ਵਿਅਕਤੀ ਵੱਲੋਂ ਮਹਿਲਾ ਵਕੀਲ ਦੀ ਸ਼ਰੇਆਮ ਕੁੱਟਮਾਰ, ਵੀਡੀਓ ਹੋਈ ਵਾਇਰਲ
ਬੈਂਗਲੁਰੂ, 16 ਮਈ: ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ 'ਚ ਇੱਕ ਵਿਅਕਤੀ ਵੱਲੋਂ ਮਹਿਲਾ ਵਕੀਲ ਨਾਲ ਕੁੱਟਮਾਰ ਮਗਰੋਂ ਸਥਾਨਿਕ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਧੜੱਲੇ ਨਾਲ ਵਾਇਰਲ ਹੋਈ ਹੈ। ਇਹ ਵੀ ਪੜ੍ਹੋ: ਪੁੱਤ ਵੱਲੋਂ ਮਾਪਿਓ ਦੀ ਬੇਰਹਿਮੀ ਨਾਲ ਕੁੱਟਮਾਰ; ਪੁਲਿਸ ਵੱਲੋਂ ਨਹੀਂ ਕੀਤਾ ਜਾ ਰਿਹਾ ਮਾਮਲਾ ਦਰਜ ਮਹਾੰਤੇਸ਼ ਨਾਂਅ ਦੇ ਇਸ ਵਿਅਕਤੀ ਨੇ ਦਿਨ ਦਿਹਾੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਮਹਿਲਾ ਵਕੀਲ ਅਤੇ ਉਸ ਦੇ ਪਤੀ 'ਤੇ ਹਮਲਾ ਕਰ ਦਿੱਤਾ। ਹਮਲੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿੱਟਰ 'ਤੇ ਵਾਇਰਲ ਜਾ ਚੁੱਕੀ ਹੈ, ਜਿਸਨੂੰ 5 ਲੱਖ ਤੋਂ ਉੱਤੇ ਵਿਊਜ਼ ਮਿਲੇ ਹਨ। ਜਿਸ ਦੇ ਆਧਾਰ 'ਤੇ ਬਾਗਲਕੋਟ ਕਸਬੇ ਦੀ ਪੁਲਿਸ ਨੇ ਮਹੰਤੇਸ਼ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਕੁੱਟਮਾਰ ਦੇ ਦੋਸ਼ਾਂ ਹੇਠ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਹਾਸਿਲ ਜਾਣਕਾਰੀ ਮੁਤਾਬਿਕ ਮਹਿਲਾ ਵਕੀਲ ਅਤੇ ਦੋਸ਼ੀ ਮਹੰਤੇਸ਼ ਆਪਸ ਵਿਚ ਗੁਆਂਢੀ ਹਨ। ਘਟਨਾ ਦੀ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਮਹਾੰਤੇਸ਼ ਗੁੱਸੇ ਅਤੇ ਰੋਸ ਵਿਚ ਆਕੇ ਔਰਤ 'ਤੇ ਹਮਲਾ ਕਰ ਦਿੰਦਾ ਹੈ। ਵੀਡੀਓ ਦੀ ਸ਼ੁਰੂਆਤ 'ਚ ਦੋਸ਼ੀ ਔਰਤ ਦੇ ਢਿੱਡ ਵਿੱਚ ਲੱਤ ਮਾਰਦਾ ਹੈ ਅਤੇ ਫਿਰ ਲੱਤਾਂ ਦੀ 'ਤੇ ਥੱਪੜਾਂ ਦੀ ਬੁਛਾੜ ਛੱਡ ਦਿੰਦਾ ਹੈ। ਇਹ ਵੀ ਪੜ੍ਹੋ: ਕੈਲੀਫੋਰਨੀਆ ਦੇ ਚਰਚ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਕਈ ਗੰਭੀਰ ਜ਼ਖ਼ਮੀ
ਪੁਲਿਸ ਨੇ ਮਹਾੰਤੇਸ਼ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਿਹਾ ਕਿ ਉਸ ਨੇ ਸਿਵਲ ਝਗੜੇ ਦੇ ਮਾਮਲੇ ਨੂੰ ਲੈ ਕੇ ਨਿੱਜੀ ਰੰਜਸ਼ ਕਾਰਨ ਔਰਤ 'ਤੇ ਹਮਲਾ ਕੀਤਾ ਸੀ। -PTC NewsMan brutally assaulted a lawyer in Vinayak nagar, Bagalkot, Karnataka. He has been identified as Mahantesh pic.twitter.com/IyseY0ROhz — Aarif Shah (@shahaarrif) May 14, 2022