1 ਅਪ੍ਰੈਲ ਤੋਂ ਇਨ੍ਹਾਂ 10 ਨਿਯਮਾਂ 'ਚ ਹੋਣਗੇ ਬਦਲਾਅ , ਜਾਣੋ ਜ਼ਰੂਰ
Changes From 1st April 2022: ਅਪ੍ਰੈਲ 2022 ਵਿੱਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਸ ਦਾ ਸਿੱਧਾ ਪ੍ਰਭਾਵ ਆਮ ਆਦਮੀ ਦੀ ਜੇਬ ਉਤੇ ਪਵੇਗਾ। ਆਉਣ ਵਾਲੇ ਅਗਲੇ ਮਹੀਨੇ ਵਿੱਚ ਯਾਨੀ ਅਪ੍ਰੈਲ ਮਹੀਨੇ ਵਿੱਚ GST,ਬੈਂਕ ,ਟੈਕਸ ਅਤੇ FD ਸਮੇਤ ਕਈ ਨਿਯਮਾਂ 'ਚ ਬਦਲਾਅ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਅਪ੍ਰੈਲ ਮਹੀਨਾ ਆਮ ਆਦਮੀ ਦੀ ਜੇਬ ਉਤੇ ਮਹਿੰਗਾਈ ਦੀ ਮਾਰ ਪਵੇਗੀ। ਆਓ ਜਾਣਦੇ ਹਾਂ ਕਿ ਉਹ ਕਿਹੜੇ ਵੱਡੇ ਬਦਲਾਅ ਹਨ ਜਿਨ੍ਹਾਂ ਦਾ ਜਾਣਨਾ ਸਾਡੇ ਲਈ ਜ਼ਰੂਰੀ ਹੈ
1. 1 ਅਪ੍ਰੈਲ ਤੋਂ ਕ੍ਰਿਪਟੋਕਰੰਸੀ 'ਤੇ ਨਵੇਂ ਨਿਯਮ ਹੋਣਗੇ ਲਾਗੂ
ਕੇਂਦਰ ਸਰਕਾਰ 1 ਅਪ੍ਰੈਲ 2022 ਤੋਂ ਨਵੇਂ ਇਨਕਮ ਟੈਕਸ (Income Tax) ਕਾਨੂੰਨ ਲਾਗੂ ਕਰਨ ਜਾ ਰਹੀ ਹੈ। ਦਰਅਸਲ 1 ਅਪ੍ਰੈਲ, 2022 ਤੋਂ ਮੌਜੂਦਾ PF ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਨ੍ਹਾਂ 'ਤੇ ਟੈਕਸ ਵੀ ਲੱਗੇਗਾ। ਨਵੇਂ ਨਿਯਮਾਂ ਮੁਤਾਬਕ EPF ਖਾਤੇ 'ਚ 2.5 ਲੱਖ ਰੁਪਏ ਤੱਕ ਦੇ ਟੈਕਸ ਮੁਕਤ ਯੋਗਦਾਨ (Tax-free contributions) ਦੀ ਸੀਮਾ ਲਗਾਈ ਜਾ ਰਹੀ ਹੈ। ਜੇ ਇਸ ਤੋਂ ਉੱਪਰ ਯੋਗਦਾਨ ਪਾਇਆ ਜਾਂਦਾ ਹੈ ਤਾਂ ਉਸ ਉਤੇ ਵਿਆਜ (Interest) ਦੀ ਆਮਦਨ 'ਤੇ ਟੈਕਸ ਲੱਗੇਗਾ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੇ JPF ਵਿੱਚ ਟੈਕਸ ਮੁਕਤ ਯੋਗਦਾਨ ਦੀ ਹੱਦ 5 ਲੱਖ ਰੁਪਏ ਸਾਲਾਨਾ ਕਰ ਦਿੱਤੀ ਜਾਵੇਗੀ।
2. ਡਾਕਘਰ ਦੇ ਨਿਯਮਾਂ 'ਚ ਬਦਲਾਅ
