ਪ੍ਰਸਿੱਧ ਸਿੱਖ ਸ਼ਖ਼ਸੀਅਤਾਂ ਦੀਆਂ ਕਹਾਣੀਆਂ ਨੂੰ ਵੱਡੇ ਪਰਦੇ 'ਤੇ ਪ੍ਰਦਰਸ਼ਿਤ ਕਰਨਗੇ ਮਹੇਸ਼ ਭੱਟ
ਨਵੀਂ ਦਿੱਲੀ, 30 ਮਾਰਚ 2022: ਮਹੇਸ਼ ਭੱਟ ਇਕ ਤੋਂ ਵਧ ਕੇ ਇਕ ਫਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਨਿਰਦੇਸ਼ਿਤ ਫ਼ਿਲਮਾਂ ਵਿੱਚ ਕਈ ਅਜਿਹੀਆਂ ਫ਼ਿਲਮਾਂ ਹਨ, ਜੋ ਲੋਕਾਂ ਨੂੰ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਤੋਂ ਜਾਣੂ ਕਰਵਾਉਂਦੀਆਂ। ਪਰ ਹੁਣ ਮਹੇਸ਼ ਭੱਟ ਅਸਲ ਜ਼ਿੰਦਗੀ ਦੇ ਹੀਰੋਜ਼ ਨੂੰ ਪਰਦੇ 'ਤੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਨ। ਇਹ ਵੀ ਪੜ੍ਹੋ: ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟ ਮਹੇਸ਼ ਭੱਟ 'ਪਹਿਚਾਣ: ਦਿ ਅਨਸਕ੍ਰਿਪਟਡ ਸ਼ੋਅ' ਨਾਲ ਦਰਸ਼ਕਾਂ ਲਈ ਕੁਝ ਨਵਾਂ ਲੈਕੇ ਆਉਣ ਵਾਲੇ ਹਨ, ਇਸ ਸ਼ੋਅ ਨੂੰ ਉਹ ਆਪ ਹੋਸਟ ਕਰਨ ਵਾਲੇ ਹਨ। ਜ਼ਿਕਰਯੋਗ ਹੈ ਕਿ ਮਸ਼ਹੂਰ ਹਸਤੀਆਂ ਨੂੰ ਲੈ ਕੇ ਭਾਰਤ 'ਚ ਕਈ ਸ਼ੋਅ ਬਣਾਏ ਗਏ ਹਨ, ਜੋ ਬਹੁਤ ਪ੍ਰਸਿੱਧ ਹੋਏ ਪਰ ਅਸਲ ਜ਼ਿੰਦਗੀ ਦੇ ਹੀਰੋਜ਼ 'ਤੇ ਬਹੁਤ ਘੱਟ ਸ਼ੋਅ ਬਣੇ ਹਨ। ਹੁਣ ਮਹੇਸ਼ ਭੱਟ ਦੇ ਨਵੇਂ ਸ਼ੋਅ ਨਾਲ ਲੋਕਾਂ ਨੂੰ ਇਨ੍ਹਾਂ ਅਸਲ ਜ਼ਿੰਦਗੀ ਦੇ ਨਾਇਕਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ। ਇਹ ਸ਼ੋਅ 16-ਐਪੀਸੋਡ ਦੀ ਦਸਤਾਵੇਜ਼ੀ-ਡਰਾਮਾ ਲੜੀ ਹੋਵੇਗੀ ਜਿਸ ਵਿੱਚ ਵਿਸ਼ਵ ਪ੍ਰਸਿੱਧ ਸਿੱਖ ਭਾਈਚਾਰੇ ਦੀਆਂ ਦਿਲ-ਖਿੱਚਵੀਂ ਹਸਤੀਆਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਇਸ ਨਿਵੇਕਲੇ ਸ਼ੋਅ ਵਿੱਚ ਡਾ: ਪ੍ਰਭਲੀਨ ਸਿੰਘ ਦੇ ਪ੍ਰੇਰਨਾਦਾਇਕ ਜੀਵਨ ਨੂੰ ਉਕਰਿਆ ਜਾਵੇਗਾ ਜਦਕਿ ਅਰਥ ਸ਼ਾਸਤਰੀ ਮੋਨਟੇਕ ਸਿੰਘ ਆਹਲੂਵਾਲੀਆ, ਸੰਤ ਸੀਚੇਵਾਲ, ਸੋਨੀ ਟੀਵੀ ਦੇ ਸੀਈਓ ਐਨ.ਪੀ ਸਿੰਘ ਅਤੇ ਹੋਰ ਉੱਘੀਆਂ ਸਿੱਖ ਸ਼ਖਸੀਅਤਾਂ ਦੀਆਂ ਕਹਾਣੀਆਂ ਵੀ ਸੁਣਾਈਆਂ ਜਾਣਗੀਆਂ। ਇਹ ਵੀ ਪੜ੍ਹੋ: ਜੈਕਾਰਿਆਂ ਦੀ ਗੂੰਜ 'ਚ ਸ਼੍ਰੋਮਣੀ ਕਮੇਟੀ ਦਾ 9 ਅਰਬ 88 ਕਰੋੜ 15 ਲੱਖ ਰੁਪਏ ਦਾ ਬਜਟ ਪਾਸ ਵਰਣਨਯੋਗ ਹੈ ਕਿ ਸ਼ੋਅ ਵਿਚ ਆਉਣ ਵਾਲੇ ਹਰੇਕ ਵਿਸ਼ੇਸ਼ ਮਹਿਮਾਨ ਨੂੰ ਇਕ ਗੀਤ ਸਮਰਪਿਤ ਕੀਤਾ ਜਾਵੇਗਾ ਅਤੇ ਸ਼ੋਅ ਵਿਚ ਕੁੱਲ 16 ਭਾਵੁਕ ਗੀਤ ਹੋਣਗੇ। ਇਸ ਸ਼ੋਅ ਦਾ ਨਿਰਦੇਸ਼ਨ ਸੁਹਾਰਿਤਾ ਦੇ ਹੱਥ ਹੋਵੇਗਾ, ਜਦਕਿ ਵਿਨੈ ਭਾਰਦਵਾਜ ਇਸ ਨੂੰ ਪ੍ਰੋਡਿਊਸ ਕਰਨਗੇ। 'ਏ ਸ਼ਾਈਨਿੰਗ ਸਨ ਸਟੂਡੀਓਜ਼' ਪ੍ਰੋਡਕਸ਼ਨ ਦੇ ਬੈਨਰ ਹੇਠ ਬਣਿਆ ਸ਼ੋਅ 'ਪਹਿਚਾਣ: ਦਿ ਅਨਸਕ੍ਰਿਪਟਡ ਸ਼ੋਅ' ਜਲਦੀ ਹੀ ਇੱਕ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗਾ। -PTC News