ਪਰਿਵਾਰ ਨਾਲ ਅਮਰੀਕਾ ਵੱਸਣ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਉਜੜਿਆ ਘਰ
ਪੰਜਾਬ ਦੇ ਅੰਮ੍ਰਿਤਸਰ ਦੇ ਵਿਅਕਤੀ ਦੀ ਬੀਤੀ ਰਾਤ ਅਮਰੀਕਾ ਦੇ ਸੂਬੇ ਨੇਵਾਡਾ ਦੇ ਸ਼ਹਿਰ ਲਾਸ ਵੇਗਾਸ ਵਿਖੇ ਸੜਕ ਹਾਦਸੇ 'ਚ ਹੋਈ ਮੌਤ ਨੇ ਦਿਲ ਦਹਿਲਾ ਦਿੱਤਾ। ਹਿਰਦੇ ਨੂੰ ਵਲੂੰਧਰਨ ਵਾਲੀ ਇਸ ਖਬਰ ਨੇ ਪਰਿਵਾਰ ਚ ਸੋਗ ਫੈਲਾ ਦਿੱਤਾ। ਜਾਣਕਰੀ ਮੁਤਾਬਿਕ ਪੰਜਾਬੀ ਮੂਲ ਦੇ ਵਿਅਕਤੀ ਗੁਰਿੰਦਰ ਸਿੰਘ ਬਾਠ ਦੀ ਕਾਰ ਹਾਦਸੇ 'ਚ ਮੌਤ ਹੋ ਗਈ ਹੈ। ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਈਆ ਨਾਲ ਸਬੰਧ ਰੱਖਦੇ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਅਮਰੀਕਾ ਦੇ ਲਾਸ ਵੇਗਾਸ 'ਚ ਪੱਕੇ ਤੌਰ 'ਤੇ ਜਾ ਵਸੇ ਸਨ।
Read More : ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਕੀਤੀ ਅਹਿਮ ਅਪੀਲ,ਕੋਰੋਨਾ ਮੁਕਤ ਨੂੰ ਹੀ ਦਿਓ ਪਿੰਡ...
ਮ੍ਰਿਤਕ ਗੁਰਿੰਦਰ ਸਿੰਘ ਬਾਠ ਤਕਰੀਬਨ ਇਕ ਹਫ਼ਤਾ ਪਹਿਲਾਂ ਹੀ ਰਈਆ ਵਿਖੇ ਆਪਣੇ ਪਰਿਵਾਰ ਨੂੰ ਮਿਲ ਕੇ ਅਮਰੀਕਾ ਗਏ ਸਨ।ਜਦ ਉਹ ਕਿਸੇ ਜ਼ਰੂਰੀ ਕੰਮ ਲਈ ਗੱਡੀ ਲੈ ਕੇ ਘਰੋਂ ਨਿਕਲੇ ਤਾਂ ਉਨ੍ਹਾਂ ਦੀ ਕਾਰ ਲਾਸ ਵੇਗਾਸ (ਕੈਲੀਫੋਰਨੀਆ) ਵਿਖੇ ਇਕ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਹੀ ਡੂੰਘੀਆਂ ਸੱਟਾਂ ਵੱਜੀਆਂ ਅਤੇ ਉਹ ਮੌਕੇ 'ਤੇ ਹੀ ਉਹ ਦਮ ਤੋੜ ਗਏ।
ਇੱਥੇ ਦੱਸ ਦੇਈਏ ਕਿ ਸਵ. ਗੁਰਿੰਦਰ ਸਿੰਘ ਬਾਠ ਲਾਸ ਵੇਗਾਸ (ਕੈਲੀਫੋਰਨੀਆ) 'ਚ ਆਪਣੀ ਪਤਨੀ ਨਾਲ ਰਹਿੰਦੇ ਸਨ, ਅਤੇ ਜਲਦ ਹੀ ਬੱਚਿਆਂ ਨਾਲਉਹਨਾਂ ਦਾ ਪੂਰਾ ਪਰਿਵਾਰ ਵੀ ਅਮਰੀਕਾ 'ਚ ਵੱਸਣ ਦੀ ਤਿਆਰੀ ਕਰ ਰਿਹਾ ਸੀ।
Click here to follow PTC News on Twitter