ਪੋਸਟ ਆਫਿਸ (Post Office) ਦੀਆਂ ਸਮਾਲ ਸੇਵਿੰਗ ਸਕੀਮਾਂ (Small savings schemes) ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਇਸ ਬਦਲਾਅ ਦੀ ਜਾਣਕਾਰੀ ਰੱਖਣਾ ਜ਼ਰੂਰੀ ਹੈ ਕਿਉਂਕਿ 1 ਅਪ੍ਰੈਲ 2022 ਤੋਂ ਪੋਸਟ ਆਫਿਸ ਮਾਸਿਕ ਆਮਦਨ ਯੋਜਨਾ (POMIS), ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ (SCSS) ਤੇ ਟਰਮ ਡਿਪਾਜ਼ਿਟ ਖਾਤਿਆਂ 'ਤੇ ਵਿਆਜ ਦੀ ਰਕਮ ਸਿਰਫ਼ ਬਚਤ ਖਾਤਿਆਂ ਵਿੱਚ ਉਪਲੱਬਧ ਹੋਵੇਗੀ। ਇਸ ਤਹਿਤ ਤੁਸੀਂ ਡਾਕਘਰ ਜਾ ਕੇ ਵਿਆਜ ਦੇ ਪੈਸੇ ਨਕਦ ਰੂਪ ਵਿਚ ਨਹੀਂ ਲੈ ਸਕਦੇ। ਬਚਤ ਖਾਤੇ (Savings Account )ਨੂੰ ਲਿੰਕ ਕਰਨ 'ਤੇ, ਵਿਆਜ ਦਾ ਪੈਸਾ ਇਲੈਕਟ੍ਰਾਨਿਕ ਤਰੀਕੇ ਨਾਲ ਟ੍ਰਾਂਸਫਰ ਕੀਤਾ ਜਾਵੇਗਾ। ਸਰਕਾਰ ਨੇ MIS, SCSS, ਟਾਈਮ ਡਿਪਾਜ਼ਿਟ ਖਾਤਿਆਂ ਦੇ ਮਾਮਲੇ ਵਿੱਚ ਮਹੀਨਾਵਾਰ, ਤਿਮਾਹੀ, ਸਾਲਾਨਾ ਵਿਆਜ ਜਮ੍ਹਾਂ ਕਰਨ ਲਈ ਬਚਤ ਖਾਤੇ ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਹੈ।
3. GST ਦੇ ਨਿਯਮ
CBIC (ਸੈਂਟਰਲ ਬੋਰਡ ਆਫ਼ ਅਪ੍ਰਤੱਖ ਟੈਕਸ ਅਤੇ ਕਸਟਮਜ਼) ਨੇ Goods and Services Tax(GST) ਦੇ ਤਹਿਤ E-Invoice (E-challan) ਜਾਰੀ ਕਰਨ ਲਈ Turnover ਹੱਦ ਨੂੰ 50 ਕਰੋੜ ਰੁਪਏ ਦੀ ਪਹਿਲਾਂ ਨਿਰਧਾਰਤ ਸੀਮਾ ਤੋਂ ਘਟਾ ਕੇ 20 ਕਰੋੜ ਰੁਪਏ ਕਰ ਦਿੱਤਾ ਹੈ। ਇਹ ਨਿਯਮ ਵੀ 1 ਅਪ੍ਰੈਲ 2022 ਤੋਂ ਲਾਗੂ ਕੀਤਾ ਜਾ ਰਿਹਾ ਹੈ।
4. Mutual Funds ਵਿੱਚ Invest ਦੇ ਨਵੇਂ ਨਿਯਮ
1 ਅਪ੍ਰੈਲ ਤੋਂ Mutual Funds ਵਿੱਚ ਨਿਵੇਸ਼ ਲਈ ਭੁਗਤਾਨ ਚੈੱਕ, ਬੈਂਕ ਡਰਾਫਟ ਜਾਂ ਕਿਸੇ ਹੋਰ ਭੌਤਿਕ ਮਾਧਿਅਮ ਰਾਹੀਂ ਨਹੀਂ ਕੀਤਾ ਜਾ ਸਕੇਗਾ। ਦਰਅਸਲ, ਮਿਊਚਲ ਫੰਡ ਟ੍ਰਾਂਜੈਕਸ਼ਨ ਐਗਰੀਗੇਸ਼ਨ ਪੋਰਟਲ MF ਯੂਟਿਲਿਟੀਜ਼ (MFU) 31 ਮਾਰਚ, 2022 ਤੋਂ ਚੈੱਕ-ਡੀਡੀ ਆਦਿ ਰਾਹੀਂ ਭੁਗਤਾਨ ਦੀ ਸਹੂਲਤ ਬੰਦ ਕਰਨ ਜਾ ਰਿਹਾ ਹੈ। ਬਦਲਾਅ ਦੇ ਤਹਿਤ, 1 ਅਪ੍ਰੈਲ, 2022 ਤੋਂ ਨਵੇਂ ਬਦਲਾਅ ਅਨੁਸਾਰ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਲਈ, ਤੁਹਾਨੂੰ ਸਿਰਫ਼ UPI ਜਾਂ ਨੈਟਬੈਂਕਿੰਗ ਰਾਹੀਂ ਭੁਗਤਾਨ ਕਰਨਾ ਹੋਵੇਗਾ।
