ਚੀਨ 'ਚ ਵੱਡਾ ਹਾਦਸਾ, ਗੈਸ ਪਾਈਪ 'ਚ ਭਿਆਨਕ ਧਮਾਕੇ ਕਾਰਨ 12 ਲੋਕਾਂ ਦੀ ਮੌਤ ਤੇ 138 ਜ਼ਖਮੀ
ਬੀਜਿੰਗ : ਚੀਨ ਵਿਚ ਅੱਜ ਇੱਕ ਵੱਡਾ ਹਾਦਸਾ ਹੋ ਗਿਆ। ਚੀਨ ਦੇ ਹੁਬੇਈ ਸੂਬੇ ਦੇ ਸ਼ਿਆਨ ਸ਼ਹਿਰ ਵਿਚ ਐਤਵਾਰ ਸਵੇਰੇ ਗੈਸ ਪਾਈਪ ਫਟ ਗਈ। ਸਮਾਚਾਰ ਏਜੰਸੀ ਰਾਇਟਰ ਮੁਤਾਬਕ, ਮੱਧ ਚੀਨ ਦੇ ਹੁਬੇਈ ਸੂਬੇ ਵਿਚ ਐਤਵਾਰ ਨੂੰ ਭਿਆਨਕ ਗੈਸ ਧਮਾਕੇ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 138 ਲੋਕ ਇਸ ਹਾਦਸੇ ਵਿਚ ਜ਼ਖਮੀ ਹੋ ਗਏ ਹਨ। ਇਸ ਹਾਦਸੇ ਦੇ ਬਾਅਦ ਕਈ ਲੋਕ ਮਲਬੇ ਵਿਚ ਦਬ ਗਏ ਹਨ। ਪੜੋ ਹੋਰ ਖਬਰਾਂ: ਦੁਰਲੱਭ ਬੀਮਾਰੀ ਨਾਲ ਜੂਝ ਰਿਹਾ ਸੀ ਬੱਚਾ, ਦਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਆਧਿਕਾਰਿਤ ਮੀਡੀਆ ਮੁਤਾਬਕ ਕਈ ਘਰ ਨੁਕਸਾਨੇ ਗਏ। ਇਹ ਧਮਾਕਾ ਝਾਂਗਵਾਨ ਜ਼ਿਲੇ ਦੇ ਇੱਕ ਸਥਾਨਕ ਭਾਈਚਾਰਕ ਇਲਾਕੇ ਵਿਚ ਸਵੇਰੇ ਕਰੀਬ 6:30 ਵਜੇ ਹੋਇਆ। ਚੀਨ ਦੇ ਸਰਕਾਰੀ ਚੈਨਲ ‘ਸੀਜੀਟੀਐੱਨ-ਟੀਵੀ’ ਮੁਤਾਬਕ ਇੰਟਰਨੈੱਟ ਮੀਡੀਆ ਪਲੇਟਫਾਰਮ ਵੀਬੋ ਉੱਤੇ ਪ੍ਰਸਾਰਿਤ ਤਸਵੀਰਾਂ ਅਤੇ ਵੀਡੀਓ ਫੁਟੇਜ ਵਿਚ ਕਈ ਘਰ ਜਮੀਂਦੋਜ਼ ਵਿਖੇ ਅਤੇ ਵੱਡੇ ਪੈਮਾਨੇ ਉੱਤੇ ਮਲਬਾ ਹਟਾਇਆ ਜਾ ਰਿਹਾ ਨਜ਼ਰ ਆ ਰਿਹਾ ਹੈ। ਪੜੋ ਹੋਰ ਖਬਰਾਂ: ਸਿੱਖਿਆ ਮੰਤਰੀ ਦੀ ਝੋਲੀ ਫੇਰ “ਡਿਸਲਾਈਕ” ਨਾਲ ਭਰੀ ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਦੱਸਿਆ ਕਿ ਵਿਸਫੋਟ ਸ਼ਿਆਨ ਦੇ ਯਾਂਹੂ ਬਾਜ਼ਾਰ ਵਿਚ ਹੋਇਆ ਜਦੋਂ ਕਈ ਨਿਵਾਸੀ ਨਾਸ਼ਤਾ ਕਰ ਰਹੇ ਸਨ ਜਾਂ ਬਾਜ਼ਾਰ ਵਿਚ ਸਬਜ਼ੀਆਂ ਖਰੀਦ ਰਹੇ ਸਨ। ਸ਼ਹਿਰ ਦੇ ਨਗਰ ਨਿਗਮ ਦਫ਼ਤਰ ਨੇ ਸ਼ੁਰੂ ਵਿਚ ਕਿਹਾ ਸੀ ਕਿ ਘਟਨਾ ਦੇ ਬਾਅਦ ਮਲਬੇ ਵਿਚ ਕਈ ਲੋਕ ਫਸ ਗਏ ਸਨ। ਘਟਨਾ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੜੋ ਹੋਰ ਖਬਰਾਂ: ਜੈਪਾਲ ਭੁੱਲਰ ਦੇ ਪਿਤਾ ਨੇ ਮੁੜ ਪੋਸਟਮਾਰਟਮ ਕਰਵਾਉਣ ਦੀ ਕੀਤੀ ਮੰਗ, ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ -PTC News