ਮਹਿੰਦਰਾ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਟਰੈਕਟਰ ਖਰੀਦ ਲੈ ਜਾਓ ਤੇ ਸਿਹਤ ਬੀਮਾ ਪਾਓ
ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੌਰਾਨ ਹਰ ਕੋਈ ਇਕ ਦੂਜੇ ਦੀ ਮਦਦ ਕਰਨ ਚ ਅੱਗੇ ਆ ਰਿਹਾ ਹੈ ਚਾਹੇ ਉਹ ਕੋਈ ਆਮ ਨਾਗਰਿਕ ਹੋਵੇ ਜਾਂ ਫਿਰ ਕਿਸੇ ਉਦਯੋਗ ਨਾਲ ਜੁੜੀਆਂ ਕਾਰੋਬਾਰੀ ਹੋਵੇ , ਅਜਿਹਾ ਹੀ ਇਕ ਉਪਰਾਲਾ ਕੀਤਾ ਹੈ ਖੇਤੀ ਉਪਕਰਨ ਬਣਾਉਣ ਵਾਲੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ, ਜਿੰਨਾ ਆਪਣੀ ਕੰਪਨੀ ਦਾ ਟਰੈਕਟਰ ਖਰੀਦਣ ਵਾਲੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਫ਼ੈਸਲਾ ਲਿਆ ਹੈ ਕਿ ਉਨ੍ਹਾਂ ਦਾ ਨਵਾਂ ਟਰੈਕਟਰ ਖਰੀਦਣ ਵਾਲੇ ਕਿਸਾਨਾਂ ਨੂੰ ਇਕ ਲੱਖ ਰੁਪਏ ਦਾ ਸਿਹਤ ਬੀਮਾ
ਕੀਤਾ ਜਾਵੇਗਾ
Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ…
ਕੰਪਨੀ ਆਪਣੇ M-Protect COVID19 ਪਲਾਨ ’ਚ ਨਵੇਂ ਗਾਹਕਾਂ ਲਈ ਇਹ ਸਕੀਮ ਜਾਰੀ ਕੀਤੀ ਗਈ ਹੈ। ਮਹਿੰਦਰਾ ਨੇ ਇਕ ਬਿਆਨ ’ਚ ਕਿਹਾ, ਪਲਾਨ ਮਹਿੰਦਰਾ ਦੇ ਮਈ 2021 ’ਚ ਖਰੀਦੇ ਗਏ ਟਰੈਕਟਰਾਂ ਦੀ ਪੂਰੀ ਰੇਂਜ ਉਪਲਬਧ ਹੋਵੇਗੀ। ਕੰਪਨੀ ਦੇ ਮਲਿਕ ਹੇਮੰਤ ਸਿੱਕਾ ਨੇ ਕਿਹਾ M-Protect COVID19 ਪਲਾਨ ਕਿਸਾਨਾਂ ਲਈ ਪੇਸ਼ ਕੀਤੀ ਗਈ ਨਵੀਂ ਪਹਿਲ ਹੈ। M-Protect ਦੇ ਨਾਲ ਸਾਨੂੰ ਇਸ ਕੋਰੋਨਾ ਮਹਾਮਾਰੀ ਦੇ ਦੌਰ ’ਚ ਕਿਸਾਨਾਂ ਦੀ ਸੇਵਾ ਕਰਨ ਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਮੌਕਾ ਮਿਲਿਆ ਹੈ। M-Protect ਦੇ ਨਾਲ ਸਾਨੂੰ ਉਮੀਦ ਹੈ ਕਿ ਇਹ ਸਾਡੇ ਕਿਸਾਨਾਂ ਨੂੰ ਤੰਦਰੁਸਤ ਜ਼ਿੰਦਗੀ ਦੇਣ ’ਚ ਮਦਦ ਕਰ ਸਕਦਾ ਹੈ।
Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ
ਇਸ ਨਾਲ ਹੀ ਜੇ ਕੋਰੋਨਾ ਇਨਫੈਕਟਿਡ ਹੋ ਗਏ ਤਾਂ ਉਨ੍ਹਾਂ ਨੂੰ Home quarantine benefits ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੰਪਨੀ ਇਸ ਸਕੀਮ ਦੇ ਤਹਿਤ ਆਪਣੇ ਗਾਹਕਾਂ ਨੂੰ ਕੋਰੋਨਾ ਇਨਫੈਕਟਿਡ ਹੋਣ ’ਤੇ ਇਲਾਜ ਲਈ Pre-approved loan ਦੇ ਰੂਪ ’ਚ ਰਕਮ ਮੁਹੱਇਆ ਵੀ ਕਰਵਾਏਗੀ। ਇਸ ਮਾਮਲੇ ’ਚ ਕਿਸੇ ਦੀ ਮੌਤ ਹੋਣ ’ਤੇ loan ਨੂੰ ਡੁੱਬਣ ਤੋਂ ਬਚਾਉਣ ਲਈ ਮਹਿੰਦਰ ਲੋਨ ਸੁਰਖੀਆਂ ਦੇ ਤਹਿਤ ਗਾਹਕਾਂ ਦੇ loan ਦਾ ਬੀਮਾ ਵੀ ਹੋਵੇਗਾ।