5. Axis Bank ਅਤੇ PNB ਦੇ ਨਿਯਮਾਂ ਵਿੱਚ ਬਦਲਾਅ
1 ਅਪ੍ਰੈਲ 2022 ਤੋਂ Axis Bank ਦੇ Salary ਜਾਂ ਸੇਵਿੰਗ ਅਕਾਊਂਟ (Saving Account) ਦੇ ਕੁਝ ਨਿਯਮ ਬਦਲਣ ਜਾ ਰਹੇ ਹਨ। ਜ਼ਿਕਰਯੋਗ ਇਹ ਹੈ ਕਿ ਬੈਂਕ ਨੇ ਬਚਤ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਦੀ ਸੀਮਾ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕਰ ਦਿੱਤੀ ਹੈ। ਇਹ ਜਾਣਕਾਰੀ AXIS ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਗਈ ਸੀ ਜਿਸ ਵਿੱਚ ਬੈਂਕ ਨੇ ਮੁਫਤ ਨਕਦ ਲੈਣ-ਦੇਣ ਦੀ ਨਿਰਧਾਰਤ ਸੀਮਾ ਨੂੰ ਵੀ ਚਾਰ ਮੁਫ਼ਤ ਲੈਣ-ਦੇਣ ਜਾਂ 1.5 ਲੱਖ ਰੁਪਏ ਵਿੱਚ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ (PNB)ਅਪ੍ਰੈਲ 'ਚ ਪੀ.ਪੀ.ਐਸ. 4 ਅਪ੍ਰੈਲ ਤੋਂ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਚੈੱਕਾਂ ਲਈ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ।
6. ਗੈਸ ਸਿਲੰਡਰ ਦੀ ਵੱਧ ਸਕਦੀ ਹੈ ਕੀਮਤ
ਹਰ ਮਹੀਨੇ ਦੀ ਤਰ੍ਹਾਂ ਅਪ੍ਰੈਲ ਦੇ ਪਹਿਲੇ ਦਿਨ ਮਤਲਬ 1 ਅਪ੍ਰੈਲ 2022 ਨੂੰ ਵੀ ਗੈਸ ਸਿਲੰਡਰ ਦੀ ਕੀਮਤ 'ਚ ਬਦਲਾਅ ਦੇਖਿਆ ਜਾ ਸਕਦਾ ਹੈ। ਇਨ੍ਹੀਂ ਦਿਨੀਂ Petrol, Diesel ਅਤੇ LPG ਦੀਆਂ ਕੀਮਤਾਂ ਵਧ ਰਹੀਆਂ ਹਨ, ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ 'ਚ ਇੱਕ ਵਾਰ ਫਿਰ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕਲਾਸ ਵਿੱਚ ਨਮਾਜ਼ ਅਦਾ ਕਰਦਿਆਂ ਦੀ ਵੀਡੀਓ ਵਾਇਰਲ, ਯੂਨੀਵਰਸਿਟੀ ਨੇ ਦਿੱਤੇ ਜਾਂਚ ਦੇ ਹੁਕਮ
