ਚੋਣ ਕਮਿਸ਼ਨ ਦਾ ਵੱਡਾ ਫੈਸਲਾ, 10 ਫਰਵਰੀ ਤੋਂ 7 ਮਾਰਚ ਤੱਕ ਐਗਜ਼ਿਟ ਪੋਲ 'ਤੇ ਲੱਗੀ ਪਾਬੰਦੀ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ 10 ਫਰਵਰੀ ਨੂੰ ਸਵੇਰੇ 7 ਵਜੇ ਤੋਂ 7 ਮਾਰਚ ਨੂੰ ਸ਼ਾਮ 6.30 ਵਜੇ ਤੱਕ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਸਾਰੇ ਐਗਜ਼ਿਟ ਪੋਲ 'ਤੇ ਪਾਬੰਦੀ ਦਾ ਐਲਾਨ ਕੀਤਾ। ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਕੋਈ ਵੀ ਵਿਅਕਤੀ ਕੋਈ ਐਗਜ਼ਿਟ ਪੋਲ ਨਹੀਂ ਕਰਵਾਏਗਾ ਅਤੇ ਨਾ ਹੀ ਕਿਸੇ ਐਗਜ਼ਿਟ ਪੋਲ ਦੇ ਨਤੀਜੇ ਨੂੰ ਪ੍ਰਿੰਟ ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਕਾਸ਼ਿਤ ਜਾਂ ਜਨਤਕ ਨਹੀਂ ਕਰੇਗਾ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦੋ ਸਾਲ ਤੱਕ ਦੀ ਮਿਆਦ ਲਈ ਜੇਲ੍ਹ, ਜਾਂ ਜੁਰਮਾਨਾ, ਜਾਂ ਦੋਵਾਂ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ। ਮੁੱਖ ਚੋਣ ਅਫ਼ਸਰ ਵੱਲੋਂ ਅੱਗੇ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਹੈ ਕਿ ਆਮ ਚੋਣਾਂ ਦੇ ਸਬੰਧਤ ਪੋਲਿੰਗ ਖੇਤਰਾਂ ਵਿੱਚ ਵੋਟਾਂ ਪੈਣ ਦੇ ਨਿਰਧਾਰਿਤ ਸਮੇਂ ਦੇ ਨਾਲ ਸਮਾਪਤ ਹੋਣ ਵਾਲੇ 48 ਘੰਟਿਆਂ ਦੇ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਓਪੀਨੀਅਨ ਪੋਲ ਜਾਂ ਕਿਸੇ ਵੀ ਹੋਰ ਚੋਣ ਪੋਲ ਦੇ ਨਤੀਜਿਆਂ ਸਮੇਤ ਕਿਸੇ ਵੀ ਚੋਣ ਨਾਲ ਸਬੰਧਤ ਮਾਮਲੇ ਨੂੰ ਪ੍ਰਦਰਸ਼ਿਤ ਕਰਨ ਦੀ ਮਨਾਹੀ ਹੋਵੇਗੀ।
ਇਹ ਵੀ ਪੜ੍ਹੋ: ਹੁਣ ਤੱਕ ਜ਼ਿਲ੍ਹੇ ਵਿੱਚ 28 ਨਾਮਜ਼ਦਗੀਆ ਹੋ ਚੁੱਕੀਆਂ ਹਨ ਦਾਖਲ: ਜ਼ਿਲ੍ਹਾ ਚੋਣ ਅਫ਼ਸਰ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਐਗਜ਼ਿਟ ਪੋਲ ਦੇ ਸੰਚਾਲਨ, ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ 'ਚ ਇਸ ਦੇ ਪ੍ਰਕਾਸ਼ਨ ਜਾਂ ਇਸ ਦੇ ਪ੍ਰਚਾਰ 'ਤੇ 10 ਫਰਵਰੀ ਨੂੰ ਸਵੇਰੇ 7 ਵਜੇ ਤੋਂ 7 ਮਾਰਚ ਸ਼ਾਮ 6.30 ਵਜੇ ਤੱਕ ਪਾਬੰਦੀ ਲਗਾਈ ਗਈ ਹੈ। ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ। ਉੱਤਰ ਪ੍ਰਦੇਸ਼ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ 10 ਫਰਵਰੀ ਨੂੰ ਹੋਣੀਆਂ ਹਨ। ਇਸ ਤੋਂ ਬਾਅਦ ਦੂਜਾ ਪੜਾਅ 14 ਫਰਵਰੀ, ਤੀਜਾ ਪੜਾਅ 20 ਫਰਵਰੀ, ਚੌਥਾ ਪੜਾਅ 23 ਫਰਵਰੀ, ਪੰਜਵਾਂ ਪੜਾਅ 27 ਫਰਵਰੀ ਨੂੰ ਹੋਵੇਗਾ। ਇਸ ਤੋਂ ਇਲਾਵਾ ਛੇਵੇਂ ਪੜਾਅ ਦੀਆਂ ਚੋਣਾਂ 3 ਮਾਰਚ ਨੂੰ ਅਤੇ ਸੱਤਵੇਂ ਪੜਾਅ ਦੀਆਂ ਚੋਣਾਂ 7 ਮਾਰਚ ਨੂੰ ਹੋਣਗੀਆਂ। ਦੂਜੇ ਪਾਸੇ, ਮਨੀਪੁਰ ਦੀਆਂ 60 ਸੀਟਾਂ ਲਈ 27 ਫਰਵਰੀ ਅਤੇ 3 ਮਾਰਚ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ, ਜਦੋਂ ਕਿ ਗੋਆ (40 ਸੀਟਾਂ) ਅਤੇ ਉੱਤਰਾਖੰਡ (70 ਸੀਟਾਂ) ਲਈ 14 ਫਰਵਰੀ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ 20 ਫਰਵਰੀ ਨੂੰ ਪੰਜਾਬ (117 ਸੀਟਾਂ) ਵਿੱਚ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। ਸਾਰੇ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। -PTC NewsIn a notification, the Election Commission of India said, "No person shall conduct any exit poll and publish or publicize by means of print or any other manner, the result of any exit poll." pic.twitter.com/omMfYb7kWV — ANI (@ANI) January 29, 2022