇ ਬਾਹਰ ਖੜ੍ਹੀ ਸੀ, ਜੋ ਨੌਜਵਾਨ ਬੈਂਕ 'ਚ ਖਾਤਾ ਖੋਲ੍ਹਣ ਲਈ ਆਇਆ ਸੀ ਅਤੇ ਉਹ ਵੀ ਹਰਿਆਣਵੀ ਜਾਪਦਾ ਸੀ।
ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੈਂਕ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁਲਿਸ ਦੇ ਨਾਲ-ਨਾਲ ਐਸ.ਐਸ.ਪੀ. ਪਠਾਨਕੋਟ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: ਉੱਤਰਾਖੰਡ ਹਾਦਸਾ: ਢੇਲਾ ਨਦੀ 'ਚ ਰੂੜੀ ਕਾਰ, 9 ਦੀ ਮੌਤ, 1 ਨੂੰ ਬਚਾ ਲਿਆ ਗਿਆ
ਇਸ ਦੇ ਨਾਲ ਹੀ ਮੁਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਨੌਜਵਾਨ ਵੱਲੋਂ ਦਿੱਤਾ ਗਿਆ ਆਧਾਰ ਕਾਰਡ ਮੰਗੀ ਲਾਲ ਵਾਸੀ ਪ੍ਰੇਮ ਨਗਰ ਢਾਕੀ ਦਾ ਹੈ। ਮਾਮਲੇ 'ਚ ਗੈਂਗਸਟਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਪੁਲਿਸ ਵੀ ਚੌਕਸ ਹੋ ਗਈ ਹੈ ਅਤੇ ਪੁਲਿਸ ਤਰਫੋਂ ਇਸ ਸਬੰਧੀ ਜਾਂਚ ਕਰਦੇ ਹੋਏ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਚ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
-PTC News