7. ਦਵਾਈਆਂ ਦੀ ਕੀਮਤ 'ਚ ਹੋਵੇਗੀ ਵਾਧਾ
ਦਰਦ ਨਿਵਾਰਕ ਦਵਾਈਆਂ (painkillers), ਐਂਟੀਬਾਇਓਟਿਕਸ(antibiotics), ਐਂਟੀ ਵਾਇਰਸ( Antivirals)ਸਮੇਤ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ। ਸਰਕਾਰ ਨੇ ਅਨੁਸੂਚਿਤ ਦਵਾਈਆਂ ਲਈ 10 ਫ਼ੀਸਦੀ ਤੋਂ ਵੱਧ ਵਾਧੇ ਦੀ ਇਜਾਜ਼ਤ ਦੇ ਦਿੱਤੀ ਹੈ। ਡਰੱਗ ਪ੍ਰਾਈਸਿੰਗ ਅਥਾਰਟੀ ਆਫ ਇੰਡੀਆ ਨੇ ਅਨੁਸੂਚਿਤ ਦਵਾਈਆਂ ਦੀਆਂ ਕੀਮਤਾਂ ਵਿੱਚ 10.7 ਫੀਸਦੀ ਵਾਧੇ ਦੀ ਇਜਾਜ਼ਤ ਦਿੱਤੀ ਹੈ ਜਿਸ ਤੋਂ ਬਾਅਦ ਹੁਣ 800 ਤੋਂ ਵੱਧ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਨਾਜਾਇਜ਼ ਸਬੰਧਾਂ ਨੇ ਕਰਵਾਇਆ ਕਾਰਾ; ਭਾਬੀ ਨਾਲ ਰੱਲ ਕੀਤਾ ਵਹੁਟੀ ਦਾ ਕਤਲ
8. ਘਰ ਖ਼ਰੀਦਦਾਰਾਂ ਲਈ ਜ਼ਰੂਰੀ ਸੂਚਨਾ
1 ਅਪ੍ਰੈਲ 2022 ਤੋਂ ਕੇਂਦਰ ਸਰਕਾਰ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ Section 80EEA ਦੇ ਤਹਿਤ ਟੈਕਸ ਛੋਟ ਦਾ ਲਾਭ ਦੇਣਾ ਬੰਦ ਕਰਨ ਜਾ ਰਹੀ ਹੈ। ਦੱਸਣਯੋਗ ਇਹ ਹੈ ਕਿ 2019-20 ਦੇ ਬਜਟ 'ਚ ਕੇਂਦਰ ਸਰਕਾਰ ਨੇ 45 ਲੱਖ ਰੁਪਏ ਤਕ ਦਾ ਘਰ ਖਰੀਦਣ ਵਾਲਿਆਂ ਨੂੰ ਹੋਮ ਲੋਨ 'ਤੇ 1.50 ਲੱਖ ਰੁਪਏ ਦਾ ਵਾਧੂ ਇਨਕਮ ਟੈਕਸ ਲਾਭ ਦੇਣ ਦਾ ਐਲਾਨ ਕੀਤਾ ਸੀ। ਬਾਅਦ ਵਿੱਚ ਇਸ ਸਹੂਲਤ ਨੂੰ ਬਜਟ 2020 ਅਤੇ 2021 ਵਿੱਚ ਵਧਾਇਆ ਗਿਆ ਸੀ ਪਰ ਇਸ ਵਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ 2022 ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਇਹ ਸਹੂਲਤ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ 2022-23 ਤੋਂ ਨਹੀਂ ਵਧਾਈ ਗਈ ਹੈ। ਜਿਸ ਦੇ ਚਲਦਿਆਂ ਘਰ ਖ਼ਰੀਦਦਾਰਾਂ ਨੂੰ ਅਗਲੇ ਵਿੱਤੀ ਸਾਲ 2022-23 ਤੋਂ ਹੋਰ ਟੈਕਸ ਦੇਣਾ ਪੈ ਸਕਦਾ ਹੈ।
