ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵਰਲਡ ਕੱਪ ਜਿਤਾਉਣ 'ਤੇ 7 ਸਾਲਾਂ ਬਾਅਦ ਪਦਮ ਭੂਸ਼ਣ ਨਾਲ ਕੀਤਾ ਸਨਮਾਨਿਤ
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵਰਲਡ ਕੱਪ ਜਿਤਾਉਣ 'ਤੇ 7 ਸਾਲਾਂ ਬਾਅਦ ਪਦਮ ਭੂਸ਼ਣ ਨਾਲ ਕੀਤਾ ਸਨਮਾਨਿਤ:ਭਾਰਤ ਦੀ ਝੋਲੀ ਦੂਜਾ ਕ੍ਰਿਕੇਟ ਵਿਸ਼ਵ ਕੱਪ ਪਾਉਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਦਮ ਭੂਸ਼ਣ ਸਨਮਾਨ ਨਾਲ ਨਿਵਾਜਿਆ ਗਿਆ।ਉਨ੍ਹਾਂ ਨੂੰ ਬੀਤੇ ਕੱਲ੍ਹ ਇਹ ਪੁਰਸਕਾਰ ਕੱਪ ਜਿੱਤਣ ਦੇ ਸੱਤ ਸਾਲ ਮਗਰੋਂ ਦਿੱਤਾ ਗਿਆ।ਵਿਸ਼ਵ ਕੱਪ ਫਾਈਨਲ ਵਿੱਚ ਛੱਕਾ ਮਾਰ ਕੇ ਭਾਰਤ ਨੂੰ ਖਿਤਾਬ ਦਿਵਾਉਣ ਤੋਂ ਠੀਕ ਸੱਤ ਸਾਲ ਮਗਰੋਂ ਲੈਫਟੀਨੈਂਟ ਕਰਨਲ ਧੋਨੀ ਨੇ ਫ਼ੌਜੀ ਵਰਦੀ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪਦਮ ਭੂਸ਼ਨ ਪ੍ਰਾਪਤ ਕੀਤਾ।
ਧੋਨੀ ਲਈ ਇਹ ਦੂਜੀ ਖੁਸ਼ੀ ਇਸ ਲਈ ਹੈ ਕਿ ਇਹ ਨਾਗਰਿਕ ਸਨਮਾਨ ਵਿਸ਼ਵ ਕੱਪ ਦੀ ਸੱਤਵੀਂ ਵਰ੍ਹੇਗੰਢ ਮੌਕੇ ਦਿੱਤਾ ਗਿਆ।
ਇਸ ਮੌਕੇ ਉਹ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ ਆਏ ਸਨ।ਭਾਰਤ ਨੇ 2011 ਵਿੱਚ ਅੱਜ ਹੀ ਸ੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ।
ਧੋਨੀ ਦੀ ਅਗਵਾਈ ਵਿੱਚ ਵਿਸ਼ਵ ਕੱਪ ਜਿੱਤਣ ਮਗਰੋਂ ਭਾਰਤੀ ਫ਼ੌਜ ਨੇ ਪਹਿਲੀ ਨਵੰਬਰ 2011 ਨੂੰ ਉਨ੍ਹਾਂ ਨੂੰ ਲੈਫਟੀਨੈਂਟ ਕਰਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਸੀ।ਕਪਿਲ ਦੇਵ ਤੋਂ ਬਾਅਦ ਧੋਨੀ ਭਾਰਤ ਦੇ ਦੂਜੇ ਕ੍ਰਿਕਟਰ ਹਨ ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ।
-PTCNews