ਫਗਵਾੜਾ 'ਚ ਵਾਪਰੀ ਵੱਡੀ ਵਾਰਦਾਤ,ਬੇਰਹਿਮੀ ਨਾਲ ਕੀਤਾ ਚੌਂਕੀਦਾਰ ਦਾ ਕਤਲ
ਫਗਵਾੜਾ : ਫਗਵਾੜਾ ਦੇ ਪਿੰਡ ਬਘਾਣਾ ਚ ਲਕਸ਼ਮੀ ਭੱਠੇ ਦੇ ਉੱਪਰ ਚੌਕੀਦਾਰੀ ਕਰ ਰਹੇ ਇਕ ਵਿਅਕਤੀ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ ਮਾਮਲਾ ਟਰੈਕਟਰ ਚੋਰੀ ਦਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਐਸਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਰਿਹਾਣਾ ਜੱਟਾਂ ਤੋਂ ਪਿੰਡ ਬਘਾਣਾ ਨੂੰ ਜਾਂਦੀ ਸੜਕ ਤੇ ਲਕਸ਼ਮੀ ਇੱਟਾਂ ਦਾ ਭੱਠਾ ਬਣਿਆ ਹੋਇਆ ਹੈ ਇਸ ਭੱਠੇ ਤੇ ਪਿਛਲੇ ਲੰਬੇ ਸਮੇਂ ਤੋਂ ਦੇਸ ਰਾਜ ਨਾਮ ਦਾ ਇਕ ਵਿਅਕਤੀ ਰਾਤ ਨੂੰ ਚੌਕੀਦਾਰੀ ਕਰਦਾ ਹੈ |
Read More : ਕੋਟਕਪੂਰਾ ਗੋਲੀਕਾਂਡ ਨਾਲ ਜੁੜੀ ਵੱਡੀ ਖ਼ਬਰ : SIT ਅੱਗੇ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ
ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਲਾਗਲੇ ਪਿੰਡ ਤੋਂ ਖਾਣਾ ਖਾ ਕੇ ਭੱਠੇ ਤੇ ਪਹੁੰਚਿਆ ਪਰ ਸਵੇਰ ਦੇ ਵੇਲੇ ਆਪਣੇ ਘਰ ਵਾਪਿਸ ਨਹੀਂ ਪਹੁੰਚਿਆ ਉਸ ਦੀ ਪਤਨੀ ਉਸ ਨੂੰ ਵੇਖਣ ਦੇ ਲਈ ਪੱਠੇ ਤੇ ਪਹੁੰਚੀ ਤਾਂ ਉਸ ਨੇ ਵੇਖਿਆ ਕਿ ਜਿਸ ਜਗ੍ਹਾ ਭੱਠੇ ਵਾਲਿਆਂ ਦਾ ਟਰੈਕਟਰ ਖੜ੍ਹਾ ਹੁੰਦਾ ਹੈ ਉਸ ਦਾ ਤਾਲਾ ਟੁੱਟਾ ਹੋਇਆ ਸੀ ਤੇ ਕਈ ਜਗ੍ਹਾ ਤੇ ਖੂਨ ਦੇ ਛਿੱਟੇ ਨਜ਼ਰ ਆਉਂਦੇ ਪਏ ਸੀ
Read more : ਟੋਕੀਓ ਓਲੰਪਿਕ ਖੇਡਾਂ ‘ਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰੀ ਗੁਰਜੀਤ ਕੌਰ ਵਿਖਾਏਗੀ ਆਪਣੇ ਜੌਹਰ
ਜਦੋਂ ਉਸ ਨੇ ਅੱਗੇ ਜਾ ਕੇ ਵੇਖਿਆ ਤਾਂ ਉਸ ਦੇ ਪਤੀ ਦੇਸ ਰਾਜ ਦੀ ਲਾਸ਼ ਉਸ ਨੂੰ ਨਜ਼ਰ ਆਈ ਦੇਸ ਰਾਜ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