9. ਬਜ਼ੁਰਗ ਨਾਗਰਿਕਾਂ ਲਈ ਵਿਸ਼ੇਸ਼ FD ਬੰਦ
ਕੋਵਿਡ-19 ਮਹਾਮਾਰੀ ਦੌਰਾਨ ਸਟੇਟ ਬੈਂਕ ਆਫ ਇੰਡੀਆ (SBI), ICICI ਬੈਂਕ, ਬੈਂਕ ਆਫ ਬੜੌਦਾ, HDFC ਬੈਂਕ ਸਮੇਤ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ FD ਯੋਜਨਾ ਵੀ ਲਿਆਂਦੀ ਜਾ ਸਕਦੀ ਹੈ। ਦਰਅਸਲ, HDFC ਬੈਂਕ ਅਤੇ ਬੈਂਕ ਆਫ ਬੜੌਦਾ ਸੀਨੀਅਰ ਨਾਗਰਿਕਾਂ ਲਈ ਇਸ ਵਿਸ਼ੇਸ਼ ਯੋਜਨਾਵਾਂ ਨੂੰ ਦੋ ਸਾਲਾਂ ਲਈ ਖਤਮ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਬੈਂਕਾਂ ਨੇ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਐਫਡੀ ਯੋਜਨਾ ਨੂੰ ਵਧਾਉਣ ਦਾ ਐਲਾਨ ਨਹੀਂ ਕੀਤਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਬੈਂਕ ਸਪੈਸ਼ਲ FD ਪਲਾਨ ਬੰਦ ਕਰ ਸਕਦੇ ਹਨ।
10. PF ਖਾਤਿਆਂ 'ਤੇ Tax
ਕੇਂਦਰ ਸਰਕਾਰ 1 ਅਪ੍ਰੈਲ 2022 ਤੋਂ ਨਵੇਂ ਇਨਕਮ ਟੈਕਸ (Income Tax) ਕਾਨੂੰਨ ਲਾਗੂ ਕਰਨ ਜਾ ਰਹੀ ਹੈ। ਦਰਅਸਲ 1 ਅਪ੍ਰੈਲ, 2022 ਤੋਂ ਮੌਜੂਦਾ PF ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਨ੍ਹਾਂ 'ਤੇ ਟੈਕਸ ਵੀ ਲੱਗੇਗਾ। ਨਵੇਂ ਨਿਯਮਾਂ ਮੁਤਾਬਕ EPF ਖਾਤੇ 'ਚ 2.5 ਲੱਖ ਰੁਪਏ ਤੱਕ ਦੇ ਟੈਕਸ ਮੁਕਤ ਯੋਗਦਾਨ (Tax-free contributions) ਦੀ ਸੀਮਾ ਲਗਾਈ ਜਾ ਰਹੀ ਹੈ। ਜੇ ਇਸ ਤੋਂ ਉੱਪਰ ਯੋਗਦਾਨ ਪਾਇਆ ਜਾਂਦਾ ਹੈ ਤਾਂ ਉਸ ਉਤੇ ਵਿਆਜ (Interest) ਦੀ ਆਮਦਨ 'ਤੇ ਟੈਕਸ ਲੱਗੇਗਾ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੇ JPF ਵਿੱਚ ਟੈਕਸ ਮੁਕਤ ਯੋਗਦਾਨ ਦੀ ਹੱਦ 5 ਲੱਖ ਰੁਪਏ ਸਾਲਾਨਾ ਕਰ ਦਿੱਤੀ ਜਾਵੇਗੀ।
-PTC News