Tue, Nov 5, 2024
Whatsapp

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਨੂੰ ਮਿਲੀਆਂ ਗਰਾਂਟਾਂ ਖਰਚਣ 'ਤੇ ਲੱਗੀ ਰੋਕ

Reported by:  PTC News Desk  Edited by:  Pardeep Singh -- March 23rd 2022 04:34 PM
ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਨੂੰ ਮਿਲੀਆਂ ਗਰਾਂਟਾਂ ਖਰਚਣ 'ਤੇ ਲੱਗੀ ਰੋਕ

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਨੂੰ ਮਿਲੀਆਂ ਗਰਾਂਟਾਂ ਖਰਚਣ 'ਤੇ ਲੱਗੀ ਰੋਕ

ਚੰਡੀਗੜ੍ਹ: ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫੈਸਲਾ ਸਾਹਮਣੇ ਆਇਆ ਹੈ । ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਹੁਣ ਤੱਕ ਮਿਲੀਆਂ ਗਰਾਂਟਾਂ ਖਰਚਣ ਉੱਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ 2021-2022 ਦੇ ਦੌਰਾਨ 11 ਪ੍ਰਕਾਰ ਦੀਆਂ ਗਰਾਂਟਾਂ ਉੱਤੇ ਰੋਕ ਲਗਾ ਦਿੱਤੀ ਹੈ। ਹੇਠ ਲਿਖੀਆ ਗਰਾਂਟਾਂ ਖਰਚਣ ਉੱਤੇ ਰੋਕ ਲਗਾਈ ਹੈ- ਵਿਵੇਕੀ ਗਰਾਂਟ ਕੈਟਲ ਫੇਅਰ ਗਰਾਂਟਾਂ ਪਿੰਡਾਂ ਵਿੱਚ ਤਰਲ ਵੇਸਟ ਮਨੇਜ਼ਮੈਂਟ ਸਕੀਮ ਸੋਲਿਡ ਵੇਸਟ ਮਨੈਜਮੈਂਟ ਸਕੀਮ ਪਿੰਡਾਂ ਵਿੱਚ ਯਾਦਗਾਰੀ ਗੇਟਾਂ ਸੰਬੰਧੀ ਗਰਾਂਟ ਸ਼ਮਸਾਨ ਘਾਟ ਬਣਾਉਣ ਸੰਬੰਧੀ ਰੋਕ ਈਸਾਈ ਅਤੇ ਮੁਸਲਿਮ ਭਾਈਚਾਰੇ ਲਈ ਕਬਰਗਾਹਾਂ ਉੱਤੇ ਰੋਕ ਪਿੰਡਾਂ ਵਿੱਚ ਸੋਲਰ ਲਾਈਟਾਂ ਦੀ ਉਸਾਰੀ ਇਨਫਰਾਸਟੈਕਚਰ ਗੈਪ ਫਿਲਿੰਗ ਸਕੀਮ ਐਸਸੀ ਪਿੰਡਾਂ ਆਧੁਨਿਕਕਰਨ ਅਤੇ ਸੁਧਾਰ ਕਰਨ ਆਰ ਜੀਐਸਏ ਸਕੀਮ ਤਹਿਤ ਕਮਨਿਊਟੀ ਸੈਂਟਰ ਹੋਰ ਗਰਾਂਟਾ ਉਤੇ ਵੀ ਰੋਕ ਲਗਾਈ ਗਈ ਹੈ। ਇਹ ਵੀ ਪੜ੍ਹੋ:ਪੰਜਾਬੀ ਗੀਤਕਾਰ ਅਲਮਸਤ ਦੇਸਰਪੁਰੀ ਫਾਨੀ ਦੁਨੀਆ ਤੋਂ ਹੋਏ ਰੁਖ਼ਸਤ -PTC News


Top News view more...

Latest News view more...

PTC NETWORK