ਟਾਂਡਾ ਦੇ ਉੜਮੁੜ ਤੋਂ ਗਊ ਹੱਤਿਆ ਦਾ ਵੱਡਾ ਮਾਮਲਾ ਆਇਆ ਸਾਹਮਣੇ; ਦਰਜਨ ਤੋਂ ਵੱਧ ਗਾਵਾਂ ਹਲਾਕ
ਉੜਮੁੜ, 12 ਮਾਰਚ: ਟਾਂਡਾ ਉੜਮੁੜ ਫੋਕਲ ਪੁਆਇੰਟ ਦਸਮੇਸ਼ ਨਗਰ ਦੇ ਸਾਹਮਣੇ ਰੇਲਵੇ ਟਰੈਕ ਨੇੜੇ ਗਊ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਦਰਜਨ ਤੋਂ ਵੱਧ ਗਾਵਾਂ ਨੂੰ ਸਿਰ ਵੱਢ ਕੇ ਮਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: CBSE Result 2022: CBSE 10ਵੀਂ ਟਰਮ 1 ਦੀ ਪ੍ਰੀਖਿਆ ਦੇ ਨਤੀਜੇ ਜਾਰੀ, ਲਿੰਕ ਰਾਹੀਂ ਕਰੋ ਚੈੱਕ
ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਹਿੰਦੂ ਸੰਗਠਨਾਂ ਵੱਲੋਂ ਗੁੱਸਾ ਪ੍ਰਗਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਵਿੱਚ ਇਹ ਗਊਆਂ ਇੱਥੇ ਲਿਆਂਦੀਆਂ ਗਈਆਂ ਸਨ, ਉਸ ਦੇ ਪਿੱਛੇ ਆਲੂਆਂ ਦੀਆਂ ਬੋਰੀਆਂ ਰੱਖੀਆਂ ਹੋਈਆਂ ਸਨ।
ਉਨਾਂ ਦਾ ਕਹਿਣਾ ਕਿ ਗਊਆਂ ਨੂੰ ਇਸ ਥਾਂ 'ਤੇ ਲਿਆ ਕੇ ਬੇਰਹਿਮੀ ਨਾਲ ਮਾਰਿਆ ਜਾਂਦਾ ਸੀ। ਕਤਲ ਕੀਤੀਆਂ ਗਊਆਂ 'ਚ ਕੁਝ ਬਲਦ ਵੀ ਸ਼ਾਮਲ ਸਨ, ਜਿਨ੍ਹਾਂ ਦਾ ਮਾਸ ਅਤੇ ਚਮੜੀ ਗਾਇਬ ਸੀ।
ਟਾਂਡਾ ਥਾਣਾ ਮੁਖੀ ਹਰਿੰਦਰ ਸਿੰਘ ਅਤੇ ਡੀਐਸਪੀ ਰਾਜ ਕੁਮਾਰ ਅਤੇ ਰੇਲਵੇ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਘਿਨੌਣੇ ਕਤਲ ਕਾਂਡ ਨੂੰ ਲੈ ਕੇ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਰਾਜਪਾਲ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ
ਮੌਕੇ 'ਤੇ ਹਿੰਦੂ ਸੰਗਠਨਾਂ ਨੇ ਇਸ ਗਊ ਹੱਤਿਆ ਦੀ ਨਿਖੇਧੀ ਕਰਦਿਆਂ ਜਲੰਧਰ-ਜੰਮੂ ਕੌਮੀ ਮਾਰਗ ਨੂੰ ਜਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਕਤਲੇਆਮ ਸਬੰਧੀ ਸਾਰੇ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ।
- ਰਿਪੋਰਟਰ ਤਰਸੇਮ ਪੱਪੂ ਦੇ ਸਹਿਯੋਗ ਨਾਲ
-PTC News